01 ਮਾਰਚ (ਰਾਜਦੀਪ ਜੋਸ਼ੀ) ਸੰਗਤ ਮੰਡੀ: ਆਪ ਦੀ ਸਰਕਾਰ ਆਪ ਦੇ ਦੁਆਰਾ ਮੁਹਿੰਮ ਤਹਿਤ ਅੱਜ ਬਠਿੰਡਾ ਸ਼ਹਿਰ ਦੇ ਵਾਰਡ ਨੰਬਰ 36 ਅਤੇ 47 ਦਾ ਸਾਂਝਾ ਕੈਂਪ ਰਜੀਵ ਗਾਂਧੀ ਕਲੋਨੀ, ਗੁਰੂਕੁਲ ਰੋਡ ਦੀ ਪਾਰਕਿੰਗ ਵਿਖ਼ੇ ਲਗਾ ਕੇ ਬਠਿੰਡਾ ਸਹਿਰ ਦੇ ਲਾਇਨੋ ਪਾਰ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਗਿਆ ਇਸ ਕੈਂਪ ਰਾਹੀਂ ਸੇਵਾ ਕੇਂਦਰ ਦੀਆਂ ਸੇਵਾਵਾਂ ਦੇ ਨਾਲ ਨਾਲ ਆਧਾਰ ਕਾਰਡ, ਵੋਟ ਕਾਰਡ, ਰਾਸ਼ਨ ਕਾਰਡ, ਪੈਨਸ਼ਨ ਸੇਵਾਵਾਂ, ਨਗਰ ਨਿਗਮ, ਬਿਜਲੀ ਬੋਰਡ, ਮਾਲ ਪਟਵਾਰੀ ਮਹਿਕਮਾ ਅਤੇ ਪਰਿਵਾਰ ਭਲਾਈ ਮਹਿਕਮਾ ਦੀਆਂ ਟੀਮਾਂ ਨੇ ਆ ਕੇ ਮੌਕੇ ਤੇ ਹੀ ਲੋਕਾਂ ਦੀਆਂ ਦਿੱਕਤਾਂ ਨੂੰ ਹੱਲ ਕੀਤਾ ਗਿਆ ਹੈ| ਇਸ ਕੈਂਪ ਦਾ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ ਅਤੇ ਉਹਨਾਂ ਦਾ ਕੰਮ ਹੋਣ ਤੇ ਲੋਕਾਂ ਦੁਆਰਾ ਖੁਸ਼ੀ ਜਾਹਿਰ ਕਰਦੇ ਹੋਏ ਮਾਨ ਸਰਕਾਰ ਦਾ ਧੰਨਵਾਦ ਕੀਤਾ ਗਿਆ | ਇਸ ਕੈਂਪ ਦੌਰਾਨ ਬਠਿੰਡਾ ਸ਼ਹਿਰੀ ਦੇ ਐਮਐਲਏ ਸਰਦਾਰ ਜਗਰੂਪ ਸਿੰਘ ਗਿੱਲ ਆਪਣੀ ਟੀਮ ਨਾਲ ਪਰਸਨ ਤੌਰ ਤੇ ਮੌਜੂਦ ਰਹੇ ਅਤੇ ਆਮ ਆਦਮੀ ਪਾਰਟੀ ਦੇ ਪਲੈਨਿੰਗ ਬੋਰਡ ਚੇਅਰਮੈਨ ਅੰਮ੍ਰਿਤ ਅਗਰਵਾਲ ਜੀ, ਮੀਡੀਅਮ ਇੰਡਸਟਰੀ ਡਿਵਲਪਮੈਂਟ ਬੋਰਡ ਚੇਅਰਮੈਨ ਨੀਲ ਗਰਗ ਜੀ, ਚੇਅਰਮੈਨ ਮੈਡਮ ਗੁਰਪ੍ਰੀਤ ਕੌਰ , ਬਲਾਕ ਪ੍ਰਭਾਰੀ ਮਾਸਟਰ ਚਰਨਜੀਤ ਦਿਉਣ, ਬਲਾਕ ਪ੍ਰਧਾਨ ਅਲਕਾ ਹਾਂਡਾ, ਬਲਾਕ ਸੋਸ਼ਲ ਮੀਡੀਆ ਇੰਚਾਰਜ ਗਗਨਦੀਪ ਕੁਮਾਰ ਅਤੇ ਹੋਰ ਵਾਰਡ ਕਮੇਟੀ ਮੈਂਬਰ ਆਦਿ ਹਾਜ਼ਰ ਸਨ।