4 ਮਾਰਚ (ਰਾਜਦੀਪ ਜੋਸ਼ੀ) ਬਠਿੰਡਾ: ਮਾਣਯੋਗ ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ ਡੀ.ਜੀ.ਪੀ.ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਖਿਲਾਫ ਅਤੇ ਮਾੜੇ ਅਨਸਰਾਂ ਖਿਲਾਫ ਮੁਹਿੰਮ ਨੂੰ ਅੱਗੇ ਤੋਰਦਿਆਂ ਸ਼੍ਰੀ ਹਰਮਨਬੀਰ ਸਿੰਘ ਗਿੱਲ, ਆਈ.ਪੀ.ਐੱਸ ਐੱਸ.ਐੱਸ.ਪੀ ਬਠਿੰਡਾ ਅਤੇ ਸ਼੍ਰੀ ਅਜੈ ਗਾਂਧੀ ਆਈ.ਪੀ.ਐੱਸ ਐੱਸ.ਪੀ ਡਿਟੈਕਟਿਵ ਬਠਿੰਡਾ ਦੀ ਰਹਿਨੁਮਾਈ ਵਿੱਚ ਆਉਣ ਵਾਲੇ ਜਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਬਠਿੰਡਾ ਪੁਲਿਸ ਵੱਲੋਂ ਜ਼ਿਲ੍ਹੇ ਡੇ ਵੱਖ ਵੱਖ ਰੇਲਵੇ ਸਟੇਸ਼ਨ ਪਰ ਸਰਚ ਅਭਿਆਨ ਚਲਾਇਆ ਗਿਆ, ਜਿਸ ਤਹਿਤ ਜ਼ਿਲ੍ਹਾ ਬਠਿੰਡਾ ਵਿੱਚ ਸ਼੍ਰੀ ਪ੍ਰਵੇਸ਼ ਚੌਪੜਾ ਡੀ.ਐਸ.ਪੀ ਟ੍ਰੈਫਿਕ ਬਠਿੰਡਾ ਵੱਲੋਂ ਸੁਪਰਵੀਜਨ ਕੀਤੀ ਗਈ। ਇਹ ਆਪਰੇਸ਼ਨ ਵੱਖ-ਵੱਖ ਸਬ ਡਵੀਜ਼ਨ ਵਾਇਜ ਟੀਮਾਂ ਬਣਾ ਕੇ ਸਵੇਰ 11 ਵਜੇ ਤੋਂ 2 ਵਜੇ ਤੱਕ ਰੇਲਵੇ ਸਟੇਸ਼ਨਾਂ ਆਦਿ ਪਰ ਸ਼ਰਾਰਤੀ ਅਨਸਰਾਂ ਤੇ ਨਕੇਲ ਕਸਣ ਲਈ ਚੈਕਿੰਗ ਕੀਤੀ ਗਈ। ਇਸ ਆਪ੍ਰੇਸ਼ਨ ਦੌਰਾਨ 2 ਐੱਸ.ਪੀ , 6 ਡੀ.ਐੱਸ.ਪੀਜ਼, 19 ਮੁੱਖ ਅਫਸਰਾਨ ਥਾਣਾਜਾਤ, 10 ਪੀ.ਸੀ.ਆਰ ਵਹੀਕਲ, ਸਮੇਤ ਕਰੀਬ 317 ਕਰਮਚਾਰੀਆਂ ਨੇ ਹਿੱਸਾ ਲਿਆ ਗਿਆ।
ਸ੍ਰੀ ਪ੍ਰਵੇਸ਼ ਚੋਪੜਾ ਡੀ.ਐਸ.ਪੀ ਟਰੈਫਿਕ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਰਚ ਓਪਰੇਸ਼ਨ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਅਤੇ ਕਿਸੇ ਵੀ ਤਰ੍ਹਾਂ ਦੀ ਅਨ ਸੁਖਾਵੀਂ ਘਟਨਾ ਨੂੰ ਰੋਕਣ ਲਈ ਅਤੇ ਸ਼ਰਾਰਤੀ ਅਨਸਰਾਂ ਤੇ ਨਕੇਲ ਕੱਸਣ ਲਈ ਲਗਾਤਾਰ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਇਸ ਤੋਂ ਇਲਾਵਾ ਬਠਿੰਡਾ ਦਿਹਾਤੀ ਏਰੀਏ ਵਿੱਚ ਰੈਪਡ ਰੂਰਲ ਰੈਸਪੌਂਸ ਗੱਡੀਆਂ ਚੱਲ ਰਹੀਆਂ ਹਨ, ਜੋ ਕਿ ਐਮਰਜੈਂਸੀ ਦੌਰਾਨ ਵੱਖ-ਵੱਖ ਏਰੀਏ ਨੂੰ ਕਵਰ ਕਰਕੇ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਹੀਕਲ਼ਾਂ ਦੀ ਲਗਾਤਾਰ ਚੈਕਿੰਗ ਕਰਦੀਆਂ। ਪੀ.ਸੀ.ਆਰ ਵੱਲੋਂ ਦਿਨ-ਰਾਤ ਸ਼ਹਿਰ ਅੰਦਰ ਪੈਟਰੋਲਿੰਗ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ਰੋਜਾਨਾ ਗਸਤਾਂ , ਨਾਕਾਬੰਦੀਆਂ ਅਤੇ ਸਰਚ ਕਰਵਾ ਕੇ ਜਿੱਥੇ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਜਾ ਰਿਹਾ ਉੱਥੇ ਹੀ ਨਸ਼ਿਆਂ ਦਾ ਧੰਦਾ ਕਰਨ ਵਾਲਿਆ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।ਜਿਲ੍ਹਾ ਮੁਖੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਰਾਰਤੀ ਅਤੇ ਮਾੜੇ ਅਨਸਰਾਂ ਨੂੰ ਸਿਰ ਚੁੱਕਣ ਨਹੀ ਦਿੱਤਾ ਜਾਵੇਗਾ। ਜਿਲ੍ਹੇ ਅੰਦਰ ਅਮਨ-ਕਾਨੂੰਨ ਵਿਵਸਥਾ ਨੂੰ ਹਰ ਹਾਲ ਵਿੱਚ ਕਾਇਮ ਰੱਖਿਆ ਜਾਵੇਗਾ।
ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਬਠਿੰਡਾ ਪੁਲਿਸ ਵੱਲੋਂ ਰੇਲਵੇ ਸਟੇਸ਼ਨਾਂ ਪਰ ਚਲਾਇਆ (CASO) ਸਰਚ ਅਭਿਆਨ
Highlights
- #bathindanews
Leave a comment