ਜ਼ਿੰਦਗੀ ਅਨਮੋਲ ਹੈ। ਮਨੁੱਖੀ ਜੀਵਨ ਵਿੱਚ ਜ਼ਿਦਗੀ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਸਿਰਫ ਇਨਸਾਨ ਹੀ ਹੈ ਜਿਸ ਕੋਲ ਬਾਕੀ ਜਾਤੀਆਂ ਦੀ ਬਜਾਏ ਸੋਚਣ ਸਕਤੀ , ਸਹੀ ਗਲਤ ਦਾ ਫੈਸਲਾ ਕਰਨ ਦਾ ਹੁਨਰ ਹੈ। ਜ਼ਿੰਦਗੀ ਨੂੰ ਭਰ ਗਲੇ ਤੱਕ ਜਿਉਣ ਲਈ ਬਹੁਤ ਜੱਦੋਜਹਿਦ , ਮਿਹਨਤ ,ਲਗਨ ਨਾਲ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਪੈਂਦਾ ਹੈ ।ਬਹੁਤ ਆਪਣੀ ਤੀਬਰ ਇੱਛਾ ਸ਼ਕਤੀ ਨਾਲ ਬੜੀ ਜਲਦੀ ਸਫਲਤਾ ਪ੍ਰਾਪਤ ਕਰ ਲੈਂਦੇ ਹਨ ਜਾਂ ਇਹਨੀ ਕੁ ਇੱਛਾ ਸ਼ਕਤੀ ਰੱਖਦੇ ਹਨ ਕਿ ਸਫਲ ਜਰੂਰ ਹੋ ਜਾਵਾਂਗੇ ਆਉਣ ਵਾਲਾ ਸਮਾਂ ਮੇਰਾ ਹੀ ਹੈ। ਇੱਕ ਗੱਲ ਜਰੂਰ ਉਨ੍ਹਾਂ ਨੂੰ ਆਪਣੀ ਮਿੱਟੀ ਆਪਣੀ ਜੰਮਪਲ ਥਾਂ ਨਾਲ ਵੀ ਬੜਾ ਮੋਹ ਹੁੰਦਾ ਹੈ। ਉਹ ਆਪਣੇ ਸਾਰੇ ਸੁਪਨੇ ਇੱਥੇ ਹੀ ਸਜਾ ਕੇ ਇੱਥੇ ਹੀ ਪੂਰਾ ਕਰਨ ਦੀ ਤਾਂਘ ਰੱਖਦੇ ਹਨ।ਉਨ੍ਹਾਂ ਸਾਹਮਣੇ ਬੜੇ ਮੌਕੇ ਹੁੰਦੇ ਹਨ ਉਹ ਮੌਕਿਆਂ ਦੀ ਸੰਭਾਲ ਵੀ ਕਰਦੇ ਹਨ। ਅੰਤ ਉਹ ਸਫਲ ਹੋ ਵੀ ਜਾਂਦੇ ਹਨ ਭਾਵੇਂ ਸਰਕਾਰੀ ਨੌਕਰੀ ਕਰਨ ਤੇ ਭਾਵੇਂ ਆਪਣਾ ਕੋਈ ਸਹਾਇਕ ਧੰਦਿਆਂ ਵੱਲ ਮੁੜ ਕੇ। ਕੁੱਝ ਕ ਵਿਦਿਆਰਥੀਆਂ ਦਾ ਰੁਝਾਨ ਵਿਦੇਸ਼ ਜਾ ਕੇ ਦਿਨਾਂ ਵਿੱਚ ਦਿਨ ਫਿਰਨ ਵਾਲੀ ਝਾਕ ਕਾਰਨ ਇੱਥੋਂ ਪਰਵਾਸ ਕਰਨ ਦਾ ਹੁੰਦਾ ਹੈ। ਉਹ ਬੜੀ ਜਲਦੀ ਇਥੋਂ ਵੱਖ ਵੱਖ ਦੇਸ਼ਾਂ ਵਿੱਚ ਜਾਣ ਦੀ ਸਲਾਹ ਬੜੀ ਜਲਦੀ ਧੜਾਧੜ ਖੁੱਲ੍ਹ ਰਹੇ ਕੋਚਿੰਗ ਸੈਂਟਰਾਂ ਵਾਲਿਆਂ ਨਾਲ ਕਰਦੇ ਹਨ । ਮਾਤਾ ਪਿਤਾ ਵੀ ਇਸ ਮਸਲੇ ਵਿੱਚ ਜਿਆਦਾ ਸੋਚ ਵਿਚਾਰ ਤੋਂ ਕੰਮ ਨਾ ਲੈ ਕੇ ਬੱਚਿਆਂ ਦੀ ਹਾਂ ਵਿੱਚ ਹਾਂ ਮਿਲਾ ਰਹੇ ਹਨ। ਵੱਡੀ ਗਿਣਤੀ ਵਿੱਚ ਮੋਟਾ ਪੈਸਾ ਲਗਾ ਕੇ, ਆਪਣੀ ਜ਼ਮੀਨ ਗਹਿਣੇ ਧਰ ਜਾਂ ਵੇਚ ਕੇ ਪੁੱਤਰ ਜਾਂ ਧੀ ਨੂੰ ਬਾਹਰ ਭੇਜਣ ਲਈ ਤਿਆਰ ਹੋ ਜਾਂਦੇ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ ਇੱਕ ਦਿਨ ਵਿੱਚ ਇੱਥੋਂ ਬਾਹਰ ਜਾ ਰਹੇ ਹਨ। ਬਹੁਤੇ ਬੱਚੇ ਪਿਛਲੱਗੂ ਸਥਿਤੀ ਕਾਰਨ ਦੇਖਾ ਦੇਖੀ ਕਾਰਨ ਬਿਨਾਂ ਕਿਸੇ ਉਦੇਸ਼ ਦੇ ਜਾਂ ਨਾਜੁਕ ਹਾਲਾਤਾਂ ਦੀ ਪਰਵਾਹ ਕੀਤੇ ਬਿਨ ਵਿਦੇਸ਼ ਦੀ ਧਰਤੀ ਤੇ ਜਾ ਰਹੇ ਹਨ। ਸਿਰਫ ਵਿਦੇਸ਼ ਜਾਣਾ ਹੀ ਮੰਜਿਲ ਨਹੀਂ ਉੱਥੇ ਪੜ੍ਹਾਈ ਕਰਨਾ ਖਰਚੇ ਉਠਾਉਣ ਲਈ ਕੰਮ ਦੀ ਤਲਾਸ਼ ਕਰਨਾ ਹੋਰ ਉਦੇਸ਼ ਵੀ ਨਾਲ ਖੜ੍ਹੇ ਹੋ ਜਾਂਦੇ ਹਨ ਜੋ ਕਿ ਆਪਣੇ ਆਪ ਨੂੰ ਪੂਰਾ ਕਰਨ ਲਈ ਕੲਈ ਜਾਇਜ਼ ਨਜਾਇਜ਼ ਕਾਰਜਾਂ ਤੋਂ ਵੀ ਗੁਰੇਜ਼ ਨਹੀਂ ਕਰਦੇ। ਗਿਣਤੀ ਵੱਧਣ ਕਾਰਨ ,ਰੁਜਗਾਰ ਘੱਟ ਗਿਆ ,ਮੌਕੇ ਘੱਟ ਗਏ। ਉਥੋਂ ਦੇ ਪੱਕੇ ਵਸਨੀਕ ਇਸਦਾ ਫਾਇਦਾ ਲੈ ਰਹੇ ਨੇ ।ਘੱਟ ਪੈਸੇ ਤੇ ਵੱਧ ਕੰਮ ਲੈ ਰਹੇ ਨੇ । ਕੰਮ ਦੀ ਘਾਟ ਕਾਰਨ ਅਪਰਾਧ ਵਧ ਰਹੇ ਨੇ । ਬਾਕੀ ਮੇਰੀ ਇਹੋ ਨੌਜਵਾਨ ਵਰਗ ਨੂੰ ਅਪੀਲ ਹੈ ਕਿ ਆਪਣੇ ਦੇਸ਼ ਵਿੱਚ ਰਹਿ ਕੇ ਹੀ ਜ਼ਿੰਦਗੀ ਸਫਲ ਬਣਾਓ ਨਾ ਕੇ ਵਿਦੇਸ਼ ਜਾਣ ਦੀ ਹੋੜ ਵਿੱਚ ਆਪਣੇ ਦੇਸ਼ ਨੂੰ ਖਾਲੀ ਕਰੋ। ਇਹ ਚਿੰਤਾਜਨਕ ਗੱਲ ਹੈ ਕਿ ਪੰਜਾਬ ਸੂਬੇ ਦੇ ਮੁੰਡੇ ਕੁੜੀਆਂ ਵੱਡੀ ਗਿਣਤੀ ਵਿੱਚ ਇੱਥੋਂ ਪਰਵਾਸ ਕਰ ਰਹੇ ਹਨ। ਪੰਜਾਬ ਦੇ ਪਿੰਡਾਂ ਦੇ ਪਿੰਡ ਖਾਲੀ ਹੋਣ ਦੀ ਕਗਾਰ ਤੇ ਹਨ। ਦੇਖਣ ਵਿਚ ਆਇਆ ਹੈ ਕਿ ਇੱਕੋ ਇੱਕ ਪੁੱਤਰ ਵਿਦੇਸ਼ ਚ ਹੈ ਮਾਤਾ ਪਿਤਾ ਇਕੱਲੇ ਸੁੰਨੇ ਘਰ ਵਿਚ ਰਹਿ ਰਹੇ ਹਨ। ਜਦੋਂ ਪੰਜਾਬ ਵਰਗੇ ਖੁਸ਼ਹਾਲ ਸੂਬੇ ਵਿੱਚ ਜਿੱਥੇ ਮਿਹਨਤੀ ਇਨਸਾਨ ਕਦੇ ਵੀ ਭੁੱਖ ਨਾਲ ਨਹੀਂ ਮਰ ਸਕਦਾ , ਉਥੇ ਇਹ ਭਿਆਨਕ ਨਤੀਜੇ ਸਾਹਮਣੇ ਆ ਰਹੇ ਹਨ ਸਾਨੂੰ ਸੋਚਣਾ ਬਣਦਾ ਕਿ ਇਸ ਸੰਬੰਧੀ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਨੌਜਵਾਨਾਂ ਨੂੰ ਜਾਗਰੂਕ ਕਰੀਏ । ਉਨਾਂ ਨੂੰ ਆਪਣੇ ਦੇਸ਼ ਵਿਚ ਰਹਿ ਕੇ ਜ਼ਿੰਦਗੀ ਸਫਲ ਬਣਾਉਣ ਵਿੱਚ ਉਨ੍ਹਾਂ ਦਾ ਮਾਰਗ ਦਰਸ਼ਨ ਕਰੀਏ। ਸਰਕਾਰਾਂ ਵੀ ਉਪਰਾਲੇ ਕਰਨ ,ਰੋਜਗਾਰ ਮੁਹੱਈਆ ਕਰਵਾਉਣ ,ਆਜਿਹੀਆਂ ਸਕੀਮਾਂ ਲੈ ਕੇ ਆਉਣ ਕਿ ਨੌਜਵਾਨਾਂ ਵਿੱਚ ਬਾਹਰ ਜਾਣ ਦਾ ਕਰੇਜ਼ ਖਤਮ ਹੋਵੇ। ਮਿੱਟੀ ਨਾਲ ਮੋਹ ਪਾਉਣ ,ਵਿਰਸ਼ੇ ਨਾਲ ਸਾਂਝ ਰੱਖਣ ਦੇ ਉਪਰਾਲੇ ਵੀ ਸਹਾਇਕ ਸਿੱਧ ਹੋ ਸਕਦੇ ਨੇ। ਸੋ ਆਉ ਆਪਣੇ ਪੰਜਾਬ ਵਿਚ ਹੀ ਰਹਿੰਦਿਆਂ ,ਇੱਥੇ ਹੀ ਇਕ ਸਫਲ ਇਨਸਾਨ ਵਜੋਂ ਵਿਚਰਦਿਆਂ ਸਫਲਤਾ ਹਾਸਲ ਕਰਕੇ ਵਿਦੇਸ਼ ਜਾਣ ਦੀ ਆਸ਼ਾ ਨੂੰ ਬਦਲੀਏ। ਆਪਣੇ ਪੰਜਾਬ ਆਪਣੀ ਧਰਤੀ ਨੂੰ ਖੁਸ਼ਹਾਲ ਬਣਾਈਏ।
ਦਿਲਬਾਗ ਰਿਉਂਦ
ਜਿਲ੍ਹਾ- ਮਾਨਸਾ