04 ਫਰਵਰੀ (ਕਰਨ ਭੀਖੀ) ਮਾਨਸਾ: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ‘ਆਪ ਦੀ ਸਰਕਾਰ ਆਪ ਦੇ ਦੁਆਰ’ ਪ੍ਰੋਗਰਾਮ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਆਦੇਸ਼ਾਂ ’ਤੇ ਉਪ ਮੰਡਲ ਸਰਦੂਲਗੜ੍ਹ ਦੇ ਸਮੂਹ ਪਿੰਡਾਂ ਅਤੇ ਕਸਬਿਆਂ ਲਈ 06 ਫਰਵਰੀ ਤੋਂ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਨਿਤੇਸ਼ ਕੁਮਾਰ ਜੈਨ ਨੇ ਕੈਂਪਾਂ ਦੀ ਸਮਾਂ ਸਾਰਣੀ ਜਾਰੀ ਕਰਦਿਆਂ ਕੀਤਾ।
ਉਨ੍ਹਾਂ ਦੱਸਿਆ ਕਿ 6 ਫਰਵਰੀ ਨੂੰ ਵਾਰਡ ਨੰਬਰ 1 ਸਰਦੂਲਗੜ੍ਹ ਵਿਖੇ 11 ਵਜੇ ਤੋਂ 1 ਵਜੇ ਤੱਕ ਕੈਂਪ ਲਗਾਇਆ ਜਾਵੇਗਾ। ਇਸੇ ਤਰ੍ਹਾਂ ਸਰਦੂਲੇਵਾਲਾ ਵਿਖੇ 10 ਵਜੇ ਤੋਂ 12 ਵਜੇ ਤੱਕ, ਕਾਹਨੇਵਾਲਾ ਵਿਖੇ 2 ਵਜੇ ਤੋਂ 4 ਵਜੇ ਤੱਕ, ਝੇਰਿਆਂਵਾਲੀ ਵਿਖੇ 10 ਵਜੇ ਤੋਂ 12 ਵਜੇ ਤੱਕ ਅਤੇ ਬਾਜੇਵਾਲਾ ਵਿਖੇ 2 ਵਜੇ ਤੋਂ 4 ਵਜੇ ਤੱਕ ਕੈਂਪ ਲਗਾਏ ਜਾਣਗੇ।
07 ਫਰਵਰੀ ਨੂੰ ਸਰਦੂਲਗੜ੍ਹ ਦੇ ਵਾਰਡ ਨੰਬਰ 2 ਵਿਖੇ 11 ਵਜੇ ਤੋਂ 01 ਵਜੇ ਤੱਕ, ਪਿੰਡ ਚੋਟੀਆਂ ਵਿਖੇ 2 ਵਜੇ ਤੋਂ 4 ਵਜੇ ਤੱਕ, ਕਰੀਪੁਰ ਡੁੰਮ ਵਿਖੇ 10 ਵਜੇ ਤੋਂ 12 ਵਜੇ ਤੱਕ, ਰਾਏਪੁਰ ਵਿਖੇ 10 ਵਜੇ ਤੋਂ 12 ਵਜੇ ਤੱਕ ਅਤੇ ਮੀਟਾਂ ਵਿਖੇ 2 ਵਜੇ ਤੋਂ 4 ਵਜੇ ਤੱਕ ਕੈਂਪ ਲਗਾਏ ਜਾਣਗੇ।
08 ਫਰਵਰੀ ਨੂੰ ਵਾਰਡ ਨੰਬਰ 3 ਸਰਦੂਲਗੜ੍ਹ ਵਿਖੇ 11 ਵਜੇ ਤੋਂ 01 ਵਜੇ ਤੱਕ, ਬਰਨ ਵਿਖੇ 10 ਵਜੇ ਤੋਂ 12 ਵਜੇ ਤੱਕ, ਆਲੀਕੇ ਵਿਖੇ 2 ਵਜੇ ਤੋਂ 4 ਵਜੇ ਤੱਕ, ਮਛੋਹਰ ਉਰਫ ਮੋਡਾ ਵਿਖੇ 10 ਵਜੇ ਤੋਂ 12 ਵਜੇ ਤੱਕ ਅਤੇ ਮੋਫਰ ਵਿਖੇ 2 ਵਜੇ ਤੋਂ 4 ਵਜੇ ਤੱਕ ਕੈਂਪ ਲਗਾਏ ਜਾਣਗੇ।
