23 ਅਪ੍ਰੈਲ (ਨਾਨਕ ਸਿੰਘ ਖੁਰਮੀ) ਸਰਦੂਲਗੜ੍ਹ: ਸ਼ਹੀਦ ਹਿੰਦੂ ਨੇਤਾ ਵਿਕਾਸ ਪ੍ਰਭਾਕਰ ਜੀ ਬੱਗਾ ਨੰਗਲ ਵਾਲੇ ਜਿੰਨਾ ਦਾ ਕੁਝ ਦਿਨ ਪਹਿਲਾ ਅੱਤਵਾਦੀਆਂ ਵੱਲੋਂ ਬੇਰਹਿਮੀ ਨਾਲ਼ ਕਤਲ ਕਰ ਦਿੱਤਾ ਗਿਆ ਸੀ ਅੱਜ ਓਹਨਾ ਦੀ ਅੰਤਿਮ ਅਰਦਾਸ ਭੋਗ ਮੌਕੇ ਸਾਡੀ ਆਲ ਇੰਡੀਆ ਐਂਟੀ ਟੈਰੋਰਿਸਟ ਐਂਟੀ ਕ੍ਰਾਈਮ ਫਰੰਟ ਦੀ ਸਰਦੂਲਗੜ੍ਹ ਟੀਮ ਵਲੋਂ ਸ਼ਰਧਾਜਲੀ ਸਮਰੋਹ ਰੱਖਿਆ ਗਿਆ ਜਿਸ ਵਿਚ ਵਿਕਾਸ ਪ੍ਰਭਾਕਰ ਜੀ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਨ ਸ਼੍ਰੀ ਰਾਜ ਕੁਮਾਰ ਜਿੰਦਲ ਪੰਜਾਬ ਪ੍ਰਧਾਨ ਆਲ ਇੰਡੀਆ ਐਂਟੀ ਟੈਰੋਰਿਸਟ ਐਂਟੀ ਕ੍ਰਾਈਮ ਫਰੰਟ ਸ਼੍ਰੀ ਨਾਨਕ ਸਿੰਘ ਖੁਰਮੀ ਜੀ ਜਰਨਲ ਸਕੱਤਰ ਪੰਜਾਬ ਤੇ ਸ਼੍ਰੀ ਪਵਨ ਜੈਨ ਜੀ ਪ੍ਰਧਾਨ ਬੀਜੇਪੀ ਸਰਦੂਲਗੜ੍ਹ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਸ਼੍ਰੀ ਰਾਜ ਕੁਮਾਰ ਜਿੰਦਲ ਜੀ ਨੇ ਦੱਸਿਆ ਕਿ ਮਰਹੁਮ ਵਿਕਾਸ ਪ੍ਰਭਾਕਰ ਬੱਗਾ ਜੀ ਬੋਹੁਤ ਗਰੀਬ ਪਰਿਵਾਰ ਨਾਲ ਸਬੰਧਤ ਹਨ ਤੇ ਉਹ ਆਪਣੇ ਪਿੱਛੇ ਪਤਨੀ 2 ਬੇਟੀਆਂ ਛੱਡ ਗਏ ਤੇ ਓਹਨਾ ਨੇ ਇਹ ਵੀ ਦਸਿਆ ਕਿ ਸਾਡੇ ਫਰੰਟ ਰਾਸ਼ਟਰੀ ਪ੍ਰਧਾਨ ਸ਼੍ਰੀ ਅਮਨ ਗਰਗ ਸੂਲਰ ਜੀ ਤੇ ਸਾਡੇ ਫਰੰਟ ਦੇ ਵਾਈਸ ਪ੍ਰਧਾਨ ਸ਼੍ਰੀ ਰਜਿੰਦਰਪਾਲ ਅਨੰਦ ਜੀ ਸਾਬਕਾ DSP ਪੰਜਾਬ ਪੁਲਸ ਅੱਜ ਬੱਗਾ ਜੀ ਦੇ ਭੋਗ ਤੇ 70 ਕਾਰਾ ਦਾ ਕਾਫ਼ਲਾ ਲੈਕੇ ਪਟਿਆਲੇ ਤੋ ਨੰਗਲ ਬੱਗਾ ਜੀ ਦੇ ਪਿੰਡ ਗਏ ਹਨ ਤਾਂ ਜੌ ਬੱਗਾ ਜੀ ਦੀ ਮੌਤ ਜਾਇ ਨਾ ਜਾਵੇ ਤੇ ਅੰਤ ਵਿਚ ਰਾਜ ਕੁਮਾਰ ਜੀ ਨੇ ਕਿਹਾ ਕਿ ਅਸੀਂ ਓਹਨਾ ਦੇ ਪਰਿਵਾਰ ਵਲੋਂ ਤੇ ਸਾਡੇ ਫਰੰਟ ਵਲੋ ਸਰਕਾਰ ਤੋਂ ਮੰਗ ਕਰਦੇ ਹੈ ਕਿ ਬੱਗਾ ਜੀ ਪਤਨੀ ਨੂੰ ਕੋਈ ਸਰਕਾਰੀ ਨੌਕਰੀ ਤੇ 1ਕਰੋੜ ਰੁਪਿਆ ਦਾ ਮੁਆਵਜਾ ਦਿੱਤਾ ਜਾਵੇ. ਸ਼੍ਰੀ ਪਵਨ ਜੈਨ ਜੀ ਨੇ ਵੀ ਬੱਗਾ ਜੀ ਦੇ ਕਤਲ ਦੀ ਨਿੰਦਿਆ ਕਰਦਿਆਂ ਸਰਕਾਰ ਤੋਂ ਉਹਨਾਂ ਦੇ ਪਰਿਵਾਰ ਨੂੰ ਜਲਦੀ ਇਨਸਾਫ਼ ਦੇਣ ਤੇ ਪਰਿਵਾਰ ਦੀ ਆਰਥਿਕ ਮਦਦ ਦੀ ਮੰਗ ਕੀਤੀ
ਇਸ ਮੌਕੇ ਰੇਖਾ ਅਰੋੜਾ ਦਿਹਾਤੀ ਪ੍ਰਧਾਨ ਮਹਿਲਾ ਵਿੰਗ ਸਰਦੂਲਗੜ ਨੇ ਵੀ ਵਿਕਾਸ ਪ੍ਰਭਾਕਰ ਬੱਗਾ ਜੀ ਦੇ ਕਤਲ ਦੀ ਕਢੇ ਸ਼ਬਦਾ ਵਿਚ ਨਿਦੀਆ ਕੀਤੀ ਤੇ ਓਹਨਾ ਨੇ ਵੀ ਪੰਜਾਬ ਸਰਕਾਰ ਤੋਂ ਵਿਕਾਸ ਪ੍ਰਭਾਕਰ ਜੀ ਦੇ ਪਰਿਵਾਰ ਆਰਥਿਕ ਮਦਦ ਤੇ ਓਹਨਾ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ
ਇਸ ਮੌਕੇ ਸ਼੍ਰੀ ਸੋਮ ਨਾਥ ਜਿਲਾ ਪ੍ਰਧਾਨ ਮਾਨਸਾ ਲਖਵਿੰਦਰ ਸਿੰਘ ਬਲਾਕ ਪ੍ਰਧਾਨ ਸਰਦੂਲਗੜ੍ਹ ਚੰਦਰੇਸ ਕੁਮਾਰ ਮੰਗੀ ਰਾਮ ਅਮਨ ਜੈਨ ਮੁਸਕਾਨ ਜੈਨ ਵਿਨੋਦ ਕੁਮਾਰ ਰਮਨ ਅਰੋੜਾ ਮਨਪ੍ਰੀਤ ਕੌਰ ਬਲਜਿੰਦਰ ਸਿੰਘ ਸ਼ਰਮਾ ਮੀਨਾ ਰਾਣੀ ਸਰੋਜ ਰਾਣੀ ਜਸਵਿੰਦਰ ਕੌਰ ਨਿਕਾ ਰਾਮ ਧਨੀ ਰਾਮ ਮਹਾਂਵੀਰ ਸਿੰਘ ਆਦਿ ਮੈਂਬਰਾ ਨੇ ਵੀ ਸ਼੍ਰੀ ਵਿਕਾਸ ਪ੍ਰਭਾਕਰ ਬੱਗਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ
ਆਲ ਇੰਡੀਆ ਐਂਟੀ ਟੈਰੋਰਿਸਟ ਐਂਟੀ ਕ੍ਰਾਈਮ ਫਰੰਟ ਦੀ ਸਰਦੂਲਗੜ੍ਹ ਟੀਮ ਵਲੋਂ ਸ਼ਰਧਾਜਲੀ
Leave a comment