ਕਰਨ ਸਿੰਘ
ਭੀਖੀ, 4 ਮਾਰਚ
ਸਥਾਨਕ ਡੇਰਾ ਬਾਬਾ ਗੁੱਦੜ ਸ਼ਾਹ ਜੀ ਦੇ ਗੱਦੀ ਨਸ਼ੀਨ ਬਾਬਾ ਬਾਲਕ ਦਾਸ ਜੀ ਵੱਲੋਂ ਸੰਗਤ ਦੇ ਸਹਿਯੋਗ ਸਦਕਾ ਡੇਰੇ ਦੇ ਮੁੱਖ ਪ੍ਰਵੇਸ ਦੁਆਰ ਦੇ ਨਵੀਨੀਕਰਨ ਦੀ ਸੇਵਾ ਸ਼ੁਰੂ ਕਰਨ ਮੌਕੇ ਡੇਰੇ ਅੱਗੇ ਬਣੇ ਸਟੇਡੀਅਮ ਵਿੱਚ ਪਿੱਪਲ ਦੇ ਦਰੱਖਤ ਦਾ ਪੌਦਾ ਲਗਾਇਆ ਗਿਆ। ਉਹਨਾਂ ਕਿਹਾ ਕਿ ਮਨੁੱਖ ਨੂੰ ਸੇਵਾ ਬਿਨਾ ਕਿਸੇ ਭਾਵਨਾ ਤੋਂ ਕਰਨੀ ਚਾਹੀਦੀ ਹੈ, ਜਿਸਦਾ ਫਲ ਉਸਨੂੰ ਜਰੂਰ ਪ੍ਰਾਪਤ ਹੁੰਦਾ ਹੈ। ਸਾਡੇ ਜੀਵਨ ਨੂੰ ਸੁਖਾਲਾ ਤੇ ਵਾਤਾਵਰਨ ਨੂੰ ਸਾਫ ਰੱਖਣ ਲਈ ਹਰ ਇੱਕ ਨੂੰ ਦਰੱਖਤ ਜਰੂਰ ਲਗਾਉਣੇ ਚਾਹੀਦੇ ਹਨ।
ਇਸ ਮੌਕੇ ਡਾ. ਸੁਲਤਾਨ ਸ਼ਾਹ, ਅੰਗਰੇਜ਼ ਸਿੰਘ ਗੇਜ਼ੀ, ਮੱਖਣ ਸਿੰਘ ਮਾਨ, ਰਣਜੀਤ ਸਿੰਘ ਕੱਪੀ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਢੀਂਡਸਾ, ਹਰਭਜਨ ਵੈਦਮਾਨ, ਸਤਗੁਰ ਬੱਗੀ, ਲਛਮਣ ਰਾਮ, ਹਰਬੰਸ ਸਿੰਘ, ਗੁਰਵਿੰਦਰ ਸਿੰਘ ਚਹਿਲ, ਲਾਭ ਸਿੰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਪੌਦਾ ਲਗਾਉਣ ਮੌਕੇ ਬਾਬਾ ਬਾਲਕ ਦਾਸ ਜੀ ਤੇ ਸੰਗਤ।
ਸੇਵਾ ਬਿਨਾ ਮਕਸਦ ਤੋਂ ਕਰੋ ਤਾਂ ਫਲ ਮਿਲੇਗਾ: ਬਾਬਾ ਬਾਲਕ ਦਾਸ
Leave a comment