ਜ਼ਿਲ੍ਹੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮਨਾਇਆ ਸਿੱਖਿਆ ਸਪਤਾਹ—ਜ਼ਿਲ੍ਹਾ ਸਿੱਖਿਆ ਅਫ਼ਸਰ
*ਸਿੱਖਿਆ ਸਪਤਾਹ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਸੱਭਿਆਚਾਰ,…
ਫੈਸ਼ਨ ਤਕਨਾਲੋਜੀ ਆਧੁਨਿਕ ਸਮਾਜ ਦੇ ਵਿਕਾਸ ਦਾ ਪੜਾਅ ਹੈ-ਰਾਜਵਿੰਦਰ ਕੌਰ
*ਐੱਨ.ਆਈ.ਆਈ.ਐੱਫ.ਟੀ. (ਨਿਫਟ) ਲੁਧਿਆਣਾ ਦੀ ਟੀਮ ਵੱਲੋਂ ਸੰਸਥਾ ਦੇ…
ਪ੍ਰਾਇਮਰੀ ਸਕੂਲ ਈਜੀਐਸ ਸਮਾਉਂ ਵਿਖੇ ਰੂ-ਬ-ਰੂ ਸਮਾਗਮ ਕਰਵਾਇਆ
ਬਲਜੀਤ ਸਿੰਘ ਅਕਲੀਆ ਹੋਏ ਵਿਦਿਆਰਥੀਆਂ ਦੇ ਰੂਬਰੂ ਭੀਖੀ,27…
ਸਰਕਾਰੀ ਹਾਈ ਸਕੂਲ ਕਾਹਨੇਕੇ ਵੱਲੋਂ ਪੈਦਲ ਚਾਲਕ ਅਕਸ਼ਦੀਪ ਨੂੰ ਮੈਡਲ ਜਿੱਤਣ ਲਈ ਸ਼ੁਭਕਾਮਨਾਵਾਂ ਭੇਜੀਆਂ ਗਈਆਂ
ਬਰਨਾਲਾ, 27 ਜੁਲਾਈ () : ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਹੋ ਰਹੀਆਂ 33ਵੀਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਲਈ ਗਏ ਪਿੰਡ ਕਾਹਨੇਕੇ ਦੇ ਅਥਲੀਟ ਅਕਸ਼ਦੀਪ ਸਿੰਘ ਇਹਨਾਂ ਓਲੰਪਿਕ ਖੇਡਾਂ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਦੇਸ਼ ਲਈ ਸੋਨ ਤਗਮਾ ਜਿੱਤਕੇ ਵਾਪਸ ਆਉਣਗੇ ਅਤੇ ਪਿੰਡ ਕਾਹਨੇਕੇ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕਰਨਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਹਾਈ ਸਕੂਲ ਕਾਹਨੇਕੇ ਦੇ ਹੈੱਡ ਮਾਸਟਰ ਪ੍ਰਦੀਪ ਕੁਮਾਰ ਸ਼ਰਮਾ ਨੇ ਅਕਸ਼ਦੀਪ ਸਿੰਘ ਨੂੰ ਸ਼ੁਭਕਾਮਨਾਵਾਂ ਭੇਜਣ ਲਈ ਸਕੂਲ ਵਿੱਚ ਕਰਵਾਏ ਗਏ ਸਮਾਗਮ ਮੌਕੇ ਕੀਤਾ। ਉਹਨਾਂ ਨੇ ਕਿਹਾ ਕਿ ਪਿੰਡ ਦਾ ਇਹ ਨੌਜਵਾਨ ਪਿੰਡ ਵਾਸੀਆਂ ਤੇ ਦੇਸ਼ ਵਾਸੀਆਂ ਦੀਆਂ ਉਮੀਦਾਂ 'ਤੇ ਜਰੂਰ ਪੂਰਾ ਉਤਰੇਗਾ। ਉਹਨਾਂ ਅੱਗੇ ਦੱਸਿਆ ਕਿ ਜਿਸ ਦਿਨ ਅਕਸ਼ਦੀਪ ਦਾ 20 ਕਿਲੋਮੀਟਰ ਪੈਦਲ ਚਾਲ ਦਾ ਮੁਕਾਬਲਾਂ ਹੋਵੇਗਾ, ਉਸ ਦਿਨ ਸਕਰੀਨ ਲਗਾ ਕੇ ਸਾਰੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਇਹ ਮੁਕਾਬਲਾ ਵਿਖਾਇਆ ਜਾਵੇਗਾ। ਡੀ.