ਦੋਸਤੋ, ਅੰਗਰੇਜ਼-ਸਿੱਖ ਯੁੱਧ ਪਹਿਲਾ ਤੇ ਦੂਜਾ, ਜਿਸ ਨੂੰ ਜੰਗ ਹਿੰਦ ਪੰਜਾਬ ਵੀ ਕਿਹਾ ਜਾਂਦਾ ਹੈ, ਦੇ ਦੋਵੇਂ ਨਕਸ਼ੇ ਆਪ ਜੀ ਦੀ ਸੇਵਾ ਵਿੱਚ ਪੇਸ਼ ਹਨ। ਇਹਨਾਂ ਨਕਸ਼ਿਆਂ ਨੂੰ ਧਿਆਨ ਨਾਲ਼ ਦੇਖਣਾ ਅਤੇ ਵਾਚਣਾ। ਸਾਡੇ ਸਕੂਲੀ ਵਿਦਿਆਰਥੀਆਂ ਨੂੰ ਜੋ ਨਕਸ਼ੇ ਪੜ੍ਹਾਏ ਜਾਂਦੇ ਨੇ ਜਾਂ ਜਿਨ੍ਹਾਂ ਤੇ ਅਭਿਆਸ ਕਰਾਇਆ ਜਾਂਦਾ ਹੈ ਉਹਨਾਂ ਨਕਸ਼ਿਆਂ ਵਿੱਚ ਸਾਡੇ ਪੰਜਾਬ ਦੇ ਦਰਿਆਵਾਂ ਦੀ ਸਥਿਤੀ ਨੂੰ ਸਹੀ ਨਹੀਂ ਦਰਸਾਇਆ ਗਿਆ। ਸਿੰਧ ਦਰਿਆ ਨੂੰ ਅਫ਼ਗ਼ਾਨਿਸਤਾਨ ਦੀ ਹੱਦ ਦੇ ਨਾਲ਼ ਦਰਸਾਇਆ ਗਿਆ ਜਦੋਂ ਕਿ ਇਹ ਮੌਜੂਦਾ ਪਾਕਿਸਤਾਨ ਜਾਂ ਪੱਛਮੀ ਪੰਜਾਬ ਵਿੱਚ ਮਿੰਟਗੁਮਰੀ ਕੋਲ਼ ਦੀ ਹੋ ਕੇ ਲੰਘਦਾ ਹੈ। ਸਹੀ ਤਸਵੀਰ ਤੁਸੀਂ ਸੈਟਲਾਈਟ ਤੇ ਵੀ ਦੇਖ ਸਕਦੇ ਹੋ। ਸੋ ਬੇਨਤੀ ਹੈ ਕਿ ਅਧਿਆਪਕ ਸਾਹਿਬਾਨ ਅਤੇ ਇਤਿਹਾਸ ਦੇ ਖੋਜੀ ਵੀਰ ਇਸ ਨੂੰ ਜ਼ਰੂਰ ਦੇਖਣ। ਇਸ ਵਿੱਚ ਜੇਕਰ ਕੋਈ ਗ਼ਲਤੀ ਹੋਵੇਗੀ ਤਾਂ ਮੈਨੂੰ ਜ਼ਰੂਰ ਦੱਸਣ ਤਾਂ ਕਿ ਮੈਂ ਇਸਨੂੰ ਦਰੁਸਤ ਕਰਕੇ ਤੁਹਾਡੀ ਸੇਵਾ ਵਿੱਚ ਫਿਰ ਪੇਸ਼ ਕਰ ਸਕਾਂ।
ਸ਼ੁਕਰੀਆ
ਤੁਹਾਡਾ ਆਪਣਾ
ਜਗਤਾਰ ਸਿੰਘ ਸੋਖੀ
ਅੰਗਰੇਜ਼-ਸਿੱਖ ਯੁੱਧ ਪਹਿਲਾ ਤੇ ਦੂਜਾ
Leave a comment