ਤੂੰ ਦਿਮਾਗ ਤੋਂ ਸੋਚਦਾ ਏ,
ਵੇ ਮੈਂ ਦਿਲ ਤੋਂ ਸੋਚਦੀ ਆ ।
ਤੂੰ ਵੇਖੇ ਘਾਟੇ- ਵਾਧੇ ,
ਵੇ ਮੈਂ ਰੂਹ ਤੋਂ ਵੇਖਦੀ ਆ।
ਤੂੰ ਚਾਹੇਂ ਕਿੰਨਾ ਵੇ,
ਇਹ ਮੈਂ ਵੀ ਜਾਣਦੀ ਆ ।
ਪਰ ਫਿਰ ਵੀ ਮੈਂ ਤੇਰੇ ਤੋਂ,
ਵੱਖ ਹੋਣ ਤੋਂ ਡਰਦੀ ਆ।
ਤੂੰ ਕਰੇ ਪਿਆਰ ਬਥੇਰਾ,
ਤੈਨੂੰ ਜਤਾਉਣਾ ਨਹੀਂ ਆਉਂਦਾ,
ਮੈਨੂੰ ਸੱਜਣਾ ਵੇ ਤੇਰੇ ਵਾਂਗੂੰ,
ਦੁੱਖਾਂ ਵਿੱਚ ਹੱਸਣਾ ਨਹੀਂ ਆਉਂਦਾ।
ਮੇਰੇ ਆਉਣ 'ਤੇ ਵੇ,
ਤੂੰ ਸਾਰੀ ਸ਼ਿਕਨ ਮਿਟਾ ਲੈਂਦਾ।
ਹਰ ਵਾਰੀ ਹੱਸ ਕੇ ,
ਮੈਨੂੰ ਵੀ ਹਸਾ ਦਿੰਦਾ,
ਸਾਰੀ ਉਮਰ ਤੂੰ ਰਹੇਂ ਨਾਲ ਮੇਰੇ,
ਬਸ ਮੈਂ ਏਹੀ ਲੋਚਦੀ ਆਂ।
ਦਿਲ ਤੇ ਦਿਮਾਗ ਭਾਵੇਂ , ਵੇਖਣ ਨੂੰ ਦੋ ਨੇ,
ਪਰ ਤਨ ਇੱਕੋ ਐ, ਮਨ ਤਾਂ ਇੱਕੋ ਐ।
ਇੱਕ ਪਾਸਾ ਤੂੰ ਐ, ਦੂਜਾ ਪਾਸਾ ਮੈਂ ਸੱਜਣਾ।
ਤੂੰ ਦਿਮਾਗ ਤੋਂ ਸੋਚਦਾ ਏ,
ਵੇ ਮੈਂ ਦਿਲ ਸੋਚਦੀ ਆ।
ਇੱਕ ਪਾਸਾ ਤੂੰ ਐ ,ਦੂਜਾ ਪਾਸਾ ਮੈਂ ਸੱਜਣਾ,
ਤੈਨੂੰ ਨੀ ਜਾਹ ਸੱਜਣਾ, ਤੇਰੇ ਬਾਝੋਂ ਮੇਰਾ ਕੌਣ ਸਹਾਰਾ ਐ।
ਤੂੰ ਦੁਨੀਆਂ ਮੇਰੀ ਐਂ,
ਤੇਰੇ ਨਾਲ ਵਸਦਾ ਜਗ ਸੱਜਣਾ।
ਤੈਨੂੰ ਇਹੋ ਦੱਸਦੀ ਆ,
ਵੇ ਮੈਂ ਸੰਗ- ਸੰਗ ਹੱਸਦੀ ਆਂ।
ਬਸ ਵੇਖਣ ਨੂੰ ਹੀ ਆਪਾਂ,
ਲੱਗਦੇ ਆ ਦੋ ਸੱਜਣਾ,
ਜਿੰਦ ਤਾਂ ਇੱਕੋ ਐ, ਆਪਾ ਤਾਂ ਮਾਹੀਆਂ ਵੇ,
ਇੱਕ ਚੱਕੀ ਦੇ ਦੋ ਪੁੜ ਆ,
ਤੂੰ ਦਿਮਾਗ ਤੋਂ ਸੋਚਦਾ ਐ,
ਸਹਾਇਕ ਪ੍ਰੋ. ਸਮਨਦੀਪ ਕੌਰ
ਵੇ ਮੈਂ ਦਿਲ ਸੋਚਦੀ ਆ। ਮੋ.ਨੰ.6284660791