By using this site, you agree to the Privacy Policy and Terms of Use.
Accept
Des PunjabDes Punjab
  • Home
  • ਰਾਸ਼ਟਰੀ
  • ਅੰਤਰਰਾਸ਼ਟਰੀ
    ਅੰਤਰਰਾਸ਼ਟਰੀ
    Show More
    Top News
    ਸਾਡੇ ਅੰਦਰਲੇ ਫਿਊਡਲ ਮਰਦ ਦੀ ਕਬਜ਼ਾ ਪ੍ਰਵਿਰਤੀ/ਸਰਬਜੀਤ ਸੋਹੀ, ਆਸਟ੍ਰੇਲੀਆ
    2 years ago
    ਕਾਸ਼! ਸਾਡੀਆਂ ਲਾਇਬ੍ਰੇਰੀਆਂ ਵੀ  ਅਮਰੀਕੀ ਲਾਇਬ੍ਰੇਰੀਆਂ ਵਾਂਗ ਗਿਆਨ ਦਾ ਭੰਡਾਰ ਹੋਣ ਡਾ. ਚਰਨਜੀਤ ਸਿੰਘ ਗੁਮਟਾਲਾ
    6 months ago
    ਚਾਰ ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ,ਕੰਮ ਵਾਲੀ ਥਾਂ ‘ਤੇ ਵਾਪਰਿਆ ਹਾਦਸਾ
    2 years ago
    Latest News
    ਯੂ.ਕੇ. ਸੰਸਦ ‘ਚ ਇਤਿਹਾਸ ਰਚਿਆ – ਪਹਿਲੀ ਵਾਰ ਸਿੱਖ ਸੰਸਦ ਮੈਂਬਰ ਦਾ ਚਿੱਤਰ ਬਰਤਾਨਵੀ ਰਾਜੇ-ਰਾਣੀਆਂ ਦੇ ਚਿੱਤਰਾਂ ਬਰਾਬਰ ਲਗਾਇਆ
    6 months ago
    ਕੈਨੇਡਾ ਦੀ ਆਰਥਿਕਤਾ ‘ਤੇ ਮੰਦੀ ਦਾ ਪਰਛਾਵਾਂ\ਜਗਦੀਸ਼ ਸਿੰਘ ਚੋਹਕਾ
    6 months ago
    ਕਾਸ਼! ਸਾਡੀਆਂ ਲਾਇਬ੍ਰੇਰੀਆਂ ਵੀ  ਅਮਰੀਕੀ ਲਾਇਬ੍ਰੇਰੀਆਂ ਵਾਂਗ ਗਿਆਨ ਦਾ ਭੰਡਾਰ ਹੋਣ ਡਾ. ਚਰਨਜੀਤ ਸਿੰਘ ਗੁਮਟਾਲਾ
    6 months ago
    ਡੋਨਲਡ ਟਰੰਪ ਅਪ੍ਰਾਧਿਕ ਕੇਸਾਂ ਦੇ ਬਾਵਜੂਦ ਬਾਜੀ ਮਾਰ ਗਿਆ/ਉਜਾਗਰ ਸਿੰਘ
    7 months ago
  • ਸਿੱਖ ਜਗਤ
    ਸਿੱਖ ਜਗਤShow More
    ਬਾਬਾ ਬੰਦਾ ਸਿੰਘ ਬਹਾਦੁਰ ਨੇ ਜਦੋਂ ਖ਼ਾਲਸਾ ਰਾਜ ਦੀ ਨੀਂਹ ਰੱਖੀ -ਡਾ. ਚਰਨਜੀਤ ਸਿੰਘ ਗੁਮਟਾਲਾ,
    3 weeks ago
    ਸਾਕਾ ਨਨਕਾਣਾ ਸਾਹਿਬ ਡਾ. ਚਰਨਜੀਤ ਸਿੰਘ ਗੁਮਟਾਲਾ
    3 months ago
    ਜੈਤੋ ਦਾ ਮੋਰਚਾ /-ਡਾ.ਚਰਨਜੀਤ ਸਿੰਘ ਗੁਮਟਾਲਾ
    3 months ago
    ਬਾਣੀ ਸਤਿਗੁਰੂ ਰਵਿਦਾਸ ਜੀ ਮਹਾਰਾਜ
    4 months ago
    ਪਿੰਡ ਰਾਮਦਿੱਤੇਵਾਲਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ਼ ਮਨਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ
    5 months ago
  • ਸਿਹਤ
  • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
  • ਸਿੱਖਿਆ
  • ਖੇਡਾਂ
  • ਮਨੋਰੰਜਨ
    • ਪਾਲੀਵੁੱਡ
    • ਬਾਲੀਵੁੱਡ
  • ਵੀਡੀਓ
  • ਬਲਾਗ
  • ਸਾਹਿਤ
  • Contact
Reading: ਅਧਿਆਪਕ ਦੀ ਸਖ਼ਸ਼ੀਅਤ ਦੇ ਵਿਦਿਆਰਥੀਆਂ ‘ਤੇ ਪੈਂਦੇ ਪ੍ਰਭਾਵ/-ਆਤਮਾ ਸਿੰਘ ਪਮਾਰ
Share
Aa
Des PunjabDes Punjab
Aa
  • ਪੰਜਾਬ
  • ਅੰਤਰਰਾਸ਼ਟਰੀ
  • ਖੇਡਾਂ
  • ਵੀਡੀਓ
  • ਸਿੱਖਿਆ
  • ਸਿੱਖ ਜਗਤ
  • ਰਾਸ਼ਟਰੀ
  • Home
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਸਿੱਖ ਜਗਤ
  • ਸਿਹਤ
  • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
  • ਸਿੱਖਿਆ
  • ਖੇਡਾਂ
  • ਮਨੋਰੰਜਨ
    • ਪਾਲੀਵੁੱਡ
    • ਬਾਲੀਵੁੱਡ
  • ਵੀਡੀਓ
  • ਬਲਾਗ
  • ਸਾਹਿਤ
  • Contact
Follow US
  • Advertise
© 2022 Foxiz News Network. Ruby Design Company. All Rights Reserved.

Live Kirtan Sri Harmander Sahib

Des Punjab > Blog > ਪੰਜਾਬ > ਮਾਲਵਾ > ਅਧਿਆਪਕ ਦੀ ਸਖ਼ਸ਼ੀਅਤ ਦੇ ਵਿਦਿਆਰਥੀਆਂ ‘ਤੇ ਪੈਂਦੇ ਪ੍ਰਭਾਵ/-ਆਤਮਾ ਸਿੰਘ ਪਮਾਰ
History/ਇਤਿਹਾਸਆਰਟੀਕਲਸਾਹਿਤਮਾਲਵਾ

ਅਧਿਆਪਕ ਦੀ ਸਖ਼ਸ਼ੀਅਤ ਦੇ ਵਿਦਿਆਰਥੀਆਂ ‘ਤੇ ਪੈਂਦੇ ਪ੍ਰਭਾਵ/-ਆਤਮਾ ਸਿੰਘ ਪਮਾਰ

despunjab.in
Last updated: 2024/09/04 at 5:53 PM
despunjab.in 9 months ago
Share
SHARE
=================
 ਪ੍ਰਾਚੀਨ ਕਾਲ ਤੋਂ ਹੀ ਗੁਰੂ ਅਤੇ ਚੇਲੇ ਦਾ ਅਟੁੱਟ ਰਿਸ਼ਤਾ ਰਿਹਾ ਹੈ।ਇਹ ਰਿਸ਼ਤਾ ਸਿਰਫ ਜਾਣ ਪਛਾਣ  ਅਧਾਰਿਤ ਹੀ ਨਹੀਂ ਹੁੰਦਾ ਸਗੋਂ ਇਸ ਦੀਆਂ ਅੰਦਰੂਨੀ ਪਰਤਾਂ ‘ਚ ਅਪਣੱਤ ਅਤੇ ਵਿਸ਼ਵਾਸ਼ ਦਾ ਵਾਸਾ ਵੀ ਹੁੰਦਾ ਹੈ। ਬਾਹਰੀ ਤੌਰ ‘ਤੇ ਇਹ ਭਾਵੇਂ ਨਾ ਵੀ ਨਜ਼ਰੀ ਪਵੇ ਪ੍ਰੰਤੂ ਦਿਮਾਗ ਅਤੇ ਮਨ  ਦੀਆਂ ਤਰੰਗਾਂ ਕਿਤੇ ਨਾ ਕਿਤੇ ਇਸ ਨੂੰ ਮਹਿਸੂਸ ਜਰੂਰ ਕਰਦੀਆਂ ਰਹਿੰਦੀਆਂ ਹਨ,। ਇਸੇ ਤਰਾਂ ਹੀ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਵੀ ਇਸ ਦੇ ਨਾਲ ਹੀ ਮਿਲਦਾ ਜੁਲਦਾ ਹੈ। ਜੇਕਰ ਮਾਪਿਆਂ ਤੋਂ ਬਾਅਦ ਅਧਿਆਪਕਾਂ ਨੂੰ ਬੱਚੇ ਦੇ ਦੂਸਰੇ ਮਾਤਾ ਪਿਤਾ ਜਾਂ ਗੁਰੂ ਕਹਿ ਲਿਆ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ।ਇਹ ਰਿਸ਼ਤਾ ਵੀ ਆਪਸੀ ਪਿਆਰ,ਅੰਨੇ ਵਿਸ਼ਵਾਸ ਅਤੇ ਰਾਹ ਦੁਸੇਰੇ ਵਾਲਾ ਹੀ ਮੰਨਿਆ ਜਾਂਦਾ ਹੈ। ਪਿਛਲੇ ਸਮਿਆਂ ਦੌਰਾਨ ਆਵਾਜਾਈ ਦੇ ਸਾਧਨਾਂ ਦੀ ਘਾਟ ਹੋਣ ਕਾਰਣ ਅਧਿਆਪਕ ਆਮ ਤੌਰ ‘ਤੇ ਆਪਣੀ ਨੌਕਰੀ ਵਾਲੇ ਸਥਾਨ( ਪਿੰਡ ਸ਼ਹਿਰ)’ਚ ਹੀ ਰਹਾਇਸ਼ ਕਰਦੇ ਸਨ। ਅਧਿਆਪਕਾਂ ਕੋਲ ਪੜ੍ਹਨ ਵਾਲੇ ਵਿਦਿਆਰਥੀ ਸਕੂਲ ਸਮੇਂ ਤੋਂ ਬਾਅਦ ਵੀ ਆਪਣਾ ਘਰ ਦਾ ਕੰਮ ਉਹਨਾਂ ਕੋਲ ਹੀ ਕਰਦੇ ਸਨ। ਇੱਥੋਂ ਤੱਕ ਕਿ ਉਹਨਾਂ ਦੇ ਖਾਣ, ਪੀਣ ਦਾ ਪ੍ਰਬੰਧ ਕਰਨ, ਕੱਪੜੇ ਧੋਣ ਅਤੇ ਹੋਰ ਹਰ ਤਰ੍ਹਾਂ ਦੀਆਂ ਸੇਵਾਵਾਂ ਇੱਕ ਦੂਜੇ ਤੋਂ ਅੱਗੇ ਹੋ ਕੇ ਚਾਂਈ ਚਾਂਈ ਕਰਨ ਲਈ ਤਿਆਰ ਬਰ ਤਿਆਰ ਰਹਿੰਦੇ। ਅਧਿਆਪਕ ਵੀ ਬਗੈਰ ਸਮੇਂ ਦਾ ਖਿਆਲ ਰੱਖਿਆਂ ਆਪਣੇ ਵਿਦਿਆਰਥੀਆਂ ਨੂੰ ਪੜਾਉਣ ਤੋਂ ਇਲਾਵਾ ਚੰਗੇ ਨਾਗਰਿਕ ਬਣਨ ਦੀਆਂ ਤਰਕੀਬਾਂ ਦੱਸਦਿਆਂ  ਅੰਦਰੂਨੀ ਖੁਸ਼ੀ ਅਤੇ ਫ਼ਖਰ ਮਹਿਸੂਸ ਕਰਦੇ ਸਨ। ਪ੍ਰੰਤੂ ਅਫਸੋਸ ਪਿਛਲੇ ਕੁਝ ਸਮੇਂ ਤੋਂ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਬਦਲਦੀਆਂ ਪ੍ਸਥਿਤੀਆਂ ਅਤੇ ਪਦਾਰਥਵਾਦੀ ਯੁੱਗ ਦੇ ਚਲਦਿਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਰਿਸ਼ਤਿਆਂ ‘ਚ ਕੁਝ ਕੁੜੱਤਣ ਆਉਣ ਕਾਰਣ ਇਹ ਪਵਿੱਤਰ ਰਿਸ਼ਤਾ ਤਿੜਕਣ ਤੋਂ ਵੀ ਅਗਾਂਹ ਲੰਘ ਕੇ ਟੁੱਟਣ ਦੀ ਕਗਾਰ ‘ਤੇ ਖੜਾ ਨਜ਼ਰੀਂ ਆ ਰਿਹਾ ਹੈ। ਇਸ ਦੇ ਪ੍ਰਮੁੱਖ ਕਾਰਨਾਂ ਚੋਂ ਵੱਡੇ ਕਾਰਣ ਇਹ ਹਨ ਕਿ  ਕੁਝ ਅਧਿਆਪਕਾਂ ‘ਚ  ਆਪਣੇ ਕਿੱਤੇ ਪ੍ਰਤੀ ਪ੍ਰਤੀਬੱਧਤਾ ਦੀ ਘਾਟ,ਤੋਂ ਇਲਾਵਾ ਵਪਾਰਕ ਨਜ਼ਰੀਆ,ਅਤੇ ਵੱਧ ਰਹੀ ਬੇਰੁਜ਼ਗਾਰੀ ਨੂੰ  ਮੰਨਿਆ ਜਾ ਸਕਦਾ ਹੈ।ਬੇਰੁਜ਼ਗਾਰੀ ਦੀ ਚੱਕੀ ਚ ਪਿਸ ਰਹੇ ਇਹ ਨੌਜਵਾਨ ਮੁੰਡੇ ਕੁੜੀਆਂ ਅਧਿਆਪਨ ਵਰਗੇ ਪਵਿੱਤਰ ਖੇਤਰ ‘ਚ ਅਧਿਆਪਕਾਂ ਦੇ ਨਾਮ’ ‘ਤੇ ਇੱਕ ਤਰ੍ਹਾਂ ਨਾਲ ਘੁਸਪੈਂਠ ਕਰ ਗਏ ਹਨ।, ਜਿਨਾਂ ਦਾ ਇਸ ਖੇਤਰ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ। ਇਸੇ ਤਰ੍ਹਾਂ ਹੀ ਵਿਦਿਆਰਥੀ ਵੀ ਅਜੋਕੀ ਸਿੱਖਿਆ ਪ੍ਰਣਾਲੀ ਜਿਹੜੀ ਉਨਾਂ ਦੇ ਭਵਿੱਖ ਦੀ ਕੋਈ ਗਰੰਟੀ ਮੁੁੁਹਈਆ ਨਹੀਂ ਕਰਵਾਉਂਦੀ ਦੇ ਕਾਰਣ ਭੰਬਲ ਭੂਸੇ ਵਾਲੀ ਸਥਿਤੀ ਚੋਂ ਵਿਚਰ ਰਹੇ ਹਨ ।  