08 ਅਕਤੂਬਰ (ਨਾਨਕ ਸਿੰਘ ਖੁਰਮੀ) ਮਾਨਸਾ: ਆਰ ਜੀ ਆਰ ਸੈੱਲ ਲੁਧਿਆਣਾ ਵੱਲੋਂ ਪ੍ਰਾਨਾ ਪ੍ਰੋਜੈਕਟ ਤਹਿਤ ਜ਼ਿਲ੍ਹਾ ਕੁਆਡੀਨੇਟਰ ਅਰਸ਼ਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਪਿੰਡ ਖਾਰਾ ਵਿਖੇ ਫੀਲਡ ਡੇਅ ਲਗਾਇਆ ਗਿਆ।ਜਿਸ ਵਿਚ ਫੀਲਡ ਅਸਟੈਂਟ ਮੰਗਾਂ ਸਿੰਘ ਸਰਾਂ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਇਸ ਉਪਰੰਤ ਇੱਕ ਝੋਨੇ ਦੀ ਪਰਾਲੀ ਦੀ ਸੰਭਾਲ ਸਬੰਧੀ ਨੁਕੜ ਨਾਟਕ ਖੇਡਿਆ ਗਿਆ ਅਤੇ ਕਿਸਾਨ ਭੋਲਾ ਸਿੰਘ ਪੰਚਾਇਤ ਮੈਂਬਰ ਦੇ ਖੇਤ ਲੱਗਾ ਡੈਮੋ ਪਲਾਟ ਦਿਖਾਇਆ ਗਿਆ।ਇਸ ਮੌਕੇ ਤੇ ਫੀਲਡ ਅਸਟੈਂਟ ਮੰਗਾਂ ਸਿੰਘ ਸਰਾਂ ਖੇਤੀ ਦੂਤ ਜਸਵੀਰ ਸਿੰਘ ਖਾਰਾ ਖੇਤੀ ਦੂਤ ਗੁਰਦਿੱਤ ਸਿੰਘ ਸੇਖੋਂ ਖੇਤੀ ਦੂਤ ਸੰਦੀਪ ਕੌਰ ਅਤੇ ਸਮੂਹ ਕਿਸਾਨ ਹਾਜ਼ਰ ਸਨ।