19 ਫਰਵਰੀ (ਰਾਜਦੀਪ ਜੋਸ਼ੀ) ਸੰਗਤ ਮੰਡੀ: ਆਮ ਆਦਮੀ ਪਾਰਟੀ ਵੱਲੋਂ ਸੁਰਿੰਦਰ ਕੁਮਾਰ ਸੰਗਤ ਮੰਡੀ ਨੂੰ ਟਰੇਡ ਵਿੰਗ ਬਠਿੰਡਾ ਦਾ ਪ੍ਰਧਾਨ, ਨਰੇਸ਼ ਕੁਮਾਰ ਨੂੰ ਦਿਹਾਤੀ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਅੱਜ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਬਠਿੰਡਾ ਦਿਹਾਤੀ ਜਿਲਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਅਤੇ ਨੀਲ ਗਰਗ ਨੇ ਸੁਰਿੰਦਰ ਕੁਮਾਰ ਨੂੰ ਘਰੇ ਆ ਕੇ ਫੁੱਲਾਂ ਦਾ ਗੁਲਦਸਤਾ ਦੇਕੇ ਵਧਾਈ ਦਿਤੀ ਗਈ। ਅੱਗੇ ਬੋਲਦੇ ਹੋਏ ਉਨਾਂ ਨੇ ਆਖਿਆ ਕਿ ਪਾਰਟੀ ਤੁਹਾਡੇ ਨਾਲ ਹੈ, ਖੁੱਲ੍ਹ ਕੇ ਲੋਕਾਂ ਦੇ ਜੋ ਵੀ ਕੰਮ ਧੰਦੇ ਹੈ ਕਰਵਾਏ ਜਾਣ। ਇਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਰਕਰ ਪ੍ਰਧਾਨ ਜਸਵੰਤ ਸਿੰਘ ਕੋਟ ਗੁਰੂਕੇ, ਪ੍ਰਧਾਨ ਕਰਤਾਰ ਸਿੰਘ ਘੁੱਦਾ, ਪ੍ਰਧਾਨ ਹਰਦੇਵ ਸਿੰਘ ਫੁੱਲੋ ਮਿੱਠੀ ਨਾਲ ਸਨ। ਬਾਅਦ ਵਿਚ ਸ਼ੈਲਰ ਏਸੋਸਿਏਸ਼ਨ ਨਾਲ ਮੀਟਿੰਗ ਕੀਤੀ ਗਈ। ਉਹਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਤੇ ਜਤਿੰਦਰ ਭੱਲਾ ਨੇ ਵਿਸ਼ਵਾਸ ਦਿਵਾਇਆ ਕਿ ਸਰਕਾਰ ਤੱਕ ਤੁਹਾਡੀ ਆਵਾਜ਼ ਲੈ ਕੇ ਜਾਵਾਂਗੇ। ਜਲਦੀ ਤੋਂ ਜਲਦੀ ਤੁਹਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ। ਮੰਡੀ ਨਿਵਾਸੀਆਂ ਵੱਲੋਂ ਸੀਵਰੇਜ ਦਾ ਮੁਕੰਮਲ ਹੱਲ ਕਰਨ ਵਾਸਤੇ ਬੇਨਤੀ ਕੀਤੀ। ਇਸ ਮੰਗ ਦਾ ਵੀ ਪੂਰਾ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਇਸਦਾ ਹੱਲ ਕੀਤਾ ਜਾਵੇਗਾ। ਸੁਰਿੰਦਰ ਕੁਮਾਰ ਨੇ ਆਏ ਹੋਏ ਆਮ ਆਦਮੀ ਪਾਰਟੀ ਦੇ ਹਾਈਕਮਾਂਡ ਦਾ ਧੰਨਵਾਦ ਕੀਤਾ। ਉਹਨਾਂ ਨੇ ਆਖਿਆ ਕਿ ਜੋ ਵੀ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਸਨੂੰ ਜ਼ਿੰਮੇਵਾਰੀ ਨਾਲ ਨਿਭਾਵਾਂਗਾ। ਇਸ ਮੌਕੇ ਸੁਸ਼ੀਲ ਕੁਮਾਰ ਗੋਲਡੀ ਨਗਰ ਕੌਂਸਲ ਪ੍ਰਧਾਨ ਸੰਗਤ ਮੰਡੀ, ਸਾਬਕਾ ਪ੍ਰਧਾਨ ਆੜਤੀਆਂ ਏਸੋਸਿਏਸ਼ਨ ਨਰੇਸ਼ ਕੁਮਾਰ ਲਾਲਾ, ਸਾਬਕਾ ਚੇਅਰਮੈਨ ਸੁਰਿੰਦਰ ਕੁਮਾਰ ਸ਼ਿੰਦੀ, ਸਾਬਕਾ ਚੇਅਰਮੈਨ ਪ੍ਰਵੀਨ ਕੁਮਾਰ ਕਾਕਾ, ਗੁਰਾ ਕੁਮਾਰ, ਸ਼ਾਮੂ ਸੇਠ, ਚਰਨ ਦਾਸ ਤੇ ਹੋਰ ਮੰਡੀ ਨਿਵਾਸੀ ਹਾਜ਼ਰ ਸਨ।