ਪੀ.ਈ. ਮਲਕੀਤ ਸਿੰਘ ਭੁੱਲਰ ਨੇ ਦੱਸਿਆ ਕਿ 20 ਕਿੱਲੋਮੀਟਰ ਪੈਦਲ ਚਾਲ ਮੁਕਾਬਲੇ ਵਿੱਚ ਓਲੰਪਿਕ ਵਿੱਚ ਪਹੁੰਚਣ ਵਾਲੇ ਅਕਸ਼ਦੀਪ ਨੇ ਜਿਲ੍ਹਾ ਬਰਨਾਲਾ ਦਾ ਪਹਿਲਾ ਓਲੰਪੀਅਨ ਬਣ ਕੇ ਜਿਲ੍ਹੇ ਦਾ ਮਾਣ ਵਧਾਇਆ ਹੈ। ਉਹਨਾਂ ਕਿਹਾ ਕਿ ਪੋਸਟਰ ਤੇ ਬੈਨਰ ਲਗਾ ਕੇ ਪਿੰਡ ਵਾਸੀਆਂ ਤੇ ਸਕੂਲ ਵੱਲੋਂ ਅਕਸ਼ਦੀਪ ਨੂੰ ਜਿੱਤ ਲਈ ਸ਼ੁਭਕਾਮਨਾਵਾਂ ਭੇਜੀਆਂ ਗਈਆਂ ਹਨ। ਇਸ ਮੌਕੇ ਅਕਸ਼ਦੀਪ ਸਿੰਘ ਦੇ ਪਿਤਾ ਗੁਰਜੰਟ ਸਿੰਘ ਨੇ ਆਪਣੇ ਪੁੱਤਰ ਦੀ ਜਿੱਤ ਲਈ ਕਾਮਨਾ ਕੀਤੀ। ਅਕਸ਼ਦੀਪ ਸਿੰਘ ਦੀ ਜਿੱਤ ਲਈ ਕਾਮਨਾ ਕਰਨ 'ਤੇ ਉਹਨਾਂ ਨੇ ਸਕੂਲ ਮੁੱਖੀ, ਸਮੂਹ ਸਟਾਫ ਅਤੇ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਫੋਟੋ ਕੈਪਸ਼ਨ : ਸਰਕਾਰੀ ਹਾਈ ਸਕੂਲ ਕਾਹਨੇਕੇ ਵਿਖੇ ਅਕਸ਼ਦੀਪ ਸਿੰਘ ਨੂੰ ਸ਼ੁਭਕਾਮਨਾਵਾਂ ਦੇਣ ਮੌਕੇ ਸਕੂਲ ਮੁਖੀ ਪ੍ਰਦੀਪ ਕੁਮਾਰ ਸ਼ਰਮਾਂ ਅਤੇ ਸਮੂਹ ਸਟਾਫ ਤੇ ਵਿਦਿਆਰਥੀ।
ਮਾਈ ਭਾਗੋ ਕਾਲਜ ਆਫ਼ ਐਜੂਕੇਸ਼ਨ ਰੱਲਾ ਦਾ ਨਤੀਜਾ ਰਿਹਾ ਸ਼ਾਨਦਾਰ।
ਜੋਗਾ ,27 july ਮਾਈ ਭਾਗੋ ਕਾਲਜ ਆਫ਼ ਐਜੂਕੇਸ਼ਨ,…
ਪੰਜਾਬੀ (ਖਾਸ ਤੌਰ ਤੇ ਮਾਲਵੇ) ਦੇ ਭੁਲਦੇ ਵਿਸਰਦੇ ਜਾ ਰਹੇ ਸ਼ਬਦ /ਅਕਸ਼ਨਿੰਦਰ ਸਿੰਘ ਮਘਾਣੀਆਂ
ਪੰਜਾਬੀ (ਖਾਸ ਤੌਰ ਤੇ ਮਾਲਵੇ) ਦੇ ਭੁਲਦੇ ਵਿਸਰਦੇ…
ਲਾਇਬ੍ਰੇਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਜ਼ਿਲ੍ਹਾ ਮਾਨਸਾ
ਪੇਸ਼ਕਾਰ: ਮਾਸਟਰ ਭੁਪਿੰਦਰ ਸਿੰਘ ਕੁਲਰੀਆਂ ਪੰਜਾਬ ਦੀ ਲੋਕਧਾਰਾ…
ਸਿੱਖਿਆ ਵਿਭਾਗ ਪੰਜਾਬ ਵੱਲੋਂ ਬਦਲੇ ਜਾ ਰਹੇ ਵਿਭਾਗੀ ਨਿਯਮਾਂ ਖਿਲਾਫ ਪ੍ਰਾਇਮਰੀ ਅਧਿਆਪਕਾਂ ਵਿੱਚ ਰੋਸ
*ਸਿੱਖਿਆ ਵਿਭਾਗ ਪੰਜਾਬ ਵੱਲੋਂ ਬਦਲੇ ਜਾ ਰਹੇ ਵਿਭਾਗੀ…