ਭੀਖੀ 16ਨਵੰਬਰ
ਸਥਾਨਕ ਸ.ਸ.ਸ.ਸ.ਕੰਨਿਆਂ ਸਕੂਲ ਵਿਖੇ ਬਾਲ ਦਿਵਸ਼ ਨੂੰ ਮੁੱਖ
ਰੱਖਦਿਆਂ ਤਰਕਸ਼ੀਲ ਸੁਸਾਇਟੀ ਇਕਾਈ ਭੀਖੀ ਦੇ ਸਹਿਯੋਗ ਨਾਲ਼ ਨਾਟਕ “ਆਪਣਾ ਆਪਣਾ
ਹਿੱਸਾ ਨਾਟਕ” ਖੇਡਿਆ ਗਿਆ।ਦੱਸ ਦੇਈਏ ਲੋਕ ਕਲਾ ਮੰਚ ਮਾਨਸਾ ਦੀ ਵੱਲੋਂ ਮਾਤਾ
ਮਨਜੀਤ ਕੌਰ ਔਲਖ ਦੀ ਨਿਰਦੇਸ਼ਨਾਂ ਹੇਠ ਬਾਲ਼ ਦਿਵਸ ਨੂੰ ਸਮਰਪਿਤ ਨਾਟਕ “ਆਪਣਾ-
ਆਪਣਾ ਹਿੱਸਾ” ਖੇਡਿਆ ਗਿਆ।ਇਸ ਮੌਕੇ ਬਿੱਟੂ ਮਾਨਸਾ ਨੇ ਕਿਹਾ ਅਸੀਂ ਸਕੂਲ ਵਿਖੇ
ਨਾਟਕ ਇਸ ਲਈ ਕਰ ਰਹੇ ਹਾਂ ਤਾਂ ਜੋ ਬੱਚਿਆਂ ਥੀਏਟਰ ਬਾਰੇ ਪਤਾ ਲੱਗ ਸਕੇ।ਜਦੋਂ ਅੱਜ ਨਵੀਂ
ਪੀੜੀ ਮੋਬਾਇਲਾਂ ਵਿਚ ਰੁੱਝ ਕੇ ਰਹਿ ਗਈ ਹੈ।ਉਨ੍ਹਾਂ ਨੂੰ ਥੀਏਟਰ ਦੀ ਸਮਝ ਲੱਗੇ।ਇਸ
ਮੌਕੇ ਤਰਕਸ਼ੀਲ ਸੁਸਾਇਟੀ ਦੇ ਆਗੂ ਲੱਖਾ ਸਿੰਘ ਸਹਾਰਨਾਂ ਨੇ ਕਿਹਾ ਜਿਵੇਂ ਲੋਕ ਪੜ੍ਹੀ
ਜਾਂਦੇ ਨੇ ਉਨ੍ਹੇ ਹੀ ਅੰਧਵਿਸ਼ਵਾਸ਼ਾਂ ਵਿੱਚ ਫਸ ਰਹੇ ਹਨ।ਸਾਡੇ ਮੀਡੀਏ ਤੇ ਅੰਧਵਿਸ਼ਵਾਸ਼ਾਂ
ਨੂੰ ਬੜੇ ਧੜੱਲੇ ਨਾਲ਼ ਪਸਾਰਿਆ ਜਾ ਰਿਹਾ ਹੈ।ਇਸ ਉੱਤੇ ਰੋਕ ਲੱਗਣੀ ਚਾਹੀਦੀ
ਹੈ।ਉਨ੍ਹਾਂ ਕਿਹਾ ਇੱਕੀਵੀਂ ਸਦੀ ਵਿਗਿਆਨਕ ਯੁੱਗ ਦੀ ਸਦੀ ਹੈ ਇਸ ਵਿੱਚ ਅੰਧਵਿਸਵਾਸ਼ਾਂ
ਲਈ ਕੋਈ ਥਾਂ ਨਹੀਂ।ਕਹਾਣੀਕਾਰ ਭੁਪਿੰਦਰ ਖ਼ੌਜੀ ਨੇ ਕਿਹਾ ਬੱਚਿਆਂ ਨੂੰ ਵੱਧ ਤੋਂ ਵੱਧ
ਸਾਹਿਤ ਨਾਲ਼ ਜੁੜਨਾ ਚਾਹੀਦਾ ਹੈ।ਕਿਤਾਬਾਂ ਹੀ ਮਨੁੱਖ ਦਾ ਰਾਹ ਦਸੇਰਾ ਹੁੰਦੀਆਂ
ਹਨ।ਇਸ ਮੌਕੇ ਕਲਾਸ ਵਿਚੋਂ ਅੱਵਲ ਆਉਣ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ।ਮੰਚ
ਸੰਚਾਲਨ ਮੈਡਮ ਕੁਲਵਿੰਦਰ ਕੌਰ ਤੇ ਰੁਪਿੰਦਰ ਕੌਰ ਨੇ ਬਾਖੂਬੀ ਨਿਭਾਇਆ।ਇਸ ਮੌਕੇ
ਹੋਰਨਾਂ ਤੋਂ ਇਲਾਵਾ ਸਕੂਲ ਪ੍ਰਿਸੀਪਲ ਰਾਜਿੰਦਰ ਸਿੰਘ,ਦਰਸ਼ਨ ਸਿੰਘ ਖਾਲਸਾ,ਰਾਜਿੰਦਰ
ਸਿੰਘ ਜਾਫਰੀ,ਹਰਮੇਸ਼ ਭੋਲਾ ਮੱਤੀ,ਮਨਜੀਤ ਸਿੰਘ ਚਹਿਲ,ਜਸਪਾਲ ਅਤਲਾ,ਐੱਸ.ਡੀ.ਓ. ਰਾਜਿੰਦਰ
ਸਿੰਘ ਰੋਹੀ,ਦਰਸ਼ਨ ਟੇਲਰ,ਮੈਡਮ ਅੰਜ਼ੂ ਬਾਲਾ,ਬਿੰਦੂ ਬਾਲਾ,ਸੀਮਾਂ ਗਰਗ,ਸੁਖਵਿੰਦਰ
ਕੌਰ,ਹਰਭਗਵਾਨ ਭੀਖੀ ਆਦਿ ਹਾਜ਼ਰ ਸਨ।