28 ਮਾਰਚ ,ਦੇਸ ਪੰਜਾਬ ਬਿਊਰੋ: ਅੱਜ ਬੁਢਲਾਡਾ ਹਲਕੇ ਵਿਚ ਬਠਿੰਡਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਈਟੀਟੀ 2364 ਜੱਥੇਬੰਦੀ ਵੱਲੋ ਮੰਗ ਪੱਤਰ ਸੌਂਪਿਆ ਗਿਆ। ਉਨ੍ਹਾ ਨੂੰ ਦਸਿਆ ਗਿਆ ਕਿ ਈਟੀਟੀ 2364 ਭਰਤੀ 6.03.2020 ਨੂੰ ਕਾਗਰਸ ਸਰਕਾਰ ਵੱਲੋ ਆਈ ਸੀ। ਕਾਗਰਸ ਸਰਕਾਰ ਦੀ ਨਾਕਾਮੀ ਕਰਕੇ ਇਹੇ ਭਰਤੀ ਕੋਰਟ ਵਿੱਚ ਚਲੀ ਗਈ ਸੀ। ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਲਗਾਤਾਰ ਦੋ ਵਾਰ ਇਸ ਭਰਤੀ ਨੂੰ ਰੱਦ ਕਰ ਦਿੱਤਾ ਗਿਆ ਸੀ । ਪਰ ਈਟੀਟੀ 2364 ਜਥੇਬੰਦੀ, ਅਤੇ ਪੰਜਾਬ ਸਰਕਾਰ ਵੱਲੋਂ ਮਾਨਯੋਗ ਡਬਲ ਬੈਂਚ ਉੱਪਰ 30.11.2023 ਨੂੰ ਇਸ ਭਰਤੀ ਨੂੰ ਬਹਾਲ ਕਰਵਾਉਣ ਲਈ ਐਪਲੀਕੇਸ਼ਨ ਲਗਾਈ। ਜਿਸ ਦੇ ਸਿੱਟੇ ਵਜੋਂ ਮਾਨਯੋਗ ਚੀਫ ਜਸਟਿਸ ਰਿਤੂ ਬਹਰੀ ਜੀ ਵੱਲੋਂ 19.12.2023 ਨੂੰ ਈਟੀਟੀ 2364 ਭਰਤੀ ਨੂੰ ਬਹਾਲ ਕਰ ਦਿੱਤਾ ਸੀ। ਅਤੇ ਨਾਲ ਹੀ 8 ਹਫ਼ਤਿਆਂ ਬਾਅਦ ਈਟੀਟੀ 2364 ਸਲੈਕਟਡ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੇ ਨਿਰਦੇਸ਼ ਦਿੱਤੇ ਸਨ।
ਇਸ ਸਮੇਂ ਦੌਰਾਨ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਬਜਾਏ ਭਰਤੀ ਡਾਇਰੈਕਟੋਰੇਟ ਵੱਲੋਂ ਕਲੈਰੀਫਿਕੇਸ਼ਨ ਦੇ ਨਾਮ ਤੇ ਅਤੇ ਸਮਾਂ ਵਧਾਉਣ ਦੀ ਮੰਗ ਨੂੰ ਲੈ ਕੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 14/02/24 ਨੂੰ 2 ਅਰਜੀਆਂ ਦਾਖਲ ਕੀਤੀਆਂ ਗਈਆਂ।
