7 ਮਾਰਚ, ਦੇਸ ਪੰਜਾਬ ਬਿਊਰੋ: ਵੈਸਟ ਬੰਗਾਲ ਦੇ ਬਾਰਕਰ ਸ਼ਹਿਰ ਚ ਕਰਵਾਏ ਗਏ10 ਟੀਮਾਂ ਦੇ ਦਵਿਆਗ ਕ੍ਰਿਕਟ ਕੱਪ ਵਿੱਚ ਪੰਜਾਬ ਦੀ ਦਵਿਆਗ ਕ੍ਰਿਕਟ ਟੀਮ ਨੇ ਹਿੱਸਾ ਲਿਆ। ਜਿਸ ਟੀਮ ਦੀ ਅਗਵਾਈ ਕਪਤਾਨ ਮੰਗਲ ਸਿੰਘ ਤੇ ਉਪ ਕਪਤਾਨ ਜਸਮੇਲ ਸਿੰਘ ਪਿੰਡ ਆਦਮਕੇ ਨੇ ਕੀਤੀ ਗਈ ,ਟੀਮ ਨੇ ਆਪਣੇ ਲੀਗ ਦੇ ਦੋਵੇਂ ਮੈਚ ਜਿੱਤ ਕੇ ਸੇਮੀਫ਼ਾਈਨਲ ਮੁਕਾਬਲੇ ਚ ਆਪਣੀ ਜਗ੍ਹਾ ਬਣਾਈ।ਸੈਮੀ ਫਾਈਨਲ ਉੜੀਸਾ ਦੀ ਟੀਮ ਨਾਲ ਖੇਡਿਆ ਗਿਆ ਜਿਸ ਵਿਚ ਵੀ ਪੰਜਾਬ ਟੀਮ ਨੇ ਬਹੁਤ ਵਧੀਆ ਖੇਡਦੇ ਹੋਏ ਜਿੱਤ ਪ੍ਰਾਪਤ ਕੀਤੀ ਤੇ ਫਾਈਨਲ ਮੁਕਾਬਲੇ ਵਿੱਚ ਜਾਣ ਵਾਲੀ ਪਹਿਲੀ ਟੀਮ ਬਣੀ। ਫਾਈਨਲ ਮੁਕਾਬਲਾ ਉੱਤਰ ਪ੍ਰਦੇਸ਼ ਦੀ ਟੀਮ ਨਾਲ ਖੇਡਿਆ ਗਿਆ, ਉੱਤਰ ਪ੍ਰਦੇਸ਼ ਦੀ ਟੀਮ ਪਿਛਲੇ ਤਿੰਨ ਸਾਲਾਂ ਤੋਂ ਜਿੱਤ ਦਾ ਸ਼ਾਇਰ ਆਪਣੇ ਸਿਰ ਰੱਖ ਰਹੀ ਸੀ ,ਪਰ ਇਸ ਵਾਰ ਪੰਜਾਬ ਦੀ ਟੀਮ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਬੈਟਿੰਗ ਕਰਦੇ ਹੋਏ 191 ਰੰਨ ਬਣਾਉਣ ਦਾ ਟੀਚਾ ਉਤੱਰ ਪ੍ਰਦੇਸ਼ ਦੀ ਟੀਮ ਨੂੰ ਦਿੱਤਾ, ਬਹੁਤ ਵਧੀਆ ਮੁਕਾਬਲੇ ਚ ਅਖੀਰ ਪੰਜਾਬ ਟੀਮ 6 ਰੰਨ ਨਾਲ ਜਿੱਤ ਕੇ ਟਰਾਫੀ ਆਪਣੇ ਨਾਮ ਕੀਤੀ,ਜਸਮੇਲ ਸਿੰਘ ਆਦਮਕੇ ਨੇ ਹਰ ਵਾਰ ਦੀ ਤਰ੍ਹਾਂ ਟੀਮ ਲਈ ਬਹੁਤ ਚੰਗਾ ਪ੍ਰਦਰਸ਼ਨ ਕਰਨ ਤੇ ਪਿੰਡ ਪਹੁੰਚਣ ਤੇ ਸਮੂਹ ਨਗਰ ਨਿਵਾਸੀਆਂ ਨੇ ਜਸਮੇਲ ਸਿੰਘ ਦੇ ਮਨੋਬਲ ਨੂੰ ਹੋਰ ਅੱਗੇ ਵਧਾਉਣ ਅਤੇ ਸਰੀਰਿਕ ਤੰਦਰੁਸਤੀ ਲਈ ਸ੍ਰੀ ਗੁਰਦੁਆਰਾ ਸਾਹਿਬ ਚ ਅਰਦਾਸ ਕਰਵਾਈ ਗਈ ਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਜਸਮੇਲ ਸਿੰਘ ਆਦਮਕੇ ਨੇ ਵੀ ਸਮੂਹ ਨਗਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਤੇ ਸਰਕਾਰ ਨੂੰ ਵੀ ਬੇਨਤੀ ਕੀਤੀ ਕਿ ਇਨ੍ਹਾਂ ਅੰਗਹੀਣ ਖਿਡਾਰੀਆ ਵੱਲ ਜਰੂਰ ਧਿਆਨ ਦੇਣ ਤਾਂ ਜੀ ਇਹ ਆਪਣੀ ਸਟੇਟ ਦਾ ਨਾਮ ਹੋਰ ਵੀ ਰੌਸ਼ਨ ਕਰ ਸਕਣ।ਇਸ ਮੌਕੇ ਰਵਿੰਦਰ ਕੁਮਾਰ ਰਵੀ, ਹਿੰਮਤ ਸਿੰਘ, ਡਾਕਟਰ ਮੰਗਲ ਸਿੰਘ ਚਾਹਿਲ, ਡਾਕਟਰ ਹਰਭਜਨ ਸਿੰਘ, ਡਾਕਟਰ ਪ੍ਰੇਮ ਸਿੰਘ, ਡਾਕਟਰ ਜੰਗ ਸਿੰਘ, ਗੁਰਮੀਤ ਸਿੰਘ, ਮੈਰੀ ਸਿੱਧੂ, ਜੱਗਾ ਸਿੰਘ ਕਾਨੂੰਗੋ, ਕੁਲਦੀਪ ਸਿੰਘ ਅਤੇ ਮਾਸਟਰ ਜਗਸੀਰ ਸਿੰਘ ਆਦਮਕੇ ਹਾਜ਼ਰ ਸਨ