9 ਮਾਰਚ (ਨਾਨਕ ਸਿੰਘ ਖੁਰਮੀ) ਮਾਨਸਾ: ਅੰਤਰਰਾਸ਼ਟਰੀ ਮਹਿਲਾ ਦਿਵਸ ਇਸਤਰੀ ਭਲਾਈ ਸਭਾ ਮਾਨਸਾ ਵੱਲੋਂ ਮਨਾਇਆ ਗਿਆ, ਜਿਸ ਵਿਚ ਖਾਸ ਤੌਰ ਤੇ ਐਂਟੀ ਟੈਰੋਰਿਸਟ ਐਂਟੀ ਕ੍ਰਾਈਮ ਫਰੰਟ ਦੇ ਮਹਿਲਾ ਵਿੰਗ ਦੀ ਟੀਮ ਨੂੰ ਸੱਦਾ ਦਿੱਤਾ ਗਿਆ, ਜਿਸ ਵਿਚ ਫਰੰਟ ਦੀ ਕੈਸ਼ੀਅਰ ਸ਼ਾਲੂ ਜਿੰਦਲ, ਮਹਿਲਾ ਵਿੰਗ ਦੀ ਚੇਅਰਪਰਸਨ ਸੀਮਾ ਭਾਰਗਵ ਤੇ ਰੇਖਾ ਰਾਣੀ ਦਿਹਾਤੀ ਪ੍ਰਧਾਨ ਮਹਿਲਾ ਵਿੰਗ ਸਰਦੂਲਗੜ੍ਹ ਨੇ ਸ਼ਿਰਕਤ ਕੀਤੀ। ਇਸ ਮੌਕੇ ਇਸਤਰੀ ਸਭਾ ਵਲੋ ਪੂਰੀ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ,ਉਪਰੰਤ ਚੇਅਰਪਰਸਨ ਸੀਮਾ ਭਾਰਗਵ ਦੇ ਦਫਤਰ ਵਿਖੇ ਵੀ ਪ੍ਰੋਗਰਾਮ ਕੀਤਾ, ਜਿਸ ਵਿਚ ਸਾਡੇ ਨਾਲ ਜੁੜਨ ਵਾਲੀਆ ਮਹਿਲਾਵਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਤੇ ਸਵਾਗਤ ਕੀਤਾ ਗਿਆ।ਫਰੰਟ ਦੇ ਕੌਮੀ ਪ੍ਰਮੁੱਖ ਸ੍ਰੀ ਅਮਨ ਗਰਗ ਸੂਲਰ ਨੇ ਕਿਹਾ ਸਾਡੇ ਲਈ ਬੁਹਤ ਮਾਣ ਵਾਲੀ ਗੱਲ ਹੈ ਕਿ ਸਾਡੇ ਫਰੰਟ ਦੇ ਸਮਾਜ ਪੱਖੀ ਕੰਮਾਂ ਵਿੱਚ ਔਰਤਾਂ ਦਾ ਵੀ ਬਰਾਬਰ ਦਾ ਯੌਗਦਾਨ ਪੈ ਰਿਹਾ ਹੈ ਨਾਲ ਹੀ ਗਰਗ ਸੂਲਰ ਨੇ ਪੰਜਾਬ ਪ੍ਰਧਾਨ ਰਾਜ ਕੁਮਾਰ ਜਿੰਦਲ, ਜਨਰਲ ਸਕੱਤਰ ਨਾਨਕ ਸਿੰਘ ਖੁਰਮੀ ਤੇ ਚੇਅਰਪਰਸਨ ਸੀਮਾ ਭਾਰਗਵ ਨੂੰ ਇੰਨਾ ਦੇ ਕੰਮਾਂ ਪ੍ਰਤੀ ਜਜ਼ਬੇ ਲਈ ਵਧਾਈ ਦਿੱਤੀ। ਇਸ ਮੌਕੇ ਰੇਖਾ ਰਾਣੀ ਦਿਹਾਤੀ ਪ੍ਰਧਾਨ ਮਹਿਲਾ ਵਿੰਗ ਸਰਦੂਲਗੜ੍ਹ ਤੇ ਸੰਦੀਪ ਕੌਰ,ਅਨੁ ਰਾਣੀ,ਮਨਪ੍ਰੀਤ ਕੌਰ,ਮਮਤਾ ਰਾਣੀ,ਵਿਨੋਦ ਕੁਮਾਰ,ਲਖਵਿੰਦਰ ਸਿੰਘ,ਰਵਿੰਦਰ ਕੁਮਾਰ ਨੂੰ ਫਰੰਟ ਦੇ ਮੈਬਰ ਲਗਾਇਆ ਗਿਆ। ਅੰਤ ਵਿੱਚ ਸਮੂਹ ਔਹਦੇਦਾਰਾਂ ਦਾ ਇਸਤਰੀ ਸਭਾ ਵਲੋ ਸਨਮਾਨ ਕੀਤਾ ਗਿਆ।