27 ਮਾਰਚ (ਰਾਜਦੀਪ ਜੋਸ਼ੀ) ਸੰਗਤ ਮੰਡੀ : ਆਮ ਆਦਮੀ ਪਾਰਟੀ ਵੱਲੋਂ ਮਿਹਨਤੀ ਅਤੇ ਇਮਾਨਦਾਰ ਵਰਕਰਾਂ ਨੂੰ ਵਧੀਆਂ ਸੇਵਾਵਾਂ ਨਿਭਾਉਣ ਬਦਲੇ ਆਹੁੱਦੇ ਦੇ ਕੇ ਨਿਵਾਜਿਆ ਜਾ ਰਿਹਾ ਹੈ। ਇਸੇ ਤਹਿਤ ਸੁਖਪਾਲ ਕੌਰ ਫਰੀਦਕੋਟ ਕੋਟਲੀ ਨੂੰ ਹਲਕਾ ਕੋਆਰਡੀਨੇਟਰ ਨਿਯੁਕਤ ਕਰਨ ਤੇ ਹਲਕੇ ਅੰਦਰ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਨਵੇਂ ਨਿਯੁਕਤ ਹਲਕੇ ਕੋਆਰਡੀਨੇਟਰ ਸੁਖਪਾਲ ਕੌਰ ਹਾਈ ਕਮਾਂਡ ਅਤੇ ਹਲਕਾ ਇੰਚਾਰਜ ਜਤਿੰਦਰ ਸਿੰਘ ਭੱਲਾ ਚੇਅਰਮੈਨ ਨਗਰ ਸੁਧਾਰ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੇ ਉਪਰ ਪਾਈ ਜੁੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਅਤੇ ਪਾਰਟੀ ਦੀ ਚੜ੍ਹਦੀ ਕਲ੍ਹਾ ਲਈ ਦਿਨ ਰਾਤ ਇੱਕ ਕਰਕੇ ਵੱਧ ਤੋਂ ਵੱਧ ਔਰਤਾਂ ਨੂੰ ਆਪਣੇ ਨਾਲ ਜੋੜਿਆ ਜਾਵੇਗਾ। ਇਸ ਮੌਕੇ ਨਵੇਂ ਨਿਯੁਕਤ ਹਲਕੇ ਕੋਆਰਡੀਨੇਟਰ ਸੁਖਪਾਲ ਕੌਰ ਨੂੰ ਹਰਾ ਪਾਈ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਨਮਾਨਿਤ ਕਰਨ ਵਾਲੀਆਂ ਵਿੱਚ ਸੁਨੀਤ ਜੋਸ਼ੀ ਸੰਗਤ,ਬਲਾਕ ਪ੍ਰਧਾਨ ਜਸਵੰਤ ਸਿੰਘ ਕੋਟ ਗੁਰੂ, ਬਲਾਕ ਪ੍ਰਧਾਨ ਹਰਦੇਵ ਸਿੰਘ ਫੁੱਲੋ ਮਿੱਠੀ, ਪ੍ਰਧਾਨ ਗੁਰਵਿੰਦਰ ਸਿੰਘ ਡੂੰਮਵਾਲੀ, ਪ੍ਰਧਾਨ ਸੁਰਿੰਦਰ ਕੁਮਾਰ ਸੰਗਤ ਟਰੇਡ ਵਿੰਗ ਬਠਿੰਡਾ, ਨਰੇਸ਼ ਕੁਮਾਰ ਸੰਗਤ, ਗੁਰਤੇਜ ਸਿੰਘ ਕੋਟਲੀ, ਬਲਜਿੰਦਰ ਸਿੰਘ ਸੰਗਤ, ਮਨਜੀਤ ਸਿੰਘ ਢਿੱਲੋਂ , ਭੋਲਾ ਸਿੰਘ ਫੁੱਲੋ ਮਿੱਠੀ,ਉਮ ਪ੍ਰਕਾਸ਼ ਸੰਗਤ, ਰੇਸ਼ਮ ਸਿੰਘ ਸੰਗਤ, ਚਰਨਜੀਤ ਸਿੰਘ ਸੰਗਤ ਆਦਿ ਹਾਜ਼ਰ ਸਨ।