04 ਮਈ (ਸੋਨੂੰ ਕਟਾਰੀਆ) ਮਾਨਸਾ: ਸੁਖਦੇਵ ਕੁਮਾਰ ਬੁਢਲਾਡਾ ਦੇ ਸਪੁੱਤਰ ਸਾਜਨ ਕੁਮਾਰ ਦਾ ਸ਼ੁੱਭ ਵਿਆਹ ਸੰਦੀਪ ਕੌਰ ਸਪੁੱਤਰੀ ਈਸ਼ਵਰ ਸਿੰਘ ਨਿਵਾਸੀ ਰਾਮਪੁਰਾ ਕੋਠੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਗੁਰਮਰਿਯਾਦਾ ਅਨੁਸਾਰ ਹੋਇਆ। ਇਸ ਸਮੇਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੋਂ ਇਲਾਵਾ ਅਨੇਕਾਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖਸ਼ੀਅਤਾਂ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਹਾਜ਼ਰ ਸਨ। ਇਸ ਮੌਕੇ ਆਲ ਇੰਡੀਆ ਐੱਸ. ਸੀ/ ਐੱਸ. ਟੀ ਦੇ ਮੈਂਬਰ ਟਰੇਨ ਮੈਨੇਜਰ ਉੱਤਰ ਰੇਲਵੇ ਪ੍ਰੇਮ ਸਿੰਘ ਕਟਾਰੀਆ ਇਸ ਸਮੇਂ ਪਰਿਵਾਰ ਸਮੇਤ ਕਾਰਜਾਂ
ਵਿੱਚ ਸ਼ਰੀਕ ਹੋਏ। ਇਸ ਸਮੇਂ ਪ੍ਰੇਮ ਸਿੰਘ ਕਟਾਰੀਆ ਨੇ ਸੁਭਾਗੀ ਜੋੜੀ ਨੂੰ ਅਸ਼ੀਰਵਾਦ ਤੇ ਸ਼ੁਭਕਾਮਨਾਵਾ ਦਿੰਦਿਆ ਬਾਬਾ ਸਾਹਿਬ ਦੀ ਤਸਵੀਰ ਨਾਲ ਸਨਮਾਨਿਤ ਕੀਤਾ ਅਤੇ ਦੋਵੇਂ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ ਉਨ੍ਹਾਂ ਕਿਹਾ ਅਜੋਕੇ ਸਮੇਂ ਵਿੱਚ ਸਮਾਜ ਦੇ ਹਰ ਵਰਗ ਨੂੰ ਇਹ ਤਹੱਈਆ ਕਰਨਾ ਚਾਹੀਦਾ ਹੈ ਕਿ ਦਾਜ ਵਰਗੀਆਂ ਬੁਰਾਈਆਂ ਅਤੇ ਫਾਲਤੂ ਰੀਤੀ ਰਿਵਾਜਾਂ ਤੋਂ ਉਪਰ ਉੱਠ ਕੇ ਲੜਕੇ ਅਤੇ ਲੜਕੀਆਂ ਨੂੰ ਸਿੱਖਿਅਤ ਬਣਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਪੜ੍ਹੇ-ਲਿਖੇ ਸਿੱਖਿਅਤ ਬੱਚੇ ਸਮਾਜ ਨੂੰ ਚੰਗੀ ਸੇਧ ਦੇ ਸਕਦੇ ਹਨ ਅਤੇ ਆਪਣੇ ਗੁਰੂਆਂ, ਰਹਿਬਰਾਂ, ਵਿਦਵਾਨਾਂ ਦੇ ਸੰਘਰਸ਼ ਨੂੰ ਮੰਜਿਲ ਤੱਕ ਪਹੁੰਚਾਉਣ ਲਈ ਪਰਿਵਰਤਨ ਲਿਆ ਸਕਦੇ ਹਨ। ਇਸ ਮੌਕੇ ਸੋਨੂੰ ਕੁਮਾਰ, ਰਵੀ ਚੌਹਾਨ, ਜਸਵਿੰਦਰ ਕੁਲਾਣਾ, ਅਵਤਾਰ ਕਟਾਰੀਆ, ਮੱਖਣ ਸਿੰਘ, ਰਾਜੇਸ਼ ਕੁਮਾਰ, ਮੋਨੂੰ ਕੁਮਾਰ, ਸੋਨੂੰ ਕਟਾਰੀਆ, ਗਗਨਦੀਪ ਕੌਰ, ਜਸਵੀਰ ਕੌਰ, ਕੁਲਦੀਪ ਕੌਰ ਆਦਿ
ਹਾਜ਼ਰ ਸਨ।
ਫੋਟੋ ਕੈਪਸਨ ਸੁਭਾਗੀ ਜੋੜੀ ਨੂੰ ਬਾਬਾ ਸਾਹਿਬ ਦੀ ਤਸਵੀਰ ਦੇਣ ਸਮੇਂ ਪ੍ਰੇਮ ਸਿੰਘ ਕਟਾਰੀਆ ਤੇ ਹੋਰ ਰਿਸ਼ਤੇਦਾਰ।