ਜਿੰਨਾਂ ਨੂੰ 15/03/2024 ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ (ਸਪੈਸ਼ਲ ਡਬਲ ਬੈਂਚ) ਵੱਲੋਂ ਖਾਰਜ ਕਰਦਿਆਂ ਵਿਭਾਗ ਨੂੰ ਫਿਰ ਤੋਂ 19/12/2023 ਵਾਲੇ ਆਦੇਸ਼ਾਂ ਰਾਹੀ ਨੋਟੀਫਿਕੇਸ਼ਨ ਅਨੁਸਾਰ ਭਰਤੀ ਪ੍ਰਕਿਰਿਆ ਪੂਰੀ ਕਰਨ ਦੇ ਆਦੇਸ਼ ਦਿੱਤੇ।
ਪ੍ਰੰਤੂ ਅੱਜ ਤੱਕ ਵੀ ਵਿਭਾਗ ਵੱਲੋਂ ਭਰਤੀ ਪ੍ਰਕਿਿਰਆ ਸ਼ੁਰੂ ਨਹੀ ਕੀਤੀ ਗਈ, ਜੋ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਬਣਦੀ ਹੈ। ਜਦੋ ਵੀ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਨਾਲ ਮੀਟਿੰਗ ਕੀਤੀ ਜਾਦੀ ਹੈ ਤਾਂ ਸਾਨੂੰ ਲਾਰੇ ਤੋਂ ਸਿਵਾ ਕੁਝ ਵੀ ਨਹੀ ਮਿਲਿਆ। ਇਥੋਂ ਤੱਕ ਕਿ ਵਿਭਾਗ ਵੱਲੋਂ ਕੋਈ ਵੀ ਯੋਗ ਕਾਰਨ ਨਹੀਂ ਦੱਸਿਆ ਜਾ ਰਿਹਾ। ਸਕਰੂਟਿਨੀ ਕਰਵਾ ਚੁੱਕੇ ਉਮੀਦਵਾਰ ਪਹਿਲਾਂ ਹੀ 3 ਸਾਲਾਂ ਤੋਂ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਹਨ ਤੇ ਸਾਰੀਆਂ ਮੰਗਾਂ ਤੋਂ ਜਾਣੂ ਕਰਵਾਉਂਦਿਆਂ ਬੇਨਤੀ ਕੀਤੀ ਕਿ ਈਟੀਟੀ 2364 ਭਰਤੀ ਨੀ ਜਲਦੀ ਜੁਆਇਨ ਕਰਵਾਇਆ ਜਾਵੇ ਨਹੀਂ ਆਉਣ ਵਾਲੇ ਸਮੇਂ ਵਿੱਚ ਲੋਕ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਤਿੱਖੇ ਰੂਪ ਵਿੱਚ ਵਿਰੋਧ ਕੀਤਾ ਜਾਵੇਗਾ।
ਪਰ ਗੁਰਮੀਤ ਸਿੰਘ ਖੁੱਡੀਆਂ ਜੀ ਤੇ M.L.A ਬੁੱਧਰਾਮ ਜੀ ਉਨ੍ਹਾ ਨਾਲ M.L.A ਗੁਰਪ੍ਰੀਤ ਸਿੰਘ ਬਣਾਂਵਾਲੀ ਜੀ ਨੇਂ ਪੂਰਨ ਭਰੋਸਾ ਦਿੱਤਾ ਕਿ ਜਲਦੀ ਹੀ ਈਟੀਟੀ 2364 ਭਰਤੀ ਦਾ ਮਸਲਾ ਸੁਲਝਾ ਕੇ ਜੋਇਨਿੰਗ ਕਰਵਾਈ ਜਾਵੇਗੀ।
ਇਸ ਮੌਕੇ ਯੂਨੀਅਨ ਆਗੂ ਹਰਜੀਤ ਸਿੰਘ ਬੁਢਲਾਡਾ, ਬਲਵਿੰਦਰ ਸਿੰਘ ਬਰੇਟਾ,ਲਾਡੀ ਬਰੇਟਾ, ਸੁਖਚੈਨ ਸਿੰਘ ਬੋਹਾ, ਗੁਰਮੇਲ ਸਿੰਘ ਬੋੜਾਵਾਲ, ਮਹਿੰਦਰ ਸਿੰਘ ਗੁਰਨੇ, ਵੀਰਪਾਲ ਕੌਰ ਬੋਹਾ ਸ਼ਾਮਿਲ ਸਨ।