30 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਈਕੋ ਵੀਲਰਜ ਸਾਈਕਲ ਕਲੱਬ ਮਾਨਸਾ ਵੱਲੋਂ 30 ਕਿਲੋਮੀਟਰ ਰਾਈਡ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਲਗਾਈ ਗਈ। ਜਿਸ ਦੀ ਅਗਵਾਈ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਵੱਲੋਂ ਕੀਤੀ ਗਈ। ਇਹ ਰਾਈਡ ਮਾਨਸਾ ਬੱਸ ਅੱਡੇ ਤੋਂ ਚੱਲ ਕੇ ਭਾਈ ਦੇਸਾ ਤੇ ਫਿਰ ਵਾਪਸੀ ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਆ ਕੇ ਸਮਾਪਤ ਹੋਈ। ਇਸ ਮੌਕੇ ਤੇ ਭਗਤ ਸਿੰਘ ਦੇ ਬੁੱਤ ‘ਤੇ ਫੁੱਲਾਂ ਦਾ ਹਾਰ ਪਾ ਕੇ ਇਨਕਲਾਬ-ਜਿੰਦਾਂਬਾਦ ਦੇ ਨਾਹਰੇ ਲਗਾ ਕੇ ਮਹਾਨ ਯੋਧੇ ਦੇ ਜਨਮ ਦਿਨ ਨੂੰ ਸਿਜਦਾ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਕਲੱਬ ਦੇ ਸਰਪ੍ਰਸਤ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਅਸੀਂ ਜਿਹੜਾ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਇਹ ਸਾਡੇ ਇਨ੍ਹਾਂ ਮਹਾਨ ਸ਼ਹੀਦਾਂ ਦੀ ਬਦੌਲਤ ਹੀ ਹੈ। ਜਿਹਨਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦੇਸ਼ ਲਈ ਛੋਟੀ ਉਮਰੇ ਫਾਂਸੀ ਦੇ ਰੱਸੇ ਨੂੰ ਚੁੰਮਿਆ। ਜਿਹਨਾਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਦੇਸ਼ ‘ਤੇ ਕੋਈ ਸੰਕਟ ਆਇਆ ਤਾਂ ਉਸਦਾ ਖਾਤਮਾ ਕਰਨ ਲਈ ਸਮੇਂ ਸਮੇਂ ਸਿਰ ਇਹਨਾਂ ਸੂਰਬੀਰ ਬਹਾਦਰਾ ਨੇ ਜਨਮ ਲਿਆ।ਇਸ ਮੌਕੇ ਤੇ ਉਨ੍ਹਾਂ ਆਪਣੇ ਵੱਲੋਂ ਭਗਤ ਸਿੰਘ ‘ਤੇ ਲਿਖੀ ਖੂਬਸੂਰਤ ਇਨਕਲਾਬੀਕਵਿਤਾ ਵੀ ਪੜ੍ਹ ਕੇ ਸੁਣਾਈ। ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਹਰ ਰੋਜ ਸਾਈਕਲਿੰਗ ਕਰਦੇ ਹਾਂ ਅਤੇ ਨਾਲ ਨਾਲ ਆਪਣੇ ਮਹਾਨ ਸਪੂਤਾਂ ਜਿੰਨਾਂ ਦੀ ਬਦੌਲਤ ਸਾਨੂੰ ਆਜ਼ਾਦੀ ਮਿਲੀ, ਦੀ ਯਾਦ ਨੂੰ ਤਾਜ਼ਾ ਕਰਦਿਆ ਉਹਨਾਂ ਦੇ ਦਿਨ-ਤਿਉਹਾਰ ਬੜੀ ਸਰਧਾ-ਭਾਵਨਾਂ ਨਾਲ ਮਨਾਉਂਦੇ ਹਾਂ ਅਤੇ ਉਹਨਾਂ ਦੇ ਨਕਸ਼ੇ ਕਦਮਾ ‘ਤੇ ਚੱਲਣ ਲਈ ਪਬਲਿਕ ਨੂੰ ਪ੍ਰੇਰਿਤ ਕਰਦੇ ਹਾਂ। ਇਸ ਮੌਕੇ ਈਕੋ ਵੀਲਰਜ ਸਾਈਕਲ ਕਲੱਬ ਦੇ ਬਲਜੀਤ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਭੁੱਚਰ, ਨਰਿੰਦਰ ਗੁਪਤਾ, ਜਰਨੈਲ ਸਿੰਘ, ਲੋਕ ਰਾਮ, ਹਰਜੀਤ ਸੱਗੂ, ਹੈਪੀ ਜਿੰਦਲ, ਬੌਬੀ, ਆਲਮ ਰਾਣਾ, ਇੰਜੀ:ਅੰਕੁਸ਼ ਠਾਕੁਰ, ਗੁਰਪ੍ਰੀਤ ਸਦਿਓੜਾ, ਨਿੰਪਨ ਆਦਿ ਮੈਂਬਰ ਹਾਜ਼ਰ ਸਨ।