22 ਫਰਵਰੀ (ਗਗਨਦੀਪ ਸਿੰਘ) ਫੂਲ ਟਾਊਨ: ਬੀਤੇ ਦਿਨੀਂ ਮਾਨਵ ਸਹਾਰਾ ਕਲੱਬ ਰਜਿ ਫੂਲ ਟਾਊਨ ਦੇ ਸਹਾਇਕ ਖ਼ਜਾਨਚੀ ਦੇ ਛੋਟੇ ਭਰਾ ਸ. ਜਸਪਾਲ ਸਿੰਘ ਜੀ ਅਕਾਲ ਚਲਾਣਾ ਕਰ ਗਏ ਸਨ। ਜਿਨ੍ਹਾਂ ਦੀ ਅੰਤਿਮ ਅਰਦਾਸ ਕੱਲ ਮਿਤੀ 23 ਫਰਵਰੀ 2024 ਨੂੰ ਪਿੰਡ ਬੁਰਜ ਮਾਨਸ਼ਾਹੀਆ ਵਿਖੇ ਹੋਵੇਗੀ। ਸੋ ਇਸ ਦੁੱਖ ਦੀ ਘੜੀ ਵਿੱਚ ਮਾਨਵ ਸਹਾਰਾ ਕਲੱਬ ਦੇ ਸਮੁੱਚੇ ਮੈਂਬਰ ਅਤੇ ਅਹੁਦੇਦਾਰ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦੇ ਹੋਏ ਅਫ਼ਸੋਸ ਪ੍ਰਗਟ ਕਰਦੇ ਹਨ। ਆਕਾਲ ਪੁਰਖ਼ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਸੰਸਾਰਿਕ ਯਾਤਰਾ ਪੂਰੀ ਕਰ ਗਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ।