19 ਜਨਵਰੀ (ਕਰਨ ਭੀਖੀ) ਮਾਨਸਾ: ਜ਼ਿਲ੍ਹਾ ਰੁਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫਤਰ ਵੱਲੋਂ ਸ਼ਹੀਦ ਨੰਦ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਬਰੇਟਾ ਵਿਖੇ ਇਕ ਆਨਲਾਇਨ ਸੈਮੀਨਾਰ ਕਰਵਾਇਆ ਗਿਆ ਜਿੱਥੇ ਹਵਾਈ ਫੌਜ ਦੇ ਅਫਸਰਾਂ ਵੱਲੋਂ ਅਗਨੀਵੀਰ ਵਾਯੂ ਦੀ ਭਰਤੀ ਬਾਰੇ ਸੰਪੂਰਨ ਜਾਣਕਾਰੀ ਦਿੱਤੀ ਗਈ ਅਤੇ ਇੱਛੁਕ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ।
ਕਾਲਜ ਪ੍ਰਿੰਸੀਪਲ ਸ੍ਰ ਜਗਦੇਵ ਸਿੰਘ ਕਾਲੇਕਾ ਨੇ ਦੱਸਿਆ ਕਿ ਭਾਰਤੀ ਵਾਯੂ ਸੈਨਾ ਵੱਲ਼ੋ ਅਗਨੀਵੀਰ ਵਾਯੂ ਭਰਤੀ ਪ੍ਰੀਖਿਆ ਸੁਰੂ ਕੀਤੀ ਗਈ ਹੈ ਜੋ 17 ਜਨਵਰੀ ਤੋਂ 06 ਫਰਵਰੀ 2024 ਤੱਕ ਚੱਲੇਗੀ। ਇਸ ਵਿੱਚ ਮਕੈਨੀਕਲ ਇੰਜੀਨੀਅਰਿੰਗ ਅਤੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਡਿਪਲੋਮਾ ਪਾਸ ਵਿਦਿਆਰਥੀ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਇਕ ਹੀ ਸ਼ਹੀਦ ਨੰਦ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਹੈ ਜਿਸ ਵਿੱਚ ਤਿੰਨ ਸਾਲਾ ਡਿਪਲੋਮਾ ਕੋਰਸ ਮਕੈਨੀਕਲ ਇੰਜੀਨੀਅਰਿੰਗ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦਾ ਕੋਰਸ ਕਰਵਾਇਆ ਜਾਦਾਂ ਹੈ, ਜਿਨ੍ਹਾਂ ਦੀ ਅੱਜ ਦੇ ਸਮੇਂ ਵਿੱਚ ਪ੍ਰਾਈਵੇਟ ਸੈਕਟਰ/ਇੰਡਸਟਰੀ/ਸਰਕਾਰੀ ਸੇਵਾਵਾਂ ਅਤੇ ਭਾਰਤ ਸਰਕਾਰ ਦੇ ਰੱਖਿਆ ਵਿਭਾਗ (ਡਿਫੈਂਸ ਫੋਰਸਿਸ) ਵਿੱਚ ਬਹੁਤ ਮੰਗ/ਲੋੜ ਹੈ।
ਅਗਨੀਵੀਰ ਵਾਯੂ ਦੀ ਭਰਤੀ ਸਬੰਧੀ ਆਨਲਾਈਨ ਸੈਮੀਨਾਰ ਕਰਵਾਇਆ
Highlights
- #mansanews #agniveer
Leave a comment