ਮਿਹਨਤ ਅਤੇ ਲਗਨ ਨਾਲ ਡਿਊਟੀ ਕਰਨ ਤੇ ਦਿੱਤਾ ਜਾਵੇਗਾ ਮਾਣ ਸਤਿਕਾਰ: ਐੱਸ.ਐੱਸ.ਪੀ ਬਠਿੰਡਾ
ਐੱਸ.ਐੱਸ.ਬਠਿੰਡਾ ਨੇ ਨਵੀਂ ਬਣੀ ਜੀ.ਓਜ਼. ਮੈੱਸ ਦਾ ਅਤੇ ਜਿਲ੍ਹਾ ਬਠਿੰਡਾ ਦੀਆਂ ਹੱਦਾਂ ਤੇ ਨਵੇਂ ਬਣਾਏ ਹਾਈਟੈੱਕ ਨਾਕਿਆਂ ਦਾ ਕੀਤਾ ਰਸਮੀ ਉਦਘਾਟਨ
2 ਮਾਰਚ (ਰਾਜਦੀਪ ਜੋਸ਼ੀ) ਬਠਿੰਡਾ: ਅੱਜ ਮਿਤੀ 02.3.2024 ਨੂੰ ਪੁਲਿਸ ਲਾਈਨਜ਼ ਬਠਿੰਡਾ ਵਿਖੇ ਮੁਲਾਜਮਾਂ ਨੂੰ ਤੰਦਰੁਸਤ ਅਤੇ ਫਿੱਟ ਰੱਖਣ ਲਈ ਜਨਰਲ ਪਰੇਡ ਕਰਵਾਈ ਗਈ। ਇਸ ਪਰੇਡ ਵਿੱਚ ਕੁੱਲ 1020 ਮੁਲਾਜਮਾਂ ਨੇ ਸਮੂਲੀਅਤ ਕੀਤੀ ਗਈ। ਵਧੀਆ ਕਾਰਗੁਜਾਰੀ ਵਾਲੇ ਪੁਲਿਸ ਮੁਲਾਜਮਾਂ ਨੂੰ ਡੀ.ਜੀ.ਪੀ ਡਿਸਕ,ਲੋਕਲ ਰੈਂਕ, ਨਗਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਐੱਸ.ਐੱਸ.ਪੀ ਬਠਿੰਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਪੁਲਿਸ ਅਫਸਰ ਆਪਣੀ ਡਿਊਟੀ ਲਗਨ ਅਤੇ ਸਖਤ ਮਿਹਨਤ ਨਾਲ ਕਰਦੇ ਹਨ ਉਹਨਾਂ ਦੀ ਹੌਂਸਲਾ ਅਫਜਾਈ ਲਈ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀ ਵਰਤੀ ਜਾਂਦੀ। ਇਸਤੋਂ ਇਲਾਵਾ ਪਰੇਡ ਦੌਰਾਨ ਸੀਨੀਅਰ ਅਧਿਕਾਰੀਆਂ ਵੱਲੋਂ ਮੁਲਾਜਮਾ ਦੀ ਵਰਦੀ ਦਾ ਅਤੇ ਪੁਲਿਸ ਦੇ ਸਰਕਾਰੀ ਵਾਹਨਾਂ ਦਾ ਨਿਰੀਖਣ ਕੀਤਾ ਗਿਆ। ਇਸਤੋਂ ਇਲਾਵਾ ਮਿਹਨਤੀ ਅਤੇ ਯੋਗ ਪੁਲਿਸ ਮੁਲਾਜਮਾਂ ਨੂੰ ਇੱਕ ਲੋਕਲ ਰੈਂਕ ਏ.ਐੱਸ.ਆਈ, 31 ਡੀ.ਜੀ.ਪੀ ਡਿਸਕ, 5 ਡੀ.ਜੀ.ਪੀ ਕਲਾਸ-1 ਸਰਟੀਫਿਕੇਟ ਦੇ ਨਾਲ ਨਗਦ ਇਨਾਮ ਦੀ ਰਾਸ਼ੀ, 2 ਏ.ਡੀ.ਜੀ.ਪੀ ਕਲਾਸ-1 ਸਰਟੀਫਿਕੇਟ ਦਿੱਤੇ ਗਏ। ਇਹ ਸਰਟੀਫਿਕੇਟ ਜਿਲ੍ਹੇ ਦੇ ਵੱਖ-ਵੱਖ ਮੁਕੱਦਮਿਆਂ ਵਿੱਚ ਦੋਸ਼ੀਆਂ ਨੂੰ ਟਰੇਸ ਕਰਕੇ ਅਤੇ ਵਧੀਆ ਰਿਕਵਰੀ ਅਤੇ ਵੱਖ-ਵੱਖ ਮੁਕੱਦਮਿਆਂ ਵਿੱਚ ਭਗੌੜਾ ਹੋਏ ਅਪਰਾਧੀਆਂ ਨੂੰ ਗ੍ਰਿਫਤਾਰ ਕਰਕੇ ਸ਼ਲਾਘਾਯੋਗ ਡਿਊਟੀ ਕਰਨ ਬਦਲੇ ਦਿੱਤੇ ਗਏ।
ਇਸ ਤੋਂ ਇਲਾਵਾ ਜਿਲ੍ਹਾ ਪੁਲਿਸ ਮੁਖੀ ਵੱਲੋਂ ਨਵੀਂ ਬਣੀ ਜੀ.ਓਜ਼ ਮੈੱਸ ਅਤੇ ਜਿਲ੍ਹਾ ਬਠਿੰਡਾ ਦੀਆਂ ਹੱਦਾ ਤੇ ਨਵੇਂ ਬਣਾਏ ਹਾਈਟੈੱਕ ਨਾਕਿਆਂ ਦਾ ਉਦਘਾਟਨ ਕੀਤਾ ਗਿਆ।
ਪਰੇਡ ਤੋਂ ਬਾਅਦ ਐੱਸ.ਐੱਸ.ਪੀ ਬਠਿੰਡਾ ਵੱਲੋਂ ਮੁਲਾਜਮਾਂ ਦੀਆਂ ਦੁੱਖ-ਤਕਲੀਫਾਂ ਨੂੰ ਮੱਦੇਨਜਰ ਰੱਖਦੇ ਹੋਏ ਪੁਲਿਸ ਲਾਈਨਜ ਬਠਿੰਡਾ ਵਿਖੇ ਅਰਦਲ ਰੂਮ ਲਗਾਇਆ ਗਿਆ, ਜਿਸ ਵਿੱਚ ਪੁਲਿਸ ਮੁਲਾਜਮਾਂ ਦੀਆਂ ਦੁੱਖ-ਤਕਲੀਫਾਂ ਨੂੰ ਸੁਣਿਆਂ ਗਿਆਂ ਅਤੇ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।ਇਸਦੇ ਨਾਲ ਹੀ ਪੁਲਿਸ ਦੀ ਸਹੂਲਤ ਲਈ ਹਰ ਯੂਨਿਟ ਅਤੇ ਪੁਲਿਸ ਸਟੇਸ਼ਨ ਨੂੰ 30 ਫਰਿੱਜ ਵੰਡੇ ਗਏ। ਇਸ ਪਰੇਡ ਵਿੱਚ ਬਠਿੰਡਾ ਪੁਲਿਸ ਦੇ ਸਮੂਹ ਗਜਟਿਡ ਅਫਸਰਾਨ ਹਾਜਰ ਸਨ।