ਕੱਲ੍ਹੋ, 16 ਜੁਲਾਈ (ਗਗਨਦੀਪ ਸਿੰਘ) ਮਾਨਸਾ: ਦਿਨੋ ਦਿਨ ਵਧਦੇ ਹੋਏ ਤਾਪਮਾਨ ਦੇ ਪ੍ਰਕੋਪ ਨੂੰ ਦੇਖਦਿਆਂ ਹੋਇਆਂ ਅਕਾਲ ਅਕੈਡਮੀ ਕੱਲ੍ਹੋ ਦੇ ਬੱਚਿਆਂ ਅਤੇ ਸਟਾਫ ਵੱਲੋਂ ਮਿਤੀ 12-7-24 ਨੂੰ ਅਕੈਡਮੀ ਵਿਖੇ ਦਰੱਖਤ ਲਗਾਏ ਗਏ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਮੈਡਮ ਮਨਮੋਹਨ ਕੌਰ ਨੇ ਦੱਸਿਆ ਕਿ ਸਾਨੂੰ ਪਰਮਾਤਮਾ ਵੱਲੋਂ ਬਣਾਈ ਹੋਈ ਕੁਦਰਤ ਨੂੰ ਸੋਹਣਾ ਬਣਾ ਕੇ ਰੱਖਣ ਅਤੇ ਇਸ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਨਾਲ ਹੀ ਉਹਨਾਂ ਕਿਹਾ ਕਿ ਉਹ ਸਕੂਲ ਦੇ ਬੱਚਿਆਂ ਨੂੰ ਸਮੇਂ ਸਮੇਂ ਤੇ ਵਾਤਾਵਰਨ ਪ੍ਰਤੀ ਜਾਗਰੂਕ ਕਰਦੇ ਹਨ ਅਤੇ ਇਹੋ ਜਿਹੇ ਮਹਾਨ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਰਹਿੰਦੇ ਹਨ।