7 ਮਾਰਚ (ਗਗਨਦੀਪ ਸਿੰਘ) ਬਠਿੰਡਾ: ਸਟੇਟ ਬੈਂਕ ਆਫ ਇੰਡੀਆ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰਸੈਟੀ) ਬਠਿੰਡਾ ਵਿਖੇ ਅੱਜ ਅੰਤਰ—ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ, ਜਿਸ ਵਿੱਚ ਸ਼੍ਰੀ ਸ਼ੁਰੇਸ਼ ਕੁਮਾਰ ਗੋਇਲ, ਪੰਜਾਬ ਸਿਵਲ ਜੱਜ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਵਿਸ਼ੇਸ਼ ਮਹਿਮਾਨ ਵਜੋਂ ਤੋਂ ਪਹੰਚੇ।
ਸਮਾਗਮ ਦੇ ਦੌਰਾਨ ਬੋਲਦਿਆਂ ਸ਼੍ਰੀ ਸ਼ੁਰੇਸ਼ ਕੁਮਾਰ ਗੋਇਲ ਨੇ ਬੈੱਚ ਦੇ ਸਿਖਿਆਰਥੀਆਂ ਨੂੰ ਜ਼ਿੰਦਗੀ ਵਿੱਚ ਮੁਸ਼ਕਿਲ ਹਾਲਤਾਂ ਤੋਂ ਕਦੇ ਵੀ ਹਾਰ ਨਾ ਮੰਨਣ ਅਤੇ ਇਨ੍ਹਾਂ ਮੁਸ਼ਕਿਲ ਹਾਲਤਾਂ ਦਾ ਸਾਹਮਣਾ ਕਰਦੇ ਹੋਏ ਆਪਣੀ ਵੱਖਰੀ ਪਛਾਣ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸਿਖਿਆਰਥਣਾਂ ਨੂੰ ਸਵੈ ਰੁਜ਼ਗਾਰ ਅਪਣਾਉਣ ਅਤੇ ਦੂਜਿਆ ਲਈ ਪ੍ਰੇਰਨਾ ਸ੍ਰੋਤ ਬਣਨ ਲਈ ਵੀ ਪ੍ਰੇਰਿਆ ਮਹਿਲਾ ਦਿਵਸ ਮੌਕੇ ਆਰਸੈੱਟੀ ਤੋਂ ਸਿਖਲਾਈ ਲੈ ਕੇ ਆਪਣਾ ਕਾਰੋਬਾਰ ਸਫਲਤਾ ਪੂਰਵਕ ਚਲਾਉਣ ਵਾਲੀਆਂ ਔਰਤਾਂ ਸ਼੍ਰੀਮਤੀ ਕਿਰਨਦੀਪ ਕੌਰ, ਨਿਵਾਸੀ ਘੁੰਮਣ ਕਲਾਂ, ਸ਼੍ਰੀਮਤੀ ਕਰਮਜੀਤ ਕੌਰ, ਨਿਵਾਸੀ ਸੀਵੀਆਂ, ਸ਼੍ਰੀਮਤੀ ਸਰਬਜੀਤ ਕੌਰ ਨਿਵਾਸੀ ਜਲਾਲ, ਕੁਮਾਰੀ ਕਿਰਨਜੀਤ ਕੌਰ, ਨਿਵਾਸੀ ਗਹਿਰੀ ਦੇਵੀ ਨਗਰ ਅਤੇ ਸ਼੍ਰੀਮਤੀ ਕੰਵਲਜੀਤ ਕੌਰ ਨਿਵਾਸੀ ਹਮੀਰਗੜ੍ਹ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਦੌਰਾਨ ਡਾਇਰੈਕਟਰ ਆਰਸੈਟੀ ਸ੍ਰੀ ਸੰਜੀਵ ਸਿੰਗਲਾ ਵੱਲੋਂ ਮਹਿਲਾ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਸਾਰੀਆਂ ਮਹਿਲਾਵਾਂ ਦੇ ਚੰਗੇਰੇ ਭਵਿੱਖ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਗਈ। ਉਨ੍ਹਾਂ ਸਿਖਿਆਰਥੀਆਂ ਨੂੰ ਕਿਹਾ ਕਿ ਆਪਣੇ ਆਸ—ਪਾਸ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਰਸੈੱਟੀ ਵਿੱਚ ਸਰਕਾਰ ਵੱਲੋਂ ਮੁਫਤ ਚਲਾਈਆਂ ਜਾ ਰਹੀਆਂ ਸਿਖਿਲਾਈਆਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਹੋ ਸਕਣ।
ਇਸ ਤੋਂ ਇਲਾਵਾ ਆਰਸੈੱਟੀ ਵਿੱਚ ਚੱਲ ਰਹੇ ਬੈੱਚ ਦੇ ਸਿਖਿਆਰਥੀਆਂ ਦੇ ਮਹਿਲਾ ਦਿਵਸ ਤੇ ਕਵਿਤਾਵਾਂ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ,
ਇਸ ਮੌਕੇ ਆਰਸੈੱਟੀ ਦੇ ਸਮੂਹ ਸਟਾਫ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।