ਦੂਸਰੇ ਸ਼ਬਦਾਂ ‘ਚ ਉਹਨਾਂ ਨੂੰ ਆਪਣਾ ਆਉਣ ਵਾਲਾ ਸਮਾਂ ਅੰਧੇਰ ਨਗਰੀ ਵੱਲ ਜਾਂਦੇ ਰਸਤੇ ਵਾਂਗ ਜਪਦਾ ਹੈ। ਇਹੀ ਕਾਰਨ ਹੈ ਕਿ ਨਿਰਾਸ਼ਤਾ ਦੇ ਆਲਮ ਚੋਂ ਗੁਜ਼ਰਦਿਆਂ, ਅੱਜ ਉਹ ਨਸ਼ਾ ਗ੍ਰਸਤ ਹੋ ਕੇ ਆਪਣੇ ਅਧਿਆਪਕਾਂ ਲਈ ਪਿਆਰ, ਮੁਹੱਬਤ ਅਤੇ ਅਪਣੱਤ ਵਾਲੇ ਰਸਤੇ ਤੋਂ ਭਟਕ ਕੇ ਔਝੜੇ ਰਾਹਾਂ ਦੇ ਪਾਂਧੀ ਬਣਨ ਵੱਲ ਵੱਧ ਰਹੇ ਹਨ। ਅਜੋਕੇ ਰਾਜਨੀਤਿਕ ਗੰਧਲੇਪਣ ਨੇ ਉਹਨਾਂ ਨੂੰ ਆਪਣੇ ਨਪਾਕ ਮਨਸੂਬਿਆਂ ਲਈ ਵਰਤਣ ਦਾ ਰਸਤਾ ਅਖਤਿਆਰ ਕਰ ਲਿਆ ਹੈ। ਆਪਣਾ ਰਾਜਨੀਤਿਕ ਉੱਲੂ ਸਿੱਧਾ ਕਰਕੇ ਇਹ ਸ਼ਾਤਰ ਦਿਮਾਗੀ  ਰਾਜਸੀ ਲੋਕ ਖੁਦ ਤਾਂ ਉੱਚ ਰੁਤਬਿਆਂ ਤੇ ਬਿਰਾਜ਼ਮਾਨ ਹੋ ਜਾਂਦੇ ਹਨ ਪ੍ਰੰਤੂ ਅਣਭੋਲ ਵਿਦਿਆਰਥੀਆਂ ਨੂੰ ਉਹ  ਭਵਸਾਗਰ ਦੀਆਂ ਘੁੰਮਣ ਘੇਰੀ ਵਾਲੀਆਂ ਲਹਿਰਾਂ ‘ਚ ਗੋਤੇ ਖਾਣ ਅਤੇ ਜੀਵਨ ਤਬਾਹੀ ਦੇ ਅੰਧੇਰਿਆਂ ਭਰੇ ਰਸਤਿਆਂ ਵੱਲ ਤੋਰ ਦਿੰਦੇ ਹਨ, ਜਿੱਥੋਂ ਵਾਪਸੀ ਦੇ ਮੌਕੇ ਨਾਹ ਦੇ ਬਰਾਬਰ ਹੀ ਹੁੰਦੇ ਹਨ ।ਉਕਤ ਸਭ ਕੁਝ ਦੇ ਬਾਵਜੂਦ ਵੀ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਰਿਸ਼ਤਾ ਭਲੇ ਹੀ ਪਹਿਲਾਂ ਵਰਗਾ ਨਾ ਹੋਵੇ, ਪ੍ਰੰਤੂ ਅਜੇ ਵੀ ਕੁਝ ਸੁਹਿਰਦ ਅਧਿਆਪਕ ਅਤੇ ਵਿਦਿਆਰਥੀ  ਇਸ ਰਿਸ਼ਤੇ ਦੀ ਪਵਿੱਤਰਤਾ, ਵਿਸ਼ਵਾਸ ਅਤੇ ਗਰਿਮਾ ਨੂੰ ਬਣਾਈ ਰੱਖਣ ਲਈ ਹਰ ਸੰਭਵ ਯਤਨ ਕਰਦੇ ਦਿਖਾਈ ਦਿੰਦੇ ਹਨ ।ਇਸ ਲਈ ਸਾਨੂੰ ਨਿਰਾਸ਼ ਹੋਣ ਦੀ ਬਜਾਏ ਹਮੇਸ਼ਾ ਆਸ਼ਾਵਾਦੀ ਹੋ ਕੇ ਚੰਗੇਰੇ ਭਵਿੱਖ ਲਈ ਯਤਨਸ਼ੀਲ ਰਹਿਣਾ ਹੋਵੇਗਾ। ਇਹ ਵੀ ਇੱਕ ਕੌੜਾ ਸੱਚ ਹੈ ਕਿ ਵਿਦਿਆਰਥੀ ਹਮੇਸ਼ਾ ਹੀ ਆਪਣੇ ਅਧਿਆਪਕਾਂ ਦੀ ਚੰਗੀ ਜਾਂ ਮਾੜੀ ਸ਼ਖਸੀਅਤ ਦਾ ਪ੍ਰਭਾਵ ਕਬੂਲਦੇ ਆਏ ਹਨ। ਆਪਣੇ ਲੰਬੇ ਅਧਿਆਪਨ ਤਜਰਬੇ ਚੋਂ ਦੋ ਕੁ ਘਟਨਾਵਾਂ ਦਾ ਜ਼ਿਕਰ ਕਰਨਾ ਇੱਥੇ ਕੁਥਾਂ ਨਹੀਂ ਹੋਵੇਗਾ,ਜੋ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਆਪਸੀ ਵਿਸ਼ਵਾਸ ਅਤੇ ਰਹਿਨੁਮਾਈ ਨੂੰ  ਪੁਖਤਾ ਕਰਦੀਆਂ ਹਨ। ਇੰਨਾ ਘਟਨਾਵਾਂ ਨੂੰ ਲਿਖਦਿਆਂ ਸਿਰਫ ਮੇਰਾ ਹੀ ਨਹੀਂ ਸਗੋਂ ਸਮੁੱਚੇ ਅਧਿਆਪਕ ਵਰਗ ਦਾ ਸਿਰ ਵੀ ਫਖਰ ਨਾਲ ਉੱਚਾ ਹੋਵੇਗਾ। ਗੱਲ ਨਵੰਬਰ 1995 ਦੀ ਹੈ ਜਦੋਂ ਮੈਂ ਪ੍ਰਾਈਮਰੀ ਵਿਭਾਗ ਚੋਂ ਸਕੈਂਡਰੀ ‘ਚ ਬਤੌਰ ਸ. ਸ. ਮਾਸਟਰ ਪਦ ਉਨਤ ਹੋ ਕੇ ਇੱਕ ਲੜਕੀਆਂ ਦੇ ਸਕੂਲ ‘ਚ ਜਾ ਹਾਜ਼ਰ ਹੋਇਆ। ਆਪਣੀ ਲਿਖਣ ਪੜਨ ਦੀ ਆਦਤ ਅਨੁਸਾਰ ਅਕਸਰ ਹੀ ਮੈਂ ਆਪਣੀਆਂ ਵਿਦਿਆਰਥਣਾਂ ਨਾਲ ਪਾਠ ਕ੍ਮ ਤੋਂ ਹਟ ਕੇ ਸਾਹਿਤਕ ਲਿਖਤਾਂ,ਅਖਬਾਰ ਪੜਨ ਅਤੇ ਹੋਰ  ਸਮਾਜਿਕ ਜੀਵਨ ‘ਚ ਵਿਚਰਨ ਦੇ ਨੁਕਤੇ ਆਪਣੀ ਬੁੱਧੀ ਅਤੇ ਸਮਰੱਥਾ ਅਨੁਸਾਰ ਆਪਸੀ ਗੱਲਬਾਤ ਦੇ ਜਰੀਏ ਕਰਦਾ ਰਹਿੰਦਾ। ਮੈਨੂੰ ਲਿਖਦਿਆਂ ਖੁਸ਼ੀ ਅਤੇ ਫਖਰ ਮਹਿਸੂਸ ਹੋ ਰਿਹਾ ਹੈ ਕਿ ਅੱਜ ਵੱਖ ਵੱਖ ਅਸਾਮੀਆਂ ‘ਤੇ ਤਾਇਨਾਤ ਮੇਰੀਆਂ ਵਿਦਿਆਰਥਣਾਂ ਨੇ ਜੋ ਕੁਝ  ਉਹਨਾਂ ਤੋਂ ਮੈਨੂੰ ਉਮੀਦ ਸੀ, ਨੂੰ ਅਮਲੀ ਰੂਪ ‘ਚ ਲਾਗੂ ਕਰ ਦਿਖਾਇਆ ਹੈ। ਉਹਨਾਂ ਅਤੇ ਹੋਰਨਾ ਵੱਲੋਂ ਅਜਿਹੀ ਖਬਰ ਸੁਣ ਕੇ ਮੈਂ ਘਰ ਬੈਠਾ ਬੈਠਾ ਹੀ ਸਕੂਲ ਦੇ ਅਹਾਤੇ ‘ਚ ਪਹੁੰਚਿਆ ਹੋਇਆ  ਮਹਿਸੂਸ ਕਰਦਾ ਹਾਂ।
             ਇਸ ਸਕੂਲ ਚੋਂ ਵੀ ਮੇਰੀ ਬਦਲੀ ਸਤੰਬਰ 2005 ‘ਚ ਮੇਰੀ ਰਿਹਾਇਸ਼ ਦੇ ਨੇੜੇ ਹੀ ਇੱਕ ਸਕੰਡਰੀ ਸਕੂਲ ਚ’ ਹੋ ਗਈ। ਸਕੂਲ ‘ਚ ਪ੍ਰਿੰਸੀਪਲ ਸਮੇਤ ਲੈਕਚਰਾਰਾਂ ਦੀਆਂ  ਅੱਧੋਂ ਵੱਧ ਅਸਾਮੀਆਂ ਖਾਲੀ ਪਈਆਂ ਸਨ। ਜਿਸ ਕਰਕੇ ਬਾਰਵੀਂ ਸ਼੍ਰੇਣੀ ਦੇ ਇਤਿਹਾਸ ਦਾ ਪੀਰਅਡ ਮੈਨੂੰ ਦਿੱਤਾ ਗਿਆ। ਸਵੇਰ ਦੀ ਸਭਾ ਚ ਬੋਲਦਿਆਂ ਜਾਂ ਫਿਰ ਕਿਸੇ ਖਾਲੀ ਪੀਰਅਡ ਦੌਰਾਨ ਵੱਡੀ ਸ਼੍ਰੇਣੀ ਦੇ ਵਿਦਿਆਰਥੀ ਹੋਣ ਕਾਰਨ ਮੈਂ ਉਹਨਾਂ ਨਾਲ  ਸਮਾਜਿਕ ਕਦਰਾਂ ਕੀਮਤਾਂ ਜਾਂ ਫਿਰ ਵਹਿਮਾਂ ਭਰਮਾਂ ਆਦਿ ਵਿਸ਼ਿਆਂ ‘ਤੇ ਅਕਸਰ ਹੀ ਗੱਲਬਾਤ ਕਰਦਾ ਰਹਿੰਦਾ। ਸਮਾਂ ਬੀਤਦਾ ਗਿਆ ਮੇਰੀ ਬਦਲੀ ਉਥੋਂ ਵੀ ਕਿਸੇ ਹੋਰ ਸਕੂਲ ‘ਚ ਹੋ ਗਈ। ਵਿਦਿਆਰਥੀ ਵੀ ਆਪਣੀ ਪੜ੍ਹਾਈ ਪੂਰੀ ਕਰਕੇ ਉੱਚ ਸਿੱਖਿਆ ਜਾਂ ਕਿਸੇ ਹੋਰ ਪ੍ਰੋਫੈਸ਼ਨਲ ਕੋਰਸਾਂ ਲਈ ਚਲੇ ਗਏ। ਇੱਕ ਦਿਨ ਅਜਿਹਾ ਆਇਆ ਕਿ ਮੈਨੂੰ ਆਪਣੀ ਅਧਿਆਪਕਾ ਪਤਨੀ ਦੇ ਸਕੂਲ ‘ਚ ਕਿਸੇ ਕੰਮ ਕਾਰਣ ਜਾਣ ਦਾ ਮੌਕਾ ਮਿਲਿਆ। ਸਕੂਲ ਜਾਣ ਉਪਰੰਤ ਪਤਾ ਲੱਗਾ ਉਹਨਾਂ ਦੇ ਸਕੂਲ ‘ਚ ਕਿਸੇ ਪਾਰਟੀ ਬਗੈਰਾ ਦਾ ਪ੍ਰੋਗਰਾਮ  ਰੱਖਿਆ  ਹੋਇਆ ਸੀ। ਜਿਸ ਕਰਕੇ ਖਾਣ ਪੀਣ ਦਾ ਸਮਾਨ ਲਿਆਉਣ ਲਈ ਸਾਨੂੰ ਉਸੇ ਪਿੰਡ ਵਿਚਲੀ ਦੁਕਾਨ ‘ਤੇ ਜਾਣਾ ਪਿਆ।  ਇਤਫਾਕ ਨਾਲ ਉਸੇ ਦਿਨ ਹੀ ਪਿੰਡ ਚ ਇੱਕ ਧਾਰਮਿਕ ਜਗਾ ਤੇ ਛੋਟਾ ਮੋਟਾ ਮੇਲਾ  ਲੱਗਾ ਹੋਇਆ ਸੀ। ਜਿਸ ਕਾਰਨ  ਉਥੇ ਕੁਝ ਪੁਲਿਸ ਕਰਮਚਾਰੀ  ਤਾਇਨਾਤ ਕੀਤੇ ਹੋਏ ਸਨ। ਮੇਰੀ ਪਤਨੀ ਉਸ ਦੁਕਾਨ ‘ਤੇ ਸਮਾਨ ਲੈਣ ਚਲੀ ਗਈ ਅਤੇ ਮੈਂ ਬਾਹਰ ਹੀ ਮੋਟਰ ਸਾਈਕਲ ਕੋਲ ਖਲੋ ਗਿਆ। ਇਸੇ ਦੌਰਾਨ ਉਹਨਾਂ ਪੁਲਿਸ ਕਰਮਚਾਰੀਆਂ ਚੋਂ ਇੱਕ ਮੇਰੇ ਵੱਲ ਵਧਿਆ ਅਤੇ ਸਤਿ ਸ੍ਰੀ ਅਕਾਲ ਕਹਿ ਕੇ ਮੇਰੇ ਪੈਰ ਛੂਹੇ । ਮੈਂ ਉਸ ਵੱਲ  ਕੁਝ ਹੈਰਾਨੀ ਜਿਹੀ ਨਾਲ ਤੱਕਿਆ ਤਾਂ ਉਸ ਦਾ ਸਵਾਲ ਸੀ ,”ਸਰ ਪਛਾਣਿਆ ਨਹੀਂ? ਮੈ ਨਾਹ ‘ਚ ਸਿਰ ਫੇਰ ਦਿੱਤਾ। ਉਸ ਵੱਲੋਂ ਆਪਣੇ ਆਪ ਨੂੰ ਮੇਰਾ ਵਿਦਿਆਰਥੀ ਹੋਣ ਦਾ ਜ਼ਿਕਰ ਕਰਦਿਆਂ, ਫਿਰ ਸਵਾਲ ਦਾਗਿਆ” ਸਰ ਤੁਸੀਂ ਇੱਥੇ ਕਿਵੇਂ”? ਤੁਸੀਂ ਤਾਂ ਸਾਨੂੰ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਦੇ ਕਸ਼ੀਦੇ ਪੜਾਉਂਦੇ ਨਹੀਂ ਥੱਕਦੇ ਸੀ।” ਉਸ ਦਾ ਭਾਵ ਉਸ ਜਗ੍ਹਾ ਤੇ ਮੱਥਾ ਟੇਕਣ ਆਉਣ ਤੋਂ ਸੀ। ਇਸੇ ਦੌਰਾਨ ਹੀ ਸਕੂਲ ਦੀ ਪਾਰਟੀ ਵਾਲੀ ਸਾਰੀ ਕਹਾਣੀ ਸੰਖੇਪ ‘ਚ ਉਸ ਅੱਗੇ ਰੱਖ ਦਿੱਤੀ। ਮੇਰੇ ਜਿਹਨ ‘ਚ ਸਮੁੱਚੀ ਨੌਕਰੀ ਦੌਰਾਨ ਅਣਗਿਣਤ ਵਿਦਿਆਰਥੀਆਂ ਨਾਲ ਬਿਤਾਏ ਪਲ ਕਿਸੇ ਫਿਲਮੀ ਦ੍ਰਿਸ਼ ਵਾਂਗ ਘੁੰਮ ਗਏ। ਮੈਂ ਹੁਣ ਵੀ ਕਈ ਵਾਰ ਸੋਚਦਾ ਹਾਂ ਕਿ ਭਾਵੇਂ ਕੋਈ ਅਧਿਆਪਕ ਸਹਿਜ ਸੁਭਾਅ ਰੂਪ ‘ਚ ਹੀ ਆਪਣੇ ਵਿਦਿਆਥੀਆਂ ਨਾਲ ਵਿਚਰਦਾ ਹੋਵੇ ਪ੍ਰੰਤੂ ਉਸ ਵੱਲੋਂ ਸੁਭਾਵਿਕ ਤੌਰ ‘ਤੇ ਕਹੇ ਗਏ  ਸ਼ਬਦਾਂ ਦਾ ਪ੍ਰਭਾਵ  ਵਿਦਿਆਰਥੀ ਜਰੂਰ ਕਬੂਲਦੇ ਹਨ । ਇਸ ਲਈ ਸਮੁੱਚੇ ਅਧਿਆਪਕ ਵਰਗ ਨੂੰ  ਗੁਜ਼ਾਰਿਸ਼ ਹੈ ਕਿ ਆਪਣੇ ਵਿਦਿਆਰਥੀਆਂ ਦੀ ਮਾਸੂਮੀਅਤ ਨੂੰ  ਧਿਆਨ ਹਿਤ ਰੱਖਦਿਆਂ ਉਹਨਾਂ ਸਾਹਮਣੇ ਹਮੇਸ਼ਾ ਹੀ ਰੋਲ ਮਾਡਲ ਦੇ ਰੂਪ ‘ਚ ਵਿਚਰਨ ਦਾ ਯਤਨ ਕੀਤਾ ਜਾਵੇ। ਕਿਉ ਕਿ ਵਿਦਿਆਰਥੀ ਹਮੇਸਾਂ ਹੀ ਅਧਿਆਪਕ ਦਾ ਅਨੁਸਰਣ ਕਰਦੇ ਹਨ। ਅਧਿਆਪਕ ਦੀ ਮਾਮੂਲੀ ਉਕਾਈ ਕਿਸੇ ਬੱਚੇ ਦਾ ਭਵਿੱਖ  ਧੁੰਦਲਾ ਕਰਨ ਦਾ ਕਾਰਨ ਵੀ ਬਣ ਸਕਦੀ ਹੈ।  ਪਾਠ ਕਰਮ ਦੇ ਨਾਲ ਨਾਲ  ਉਹਨਾਂ ਨੂੰ ਸਮਾਜਿਕ ਕਦਰਾਂ ਕੀਮਤਾਂ ਦੀ ਮਹੱਤਤਾ ਦੱਸਦਿਆਂ ਵਹਿਮਾਂ ਭਰਮਾਂ ਚੋਂ ਕੱਢ ਕੇ  ਵਿਗਿਆਨਿਕ ਸੋਚ ਅਪਣਾਉਣ ਵੱਲ ਸੇਧਿਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਅਜਿਹਾ ਕਰਦਿਆਂ ਤੁਹਾਨੂੰ ਆਪਣੇ ਅਧਿਆਪਕ ਹੋਣ ‘ਤੇ ਮਾਣ ਵੀ ਮਹਿਸੂਸ ਹੋਵੇਗਾ।
               ਆਤਮਾ ਸਿੰਘ ਪਮਾਰ
ਸਰਕਾਰੀ ਨਹਿਰੂ ਮੈਂਮੋਰੀਅਲ ਕਾਲਜ਼ ਲਿੰਕ ਰੋਡ ਪ੍ਰੀਤ ਨਗਰ ਵਾ. ਨੰ.02 ਮਾਨਸਾ  1515 05
          ਮੋ.  89680 56200
email.atmapamarbsp@gmail.com
despunjab.in 4 September 2024 4 September 2024
Share This Article
Facebook Twitter Whatsapp Whatsapp Email Print
Previous Article ਗਲੋਬਲ ਸਿੱਖ ਕੌਂਸਲ ਵੱਲੋਂ ਐਸਜੀਪੀਸੀ ਤੋਂ ਸਰਕਾਰੀ ਕੰਟਰੋਲ ਹਟਾਉਣ ਲਈ ਸਿੱਖ ਗੁਰਦੁਆਰਾ ਕਾਨੂੰਨ ‘ਚ ਸੋਧ ਦੀ ਮੰਗ
Next Article ਚਾਲੋਂ ਚਹਿਲ ਪਛਾਣੀਐ-ਖੋਜ ਪੁਸਤਕ-ਲੇਖਕ ਪ੍ਰਿੰਸੀਪਲ ਜਗਜੀਤ ਸਿੰਘ ਔਲਖ
Leave a comment

