29 ਸਤੰਬਰ (ਨਾਨਕ ਸਿੰਘ ਖੁਰਮੀ) ਬਰੇਟਾ: ਦੁੱਖ ਭੰਜਨ ਚੈਰੀਟੇਬਲ ਟਰਸਟ ਚੰਡੀਗੜ੍ਹ ਦੇ ਸੰਸਥਾਪਕ ਸਰਦਾਰ ਮਹਿੰਦਰ ਸਿੰਘ ਕਟੋਦੀਆ (ਬਰੇਟਾ) ਵੱਲੋਂ ਅੱਜ ਗੁਰਦੁਆਰਾ ਸਾਹਿਬ ਭਾਈ ਘਨੱਈਆ ਜੀ ਵਿਖੇ ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਲਗਾਏ ਗਏ ਅੱਖਾਂ ਦੇ 118 ਫਰੀ ਚੈੱਕਅਪ ਅਤੇ ਆਪਰੇਸ਼ਨ ਕੈਂਪ ਵਿੱਚ ਇਲਾਕੇ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ ਲੋੜਵੰਦ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ ਜਿਸ ਦੀ ਰਸਮ ਡਾਕਟਰ ਰਮੇਸ਼ ਕਟੋਦੀਆ ਮਾਨਸਾ (ਬੱਚਿਆ ਦੇ ਸਪੈਸ਼ਲੀਸਟ) ਵੱਲੋਂ ਕੀਤੀ ਗਈ ਇਸ ਸਮੇਂ ਸਟੇਟ ਅਵਾਰਡੀ ਮਾਸਟਰ ਮਹਿੰਦਰ ਸਿੰਘ ਮਿੰਦਾ, ਮਾਸਟਰ ਰਣਜੀਤ ਸਿੰਘ ਬਰੇ ਸਾਹਿਬ,ਮਾਸਟਰ ਵਿਨੋਦ ਕੁਮਾਰ ਬਰੇਟਾ ਇਲਾਕੇ ਦੇ ਟੀਚਰਾਂ ਵੱਲੋਂ ਸਰਦਾਰ ਮਹਿੰਦਰ ਸਿੰਘ ਕਟੋਦੀਆ ਅਤੇ ਡਾਕਟਰ ਰਮੇਸ਼ ਕਟੌਦੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹਨਾਂ ਨੇ ਇਲਾਕੇ ਦੇ ਲੋੜਵੰਦ ਬੱਚੇ ਜਿਨਾਂ ਨੂੰ ਵਰਦੀਆਂ ਦੀ ਬਹੁਤ ਜਰੂਰਤ ਸੀ ਉਹ ਪੂਰੀ ਕਰਕੇ ਬਹੁਤ ਨੇਕ ਉਪਰਾਲਾ ਕੀਤਾ ਹੈ ਇਸ ਸਮੇਂ ਆਸਰਾ ਫਾਊਂਡੇਸ਼ਨ ਬਰੇਟਾ ਦੇ ਪ੍ਰਧਾਨ ਡਾਕਟਰ ਗਿਆਨ ਚੰਦ ਆਜ਼ਾਦ ਸੈਕਟਰੀ ਅਜੈਬ ਸਿੰਘ ਬਹਾਦਰਪੁਰ, ਯੂਥ ਕਲੱਬ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਸਟੇਟ ਅਵਾਰਡੀ ਰਜਿੰਦਰ ਕੁਮਾਰ ਵਰਮਾ, ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਮਾਸਟਰ ਕੁਲਵੰਤ ਸਿੰਘ ਜੀ ਨੇ ਕਿਹਾ ਕਿ ਸਰਦਾਰ ਮਹਿੰਦਰ ਸਿੰਘ ਕਟੋਦੀਆ ਸੰਸਥਾਪਕ ਦੁੱਖ ਭੰਜਣ ਚੈਰੀਟੇਬਲ ਟਰੱਸਟ ਵੱਲੋਂ ਇਲਾਕੇ ਵਿੱਚ ਸਮੇਂ ਸਮੇਂ ਉੱਤੇ ਬਹੁਤ ਹੀ ਲੋਕ ਭਲਾਈ ਦੇ ਕੰਮ ਜਿਵੇਂ ਕਿ ਅੱਖਾਂ ਦੇ ਕੈਂਪ, ਲੋੜਵੰਦਾਂ ਦੇ ਇਲਾਜ, ਬੱਚਿਆਂ ਦੀਆਂ ਫੀਸਾਂ, ਲੋੜਵੰਦ ਲੜਕੀਆਂ ਦੇ ਵਿਆਹਾਂ ਤੋਂ ਇਲਾਵਾ ਹਰ ਸਮੇਂ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਇਸ ਦੀ ਅਸੀਂ ਬਹੁਤ ਜਿਆਦਾ ਸਲਾਂਘਾ ਕਰਦੇ ਹਾਂ ਸਾਨੂੰ ਇਹਨਾਂ ਉੱਤੇ ਬਹੁਤ ਮਾਣ ਹੈ ਇਸ ਸਮੇਂ ਸੁਰਿੰਦਰ ਕੁਮਾਰ ਬਾਸਲ, ਰਘਵੀਰ ਚੰਦ, ਇਲਾਕੇ ਦੇ ਮੋਹਤਬਾਰ, ਸ਼ਹਿਰ ਨਿਵਾਸੀਆਂ, ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ, ਭਾਰਤ ਵਿਕਾਸ ਪ੍ਰੀਸ਼ਦ ਬਰੇਟਾ ਰਾਧੇ ਸ਼ਾਮ ਐਡ ਕੰਪਨੀ ਬਰੇਟਾ ਤੋ ਇਲਾਵਾ ਆਸਰਾ ਫਾਊਂਡੇਸ਼ਨ ਬਰੇਟਾ ਦੀ ਸਾਰੀ ਟੀਮ ਹਾਜ਼ਰ ਸੀ।