18 ਮਾਰਚ (ਰਿੰਪਲ ਗੋਲਣ) ਭਿੱਖੀਵਿੰਡ: ਤਹਿਸੀਲ ਕੰਪਲੈਕਸ ਭਿੱਖੀਵਿੰਡ ਵਿੱਚ ਅੱਜ ਅਵਤਾਰ ਸਿੰਘ ਰੰਧਾਵਾ ਨੇ ਨਾਇਬ ਤਹਿਸੀਲਦਾਰ ਵਜੋਂ ਅਹੁਦਾ ਸੰਭਾਲਕੇ ਦਫ਼ਤਰੀ ਕੰਮ ਕਾਜ ਆਰੰਭ ਕਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨੂੰ ਰਜਿਸਟਰੀ ਕਲਰਕ ਸਵਿੰਦਰ ਸਿੰਘ,ਟੀਏ ਮੈਡਮ ਰਣਜੀਤ ਕੌਰ, ਉਪਰੇਟਰ ਜੋਗਾ ਸਿੰਘ, ਰੀਡਰ ਜਗਰੂਪ ਸਿੰਘ, ਦਫਤਰ ਕਾਨੋਗੋ ਬਲਬੀਰ ਸਿੰਘ, ਬਿੱਲ ਕਲਰਕ ਇਕਬਾਲ ਸਿੰਘ,ਸਾਥੀ ਦਵਿੰਦਰ ਸਿੰਘ,ਸਾਥੀ ਗੁਰਮੀਤ ਸਿੰਘ ਅਤੇ ਵਸੀਕਾ ਨਵੀਸ, ਅਸਟਾਮ ਫਰੋਸ਼ ‘ਤੇ ਟਾਈਪ ਰਾਈਟਰ ਯੂਨੀਅਨ ਭਿੱਖੀਵਿੰਡ ਦੇ ਮੈਂਬਰ ਪ੍ਰਧਾਨ ਅਨੂੰ ਸ਼ਰਮਾ ਮੈਂਬਰ ਸੰਦੀਪ ਧਵਨ,ਮਾਣਕ ਧਵਨ,ਪ੍ਰਧਾਨ ਦਰਸ਼ਨ ਸਿੰਘ, ਟਾਈਪ ਰਾਈਟਰ ਰਣਬੀਰ ਸਿੰਘ,ਮਲਕੀਤ ਸਿੰਘ ਪਹੂਵਿੰਡ,ਦੀਦਾਰ ਸਿੰਘ ਵੱਲੋਂ ਜੀ ਆਇਆਂ ਆਖਿਆ। ਵਰਣਨਯੋਗ ਹੈ ਕਿ ਨਾਇਬ ਤਹਸੀਲਦਾਰ ਅਵਤਾਰ ਸਿੰਘ ਰੰਧਾਵਾ ਅਜਨਾਲਾ ਤੋਂ ਬਦਲਕੇ ਸਬ-ਡਵੀਜ਼ਨ ਭਿੱਖੀਵਿੰਡ ਵਿੱਚ ਨਾਇਬ ਤਹਿਸੀਲਦਾਰ ਰਾਜ ਪ੍ਰਿਤਪਾਲ ਸਿੰਘ ਦੀ ਜਗ੍ਹਾ ‘ਤੇ ਆਏ ਹਨ। ਇਸ ਮੌਕੇ ਨਾਇਬ ਤਹਿਸੀਲਦਾਰ ਅਵਤਾਰ ਸਿੰਘ ਰੰਧਾਵਾ ਨੇ ਕਿਹਾ ਕਿ ਤਹਿਸੀਲ ਦਫ਼ਤਰ ਆਉਣ ਵਾਲੇ ਹਰ ਵਿਅਕਤੀ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਲੋਕਾਂ ਦੇ ਰੁਕੇ ਹੋਏ ਕੰਮ ਪਹਿਲ ਦੇ ਆਧਾਰ ‘ਤੇ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਆਮ ਲੋਕਾਂ ਦੇ ਕੰਮ ਮੁਕੰਮਲ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਦੇ ਸਬੰਧ ਵਿੱਚ ਉਨ੍ਹਾਂ ਨਾਲ ਸਿੱਧਾ ਸੰਪਰਕ ਕਰਨ ਤਾਂ ਜੋ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਆਪਣੇ ਦਫਤਰੀ ਸਟਾਫ਼ ਸਮੇਤ ਅਸਟਾਮ ਫਰੋਸ਼ਾਂ ‘ਤੇ ਵਸੀਕਾ ਨਵੀਸਾਂ ਨਾਲ ਸਬੰਧਤ ਕਾਰਜਾਂ ਬਾਰੇ ਵਿਸਥਾਰ ਨਾਲ ਚਰਚਾ ਵੀ ਕੀਤੀ।