Leave a Reply Cancel reply

Your email address will not be published. Required fields are marked *

Categories

  • Advertising26
  • Biography16
  • Breaking News60
  • Dehli14
  • Design10
  • Digital22
  • Film16
  • History/ਇਤਿਹਾਸ24
  • ludhiana10
  • Photography14
  • Wethar2
  • ਅੰਤਰਰਾਸ਼ਟਰੀ42
  • ਅੰਮ੍ਰਿਤਸਰ6
  • ਆਰਟੀਕਲ166
  • ਸੰਗਰੂਰ35
  • ਸਦਮਾ23
  • ਸੱਭਿਆਚਾਰ4
  • ਸਮਾਜ ਭਲਾਈ2
  • ਸਾਹਿਤ140
  • ਸਿਆਸਤ1
  • ਸਿਹਤ25
  • ਸਿੱਖ ਜਗਤ31
  • ਸਿੱਖਿਆ94
  • ਹਰਿਆਣਾ5
  • ਕਹਾਣੀ22
  • ਕਵਿਤਾ35
  • ਕਾਰੋਬਾਰ4
  • ਖੇਡਾਂ133
  • ਖੇਤੀਬਾੜੀ5
  • ਚੰਡੀਗੜ੍ਹ673
  • ਚੋਣ ਦੰਗਲ17
  • ਜਨਮ ਦਿਨ/ Happy Birthday3
  • ਜਲੰਧਰ7
  • ਜ਼ੁਰਮ79
  • ਤਰਕਸ਼ੀਲ1
  • ਤਰਨ ਤਾਰਨ41
  • ਦੋਆਬਾ18
  • ਧਾਰਮਿਕ1
  • ਨੌਕਰੀਆਂ10
  • ਪੰਜਾਬ756
  • ਪਟਿਆਲਾ15
  • ਪਾਲੀਵੁੱਡ6
  • ਪੁਸਤਕ ਸਮੀਖਿਆ9
  • ਫਤਹਿਗੜ੍ਹ ਸਾਹਿਬ1
  • ਫਰੀਦਕੋਟ19
  • ਫਿਰੋਜ਼ਪੁਰ5
  • ਫੋਟੋ ਗੈਲਰੀ2
  • ਬਠਿੰਡਾ304
  • ਬਰਨਾਲਾ72
  • ਬਲਾਗ90
  • ਬਾਲੀਵੁੱਡ3
  • ਮਨੋਰੰਜਨ4
  • ਮਾਝਾ20
  • ਮਾਨਸਾ761
  • ਮਾਲਵਾ2,598
  • ਮੈਗਜ਼ੀਨ10
  • ਮੋਗਾ4
  • ਰਾਸ਼ਟਰੀ52
  • ਰੁਜ਼ਗਾਰ11
  • ਰੌਚਕ ਜਾਣਕਾਰੀ37
  • ਲੁਧਿਆਣਾ12
  • ਵਪਾਰ1
  • ਵਾਤਾਵਰਨ4
  • ਵਿਆਹ ਦੀ ਵਰ੍ਹੇਗੰਢ2
  • ਵਿਗਿਆਨ4
  • ਵੀਡੀਓ19

Categories

  • Advertising26
  • Biography16
  • Breaking News60
  • Dehli14
  • Design10
  • Digital22
  • Film16
  • History/ਇਤਿਹਾਸ24
  • ludhiana10
  • Photography14
  • Wethar2
  • ਅੰਤਰਰਾਸ਼ਟਰੀ42
  • ਅੰਮ੍ਰਿਤਸਰ6
  • ਆਰਟੀਕਲ166
  • ਸੰਗਰੂਰ35
  • ਸਦਮਾ23
  • ਸੱਭਿਆਚਾਰ4
  • ਸਮਾਜ ਭਲਾਈ2
  • ਸਾਹਿਤ140
  • ਸਿਆਸਤ1
  • ਸਿਹਤ25
  • ਸਿੱਖ ਜਗਤ31
  • ਸਿੱਖਿਆ94
  • ਹਰਿਆਣਾ5
  • ਕਹਾਣੀ22
  • ਕਵਿਤਾ35
  • ਕਾਰੋਬਾਰ4
  • ਖੇਡਾਂ133
  • ਖੇਤੀਬਾੜੀ5
  • ਚੰਡੀਗੜ੍ਹ673
  • ਚੋਣ ਦੰਗਲ17
  • ਜਨਮ ਦਿਨ/ Happy Birthday3
  • ਜਲੰਧਰ7
  • ਜ਼ੁਰਮ79
  • ਤਰਕਸ਼ੀਲ1
  • ਤਰਨ ਤਾਰਨ41
  • ਧਾਰਮਿਕ1
  • ਨੌਕਰੀਆਂ10
  • ਪੰਜਾਬ3,286
    • ਦੋਆਬਾ18
    • ਮਾਝਾ20
    • ਮਾਲਵਾ2,598
  • ਪਟਿਆਲਾ15
  • ਪੁਸਤਕ ਸਮੀਖਿਆ9
  • ਫਤਹਿਗੜ੍ਹ ਸਾਹਿਬ1
  • ਫਰੀਦਕੋਟ19
  • ਫਿਰੋਜ਼ਪੁਰ5
  • ਫੋਟੋ ਗੈਲਰੀ2
  • ਬਠਿੰਡਾ304
  • ਬਰਨਾਲਾ72
  • ਬਲਾਗ90
  • ਮਨੋਰੰਜਨ12
    • ਪਾਲੀਵੁੱਡ6
    • ਬਾਲੀਵੁੱਡ3
  • ਮਾਨਸਾ761
  • ਮੈਗਜ਼ੀਨ10
  • ਮੋਗਾ4
  • ਰਾਸ਼ਟਰੀ52
  • ਰੁਜ਼ਗਾਰ11
  • ਰੌਚਕ ਜਾਣਕਾਰੀ37
  • ਲੁਧਿਆਣਾ12
  • ਵਪਾਰ1
  • ਵਾਤਾਵਰਨ4
  • ਵਿਆਹ ਦੀ ਵਰ੍ਹੇਗੰਢ2
  • ਵਿਗਿਆਨ4
  • ਵੀਡੀਓ19

Follow Us On Facebook

Stay Connected

1.6k Like
8k Subscribe

Weather

Views Count

Loading

© ਦੇਸ਼ ਪੰਜਾਬ Network. News Company. All Rights Reserved.

WhatsApp us

adbanner
AdBlock Detected
Our site is an advertising supported site. Please whitelist to support our site.
Okay, I'll Whitelist
Welcome Back!

Sign in to your account

Lost your password?