ਬਾਬਾ ਫਰੀਦ ਜੀ ਦੇ850 ਵੀਂ ਜਨਮ ਸਤਾਬਦੀ 19 ਸਤੰਬਰ ਤੋਂ 23 ਸਤੰਬਰ 2023 ਤੱਕ ਪੰਜ ਰੋਜ਼ਾ ਸਰਕਾਰੀ ਬਿਰਜਿੰਦਰਾ ਕਾਲਜ ਵਿਚ ਸਾਹਿਤ ਮੇਲੇ ਵਿੱਚ ਮੇਰੇ ਮਿੱਤਰ ਸਾਹਿਤਕਾਰ ਤੇ ਪ੍ਰਕਾਸ਼ਕ ਦੀਪ ਦਿਲਬਰ ਨਾਲ ਗਿਆ ਸਾਂ, ਮੌਸਮ ਖਰਾਬ ਹੋਣ ਕਾਰਨ ਸਬੱਬ ਬਣ ਗਿਆ ਕਿ ਕਿਉਂ ਨਾ ਅਮਰ ਸਿੰਘ ਚਮਕੀਲਾ ਦੀ ਸਾਥੀ ਗਾਇਕਾ ਅਮਰਜੋਤ ਦਾ ਜੱਦੀ ਘਰ ਘਰ ਵੇਖਿਆ ਜਾਵੇ। ਮੈਂ ਤੇ ਪੱਤਰਕਾਰ ਕਰਨ ਭੀਖੀ ਅਤੇ ਰਮਨੀਕ ਸਿੰਘ ਚੱਕ ਅਲੀਸੇਰ ਨਾਲ ਅਮਰ ਸਿੰਘ ਚਮਕੀਲਾ ਦੀ ਸਾਥਣ ਅਮਰਜੋਤ ਦੇ ਘਰ ਗਲੀ ਨੰਬਰ 11 ਡੋਗਰ ਬਸਤੀ ਕੋਟਕਪੂਰਾ ਰੋਡ ਫਰੀਦਕੋਟ ਵੇਖਣ ਗਏ। ਗੁਆਂਢੀਆਂ ਦੇ ਦੱਸਣ ਅਨੁਸਾਰ ਕਦੇ ਸਾਲਾਂ ਪਿਛੋਂ ਖੁੱਲਦਾ ਹੈ ।ਵਧੀਆ ਮਕਾਨ ਨਾ ਰਹਿਣ ਕਾਰਨ ਹਾਲਤ ਖਸਤਾ ਹੋ ਰਹੀ ਹੈ । ਘਾਹ ਉੱਗਿਆ ਹੋਇਆ ,ਲੋਹੇ ਦਾ ਗੇਟ ਗਲ ਰਿਹਾ ਹੈ । ਗਲੀਆਂ ਬਹੁਤ ਸਤਿਕਾਰ ਕੀਤਾ ਅਤੇ ਉਦਾਸੀ ਝਲਕ ਵੇਖਣ ਨੂੰ ਮਿਲੀ। ਦੁਨੀਆਂ ਤੇ ਆਪਣੀ ਅਵਾਜ਼ ਦਾ ਲੋਹਾ ਮਨਵਾਉਣ ਵਾਲੀ ਗਾਇਕਾ ਦਾ ਘਰ ਵੇਖ ਕੇ ਬਹੁਤ ਮਨ ਉਦਾਸ ਹੋਇਆ। ਗਲੀ ਦੇ ਲੋਕਾਂ ਨੇ ਦੱਸਿਆ ਕਿ ਅਮਰਜੋਤ ਦਾ ਇਕ ਭਰਾ ਹੈ, ਜਿਸਦਾ ਪਰਿਵਾਰ ਸਾਇਦ ਲੁਧਿਆਣਾ ਰਹਿ ਰਿਹਾ ਹੈ।
-ਮਾਸਟਰ ਆਤਮਾ ਸਿੰਘ ਕੁਟਾਲਾ