10 ਫਰਵਰੀ (ਗਗਨਦੀਪ ਸਿੰਘ) ਬਰਨਾਲਾ: ਲੜਕੀਆਂ ਲਈ ਰਾਣੀ ਲਕਸ਼ਮੀ ਬਾਈ ਆਤਮ ਰੱਖਿਆ ਸਿਖਲਾਈ ਤਹਿਤ ਬਲਾਕ ਬਰਨਾਲਾ ਦੇ ਕਰਾਟੇ ਮੁਕਾਬਲਿਆਂ ਦਾ ਆਯੋਜਨ ਸਰਕਾਰੀ ਹਾਈ ਸਕੂਲ ਜੁਮਲਾ ਮਾਲਕਨ ਵਿਖੇ ਕੀਤਾ ਗਿਆ। ਬਲਾਕ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਹੈੱਡ ਮਿਸਟ੍ਰੈਸ ਸੋਨੀਆ ਅਤੇ ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਵੱਲੋਂ ਕਰਵਾਈ ਗਈ। ਮਿਡਲ ਵਰਗ ਦੇ ਕਰਵਾਏ ਗਏ ਇਹਨਾਂ ਮੁਕਾਬਲਿਆਂ ਵਿੱਚ –45 ਕਿੱਲੋਗ੍ਰਾਮ ਭਾਰ ਵਰਗ ਵਿੱਚ ਸਹਿਜਪ੍ਰੀਤ ਕੌਰ ਸ.ਹ.ਸ. ਉੱਪਲੀ ਨੇ ਪਹਿਲਾ, ਕੁਲਦੀਪ ਕੌਰ ਸ.ਹ.ਸ. ਧੂਰਕੋਟ ਨੇ ਦੂਜਾ ਤੇ ਸੁਖਮਨਪ੍ਰੀਤ ਕੌਰ ਸ.ਸ.ਸ.ਸ. ਰਾਜਗੜ੍ਹ ਨੇ ਤੀਜਾ, +45 ਕਿਲੋਗ੍ਰਾਮ ਭਾਰ ਵਿੱਚ ਪ੍ਰੀਤ ਕੌਰ ਸ.ਸ.ਸ.ਸ. ਰਾਜੀਆ ਨੇ ਪਹਿਲਾ, ਜੈਸਮੀਨ ਸ.ਸ.ਸ.ਸ.(ਕੰ) ਧਨੌਲਾ ਨੇ ਦੂਜਾ ਤੇ ਸੁਖਦੀਪ ਕੌਰ ਸ.ਸ.ਸ. ਕੱਟੂ ਨੇ ਤੀਜਾ, –35 ਕਿੱਲੋਗ੍ਰਾਮ ਭਾਰ ਵਿੱਚ ਰਾਜਵੀਰ ਕੌਰ ਸ.ਹ.ਸ ਉੱਪਲੀ ਨੇ ਪਹਿਲਾ ਤੇ ਸ.ਸ.ਸ.ਸ.(ਕੰ) ਧਨੌਲਾ ਨੇ ਦੂਜਾ, –40 ਪ੍ਰਭਜੋਤ ਕੌਰ ਸ.ਹ.ਸ. ਉੱਪਲੀ ਨੇ ਪਹਿਲਾ, ਰਮਨਪ੍ਰੀਤ ਕੌਰ ਸ.ਹ.ਸ. ਭੈਣੀ ਜੱਸਾ ਨੇ ਦੂਜਾ ਤੇ ਜਸ਼ਨਪ੍ਰੀਤ ਕੌਰ ਸ.ਹ.ਸ. ਧੂਰਕੋਟ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਜਦਕਿ ਸੀਨੀਅਰ ਸੈਕੰਡਰੀ ਵਰਗ ਵਿੱਚੋਂ –50 ਕਿੱਲੋਗ੍ਰਾਮ ਭਾਰ ਵਰਗ ਵਿੱਚ ਭਰਵਜੋਤ ਕੌਰ ਸਸਸਸ ਭੈਣੀ ਮਹਿਰਾਜ ਨੇ ਪਹਿਲਾ ਤੇ ਮੋਨਿਕਾ ਜੁਮਲਾ ਮਾਲਕਾਨ ਨੇ ਦੂਜਾ, –45 ਕਿੱਲੋਗ੍ਰਾਮ ਭਾਰ ‘ਚ ਖੁਸ਼ਬੂ ਸ.ਹ.ਸ. ਭੈਣੀ ਫੱਤਾ ਨੇ ਪਹਿਲਾ, ਹਰਸਿਮਰਨ ਕੌਰ ਸ.ਸ.ਸ.ਸ. ਦਾਨਗੜ੍ਹ ਨੇ ਦੂਜਾ ਤੇ ਅਨੀਸ਼ਾ ਸ.ਹ.ਸ. ਜੁਮਲਾ ਮਾਲਕਾਨ ਨੇ ਤੀਜਾ ਹਾਸਲ ਕੀਤਾ ਹੈ। ਇਸ ਮੌਕੇ ਪੀ.ਟੀ.ਆਈ. ਸੁਖਦੀਪ ਸਿੰਘ, ਦਲਜੀਤ ਸਿੰਘ, ਹਰਜੀਤ ਸਿੰਘ, ਬਲਜਿੰਦਰ ਕੌਰ ਸਮੇਤ ਬਲਾਕ ਦੇ ਵੱਖ–ਵੱਖ ਸਕੂਲਾਂ ਦੇ ਅਧਿਆਪਕ, ਕੋਚ ਅਤੇ ਵਿਦਿਆਰਥੀ ਮੌਜੂਦ ਸਨ।
ਫੋਟੋ ਕੈਪਸ਼ਨ : ਸਰਕਾਰੀ ਹਾਈ ਸਕੂਲ ਜੁਮਲਾ ਮਾਲਕਨ ਵਿਖੇ ਕਰਾਟੇ ਮੁਕਾਬਲਿਆਂ ਦੀ ਸ਼ੁਰੂਆਤ ਮੌਕੇ ਹਾਜ਼ਰ ਪਤਵੰਤੇ।