09 ਫਰਵਰੀ ਨੂੰ ਵਾਰਡ ਨੰਬਰ 4 ਸਰਦੂਲਗੜ੍ਹ ਵਿਖੇ 11 ਵਜੇ ਤੋਂ 01 ਵਜੇ ਤੱਕ, ਰਾਜਰਾਣਾ ਵਿਖੇ 10 ਵਜੇ ਤੋਂ 12 ਵਜੇ ਤੱਕ, ਕਰੰਡੀ ਵਿਖੇ 2 ਵਜੇ ਤੋਂ 4 ਵਜੇ ਤੱਕ, ਫਤਹਿਪੁਰ ਵਿਖੇ 10 ਵਜੇ ਤੋਂ 12 ਵਜੇ ਤੱਕ ਅਤੇ ਘੁਰਕਣੀ ਵਿਖੇ 2 ਵਜੇ ਤੋਂ 4 ਵਜੇ ਤੱਕ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ।
12 ਫਰਵਰੀ ਨੂੰ ਵਾਰਡ ਨੰਬਰ 5 ਸਰਦੂਲਗੜ੍ਹ ਵਿਖੇ 11 ਵਜੇ ਤੋਂ 01 ਵਜੇ ਤੱਕ, ਮਾਨਖੇੜਾ ਵਿਖੇ 10 ਵਜੇ ਤੋਂ 12 ਵਜੇ ਤੱਕ, ਨਾਹਰਾਂ ਵਿਖੇ 2 ਵਜੇ ਤੋਂ 4 ਵਜੇ ਤੱਕ, ਮਾਖੇਵਾਲਾ ਵਿਖੇ 10 ਵਜੇ ਤੋਂ 12 ਵਜੇ ਤੱਕ ਅਤੇ ਚੈਨੇਵਾਲਾ ਵਿਖੇ 2 ਵਜੇ ਤੋਂ 4 ਵਜੇ ਤੱਕ ਕੈਂਪ ਲਗਾਏ ਜਾਣਗੇ।
12 ਫਰਵਰੀ ਨੂੰ ਵਾਰਡ ਨੰਬਰ 6 ਸਰਦੂਲਗੜ੍ਹ ਵਿਖੇ 11 ਵਜੇ ਤੋਂ 01 ਵਜੇ ਤੱਕ, ਆਹਲੂਪੁਰ ਵਿਖੇ 10 ਵਜੇ ਤੋਂ 12 ਵਜੇ ਤੱਕ, ਧਿਗਾਣਾ ਵਿਖੇ 2 ਵਜੇ ਤੋਂ 4 ਵਜੇ ਤੱਕ, ਝੰਡੂਕੇ ਵਿਖੇ 10 ਵਜੇ ਤੋਂ 12 ਵਜੇ ਤੱਕ ਅਤੇ ਹੀਰਕੇ ਵਿਖੇ 2 ਵਜੇ ਤੋਂ 4 ਵਜੇ ਤੱਕ ਕੈਂਪ ਲਗਾਏ ਜਾਣਗੇ।
ਉਨ੍ਹਾਂ ਸਮੂਹ ਹਲਕਾ ਨਿਵਾਸੀਆਂ ਨੂੰ ਇੰਨ੍ਹਾਂ ਜਨ ਸੁਣਵਾਈ ਕੈਂਪਾਂ ਦਾ ਵਧ ਤੋਂ ਵਧ ਲਾਹਾ ਲੈਣ ਦੀ ਅਪੀਲ ਕੀਤੀ।
‘ਆਪ ਦੀ ਸਰਕਾਰ ਆਪ ਦੇ ਦੁਆਰ’ ਪ੍ਰੋਗਰਾਮ ਤਹਿਤ ਸਬ ਡਵੀਜ਼ਨ ਸਰਦੂਲਗੜ੍ਹ ਵਿਖੇ 6 ਫਰਵਰੀ ਤੋਂ ਵਿਸ਼ੇਸ਼ ਕੈਂਪਾਂ ਦੀ ਸ਼ੁਰੂਆਤ
Highlights
- #mansanews
Leave a comment