27 ਫਰਵਰੀ (ਰਾਜਦੀਪ ਜੋਸ਼ੀ) ਸੰਗਤ ਮੰਡੀ: ਬੀਤੇ ਦਿਨੀਂ ਸੇਂਟ ਜੇਵੀਅਰ ਸਕੂਲ ਪੱਕਾ ਕਲਾਂ ਵਿਖੇ ਕਰਵਾਇਆ ਗਿਆ ਵਿਰਾਸਤੀ ਮੇਲਾ ਯਾਦਗਾਰੀ ਹੋ ਨਿੱਬੜਿਆ।ਮੇਲੇ ਦਾ ਆਗ਼ਾਜ਼ ਬੱਚਿਆਂ ਦੁਆਰਾ ਸ਼ਬਦ ਗਾਇਨ ਕਰਕੇ ਕੀਤਾ ਗਿਆ।ਇਸ ਉਪਰੰਤ ਬੱਚਿਆਂ ਵੱਲੋਂ ਗਿੱਧਾ,ਭੰਗੜਾ,ਸਕਿੱਟ ਆਦਿ ਦੀਆਂ ਪੇਸ਼ਕਾਰੀਆਂ ਕੀਤੀਆਂ ਅਤੇ ‘ਮਿਸਟਰ ਅਤੇ ਮਿਸ ਪੰਜਾਬਣ’ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚੋਂ ਬਠਿੰਡਾ ਸ਼ਹਿਰ ਦੀ ਬੱਚੀ ਸ਼ਿਵਣੀਆਂ ਮਿਸ ਪੰਜਾਬਣ ਬਣੀ।ਇਸ ਦੇ ਨਾਲ਼ ਮੇਲੇ ਦੌਰਾਨ ਰੱਸਾਕੱਸੀ ਅਤੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ।ਰੱਸਾਕੱਸੀ ਮੁਕਾਬਲਿਆਂ ਵਿੱਚੋਂ ਬਜ਼ੁਰਗਾਂ ਦੀ ਪਿੰਡ ਕੋਟਗੁਰੂ ਦੀ ਟੀਮ ਅਤੇ ਨੌਜਵਾਨਾਂ ਦੀਆਂ ਟੀਮਾਂ ਵਿੱਚੋਂ ਬਾਬਾ ਦੀਪ ਸਿੰਘ ਸਪੋਰਟਸ ਕਲੱਬ ,ਗੁਰਥੜੀ ਦੀ ਟੀਮ ਜੇਤੂ ਰਹੀ।ਸਭਿਆਚਾਰਕ ਪ੍ਰੋਗਰਾਮ ਦੇ ਨਾਲ਼-ਨਾਲ਼ ਪੁਰਾਣਾ ਪੰਜਾਬ ਦੀ ਝਲ਼ਕ ਪਵਾਉਂਦੇ ਪੁਰਾਣਾ ਘਰ, ਖੂਹ , ਵਿਰਾਸਤੀ ਸਾਮਾਨ ਆਦਿ ਵਿਸ਼ੇਸ਼ ਤੌਰ ‘ਤੇ ਖਿੱਚ ਦਾ ਕੇਂਦਰ ਰਹੇ।ਇਸ ਮੌਕੇ ਆਪਣੇ ਭਾਸ਼ਣ ਵਿੱਚ ਸੇਂਟ ਜੇਵੀਅਰ ਸਕੂਲ ਦੇ ਪ੍ਰਿੰਸੀਪਲ ਮਿਸਟਰ ਜੈਕਬ ਨੇ ਕਿਹਾ ਕਿ ਪੜ੍ਹਾਈ ਦੇ ਨਾਲ਼-ਨਾਲ਼ ਬੱਚਿਆਂ ਨੂੰ ਆਪਣੇ ਵਿਰਸੇ ਨਾਲ਼ ਜੋੜੀ ਰੱਖਣ ਲਈ ਸਭਿਆਚਾਰਕ ਗਤੀਵਿਧੀਆਂ ਵੀ ਬਹੁਤ ਜ਼ਰੂਰੀ ਹਨ।ਕੈਂਪਸ ਇੰਚਾਰਜ ਜਗਵਿੰਦਰ ਸਿੰਘ ਨੇ ਕਿਹਾ ਕਿ ਮੇਲੇ ਦਾ ਮਕਸਦ ਨਵੀਂ ਪੀੜ੍ਹੀ ਨੂੰ ਪੁਰਾਣੇ ਸਭਿਆਚਾਰ ਤੋਂ ਜਾਣੂ ਕਰਵਾਉਣਾ ਹੈ।ਗੋਲਡਨ ਡੇਜ਼ ਦੇ ਪ੍ਰਿੰਸੀਪਲ ਰਾਹੁਲ ਮਹਿਤਾ ਨੇ ਇਸ ਮੇਲੇ ਲਈ ਸਭਨਾ ਨੂੰ ਵਧਾਈ ਦਿੱਤੀ।ਸੇਂਟ ਜੇਵੀਅਰ ਦੇ ਡਾਇਰੈਕਟਰ ਮਿ.ਥਾਮਸ ਨੇ ਅਗਲੇ ਸਾਲ ਹੋਰ ਵੀ ਵੱਡਾ ਮੇਲਾ ਕਰਵਾਇਆ ਜਾਵੇਗਾ।ਪ੍ਰੋਗਰਾਮ ਦੇ ਅੰਤ ਵਿੱਚ ਜੇਤੂਆਂ ਨੂੰ ਸਨਮਾਨ ਚਿੰਨ੍ਹ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।ਜੱਜਮੈਂਟ ਦੀ ਜ਼ਿੰਮੇਵਾਰੀ ਮੈਡਮ ਸਰਬਜੀਤ ਕੌਰ,ਮੈਡਮ ਰਮਣੀਕ ਕੌਰ ਅਤੇ ਅਮਨਦੀਪ ਸਿੰਘ ਨੇ ਨਿਭਾਈ।ਇਸ ਮੌਕੇ
ਸੇਂਟ ਜੇਵੀਅਰ ਕੌਂਸਲ ਆਫ਼ ਇੰਡੀਆ ਦੀ ਪੂਰੀ ਟੀਮ ਅਤੇ ਸੇਂਟ ਜੇਵੀਅਰ ਦੇ ਸਟਾਫ਼ ਤੋਂ ਇਲਾਵਾ ਗੋਲਡਨ ਡੇਜ਼ ਪਬਲਿਕ ਸਕੂਲ ਦੇ ਮੈਡਮ ਅਮਨਦੀਪ ਕੌਰ,ਅਮਨਪ੍ਰੀਤ ਕੌਰ,ਕਿਰਨਦੀਪ ਕੌਰ,ਗੁਰਵਿੰਦਰ ਕੌਰ,ਸਤਵੀਰ ਕੌਰ,ਸੁਖਪ੍ਰੀਤ ਕੌਰ,ਸੁਖਮਨਪ੍ਰੀਤ ਕੌਰ,ਮਨਪ੍ਰੀਤ ਕੌਰ ਸੇਖੂ,ਕੁਲਦੀਪ ਕੌਰ,ਰਮਨਦੀਪ ਕੌਰ,ਮੈਡਮ ਸ਼ੈਂਪੀ,ਸੁਖਵੀਰ ਕੌਰ,ਤਾਜਵੀਰ ਕੌਰ,ਮਨਦੀਪ ਕੌਰ,ਅਨੂ ਗਰਗ,ਹਰਪ੍ਰੀਤ ਕੌਰ,ਸਰੀਨਾ ਬੀਬੀ ਅਤੇ ਸਰਬਜੋਤ ਸਿੰਘ ਤੋਂ ਇਲਾਵਾ ਦਸਤਾਰ ਕੋਚ ਕੁਲਵਿੰਦਰ ਸਿੰਘ,ਅਣਖ ਟੀਵੀ ਦੀ ਟੀਮ ਮੌਜੂਦ ਰਹੀ।ਮੰਚ ਸੰਚਾਲਨ ਦੀ ਸਮੁੱਚੀ ਭੂਮਿਕਾ ਹਰਮਨ ਵਾਲ਼ੀਆ ਨੇ ਨਿਭਾਈ।
ਯਾਦਗਾਰੀ ਹੋ ਨਿੱਬੜਿਆ ਸੇਂਟ ਜ਼ੇਵੀਅਰ ਸਕੂਲ ਪੱਕਾ ਕਲਾਂ ਦਾ ‘ਵਿਰਾਸਤੀ ਮੇਲਾ’
Leave a comment