30 ਜਨਵਰੀ (ਗਗਨਦੀਪ ਸਿੰਘ) ਬਰਨਾਲਾ: ਸਿਹਤ ਵਿਭਾਗ ਪੰਜਾਬ ਵੱਲੋ ਸੂਬੇ ਭਰ ਵਿੱਚੋਂ ਰਾਸ਼ਟਰੀਯ ਕਿਸ਼ੋਰ ਸਵਾਸਥਿਆ ਕ੍ਰਾਰਿਆਕ੍ਰਮ ਅਧੀਨ ਪੀਅਰ ਐਜੂਕੇਸ਼ਨ ਪ੍ਰੋਗਰਾਮ ਲਈ ਬੇਹਤਰੀਨ ਪ੍ਰਦਰਸ਼ਨ ਲਈ ਸਿਹਤ ਵਿਭਾਗ ਬਰਨਾਲਾ ਨੂੰ ਆਰ.ਬੀ.ਐਸ.ਕੇ. ਪ੍ਰੋਗਰਾਮ ਲਈ ਸੂਬੇ ਵਿੱਚੋਂ ਤੀਸਰਾ ਦਰਜਾ ਪ੍ਰਾਪਤ ਹੋਇਆ ਹੈ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ ਹਰਿੰਦਰ ਸ਼ਰਮਾ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵੱਲੋ ਆਰ.ਬੀ.ਐਸ.ਕੇ ਪ੍ਰੋਗਰਾਮ ਅਧੀਨ ਲੜਕੇ ਅਤੇ ਲੜਕੀਆਂ ਨੂੰ 10 ਤੋਂ 19 ਸਾਲ ਤੱਕ ਵਾਧੇ ਦੌਰਾਨ ਸਰੀਰਿਕ, ਮਾਨਸਿਕ ਤੇ ਸਮਾਜਿਕ ਤਬਦੀਲੀਆਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਦੂਰ ਕਰਨ ਲਈ ਜਾਗਰੂਕਤਾ ਤੇ ਵਧੀਆ ਸਿਹਤ ਸੇਵਾਂਵਾਂ ਦੇਣ ਲਈ ਬਰਨਾਲਾ ਵਿੱਚ 744 ਪੀਅਰ ਐਜੂਕੇਟਰ ਬੱਚੇ ਚੁਣੇ ਗਏ ਹਨ। ਇਨ੍ਹਾਂ ਬੱਚਿਆਂ ਨੇ ਅੱਗੇ 15-20 ਬੱਚਿਆਂ ਦਾ ਗਰੁੱਪ ਬਣਾਇਆ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਐਡੋਲਸੈਂਟ ਹੈਲਥ ਕਲੱਬ ਮੀਟਿੰਗ ਵਿੱਚ ਹਰ ਮਹੀਨੇ ਏ.ਐਨ.ਐਮਜ. ਨਾਲ ਵਿਚਾਰ ਵਟਾਂਦਰਾ ਕਰਦੇ ਹਨ।
ਡਾ. ਗੁਰਬਿੰਦਰ ਕੌਰ ਜ਼ਿਲ੍ਹਾ ਟੀਕਾਕਰਨ ਅਫਸਰ-ਕਮ-ਜ਼ਿਲ੍ਹਾ ਨੋਡਲ ਅਫਸਰ ਆਰ.ਬੀ.ਐਸ.ਕੇ. ਨੇ ਸਾਰੀਆਂ ਆਰ.ਬੀ.ਐਸ.ਕੇ. ਟੀਮਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਨਵਜਾਤ ਬੱਚਿਆਂ ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਹੋਰ ਵਧੀਆਂ ਸਿਹਤ ਸੇਵਾਵਾਂ ਦੇਣ ਲਈ ਹੋਰ ਸਖ਼ਤ ਮਿਹਨਤ ਕਰਦੇ ਰਹਿਣਗੇ।
ਮਿਸ ਸੁਖਪਾਲ ਕੌਰ ਜ਼ਿਲ੍ਹਾ ਆਰ.ਬੀ.ਐਸ.ਕੇ. ਕੋਆਰਡੀਨੇਟਰ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਅਧੀਨ ਜਿਲ੍ਹੇ ਵਿੱਚ ਆਰ.ਬੀ.ਐਸ.ਕੇ. ਤਹਿਤ 1153 ਬੱਚਿਆਂ ਦਾ ਮੁਫਤ ਇਲਾਜ ਕਰਵਾਇਆ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਲਗਨ ਅਤੇ ਮਿਹਨਤ ਨਾਲ ਇਹ ਸਿਹਤ ਸਹੂਲਤ ਲੋੜਵੰਦਾ ਤੱਕ ਪਹੁੰਚਦੀ ਕੀਤੀ ਜਾਵੇਗੀ।