22 ਦਸੰਬਰ (ਗਗਨਦੀਪ ਸਿੰਘ) ਕੋਟੜਾ ਕੌੜਾ: ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕੋਟੜਾ ਕੌੜਾ ਦਾ ਸਲਾਨਾ ਮੈਗਜ਼ੀਨ “ਖਿੜਦੇ ਫੁੱਲ” ਦਾ ਭਾਗ ਸੱਤ ਰਿਲੀਜ਼ ਕੀਤਾ ਗਿਆ। ਮੁੱਖ ਅਧਿਆਪਕ ਮੈਡਮ ਮੰਜੂ ਬਾਲਾ ਜੀ ਵੱਲੋਂ ਮੈਗਜ਼ੀਨ ਦੀ ਮਹੱਤਤਾ ਬਾਰੇ ਦੱਸਿਆ ਗਿਆ। ਉਹਨਾਂ ਕਿਹਾ ਕਿ ਮੈਗਜ਼ੀਨ ਇੱਕ ਅਜਿਹਾ ਸਾਧਨ ਹੈ, ਜਿਸ ਰਾਹੀਂ ਬੱਚੇ ਆਪਣੇ ਅੰਦਰ ਛੁਪੀ ਕਲਾ ਦਾ ਪ੍ਰਗਟਾਵਾ ਕਰਦੇ ਹਨ। ਸਮੁੱਚੀ ਸਕੂਲ ਮੈਨੇਜਮੈਂਟ ਕਮੇਟੀ ਅਤੇ ਚੇਅਰਮੈਨ ਰਜਿੰਦਰ ਸਿੰਘ ਜੀ ਵੱਲੋਂ ਮੈਗਜੀਨ ਦੀ ਖੂਬ ਪ੍ਰਸ਼ੰਸਾ ਕੀਤੀ ਗਈ ਅਤੇ ਉਨ੍ਹਾਂ ਆਸ ਕੀਤੀ ਕਿ ਇਹ ਨੰਨੇ ਮੁੰਨੇ ਬੱਚੇ ਵੱਡੇ ਹੋ ਕੇ ਇੱਕ ਚੰਗੇ ਲਿਖਾਰੀ ਬਣਨਗੇ। ਮੈਗਜ਼ੀਨ ਦੇ ਸੰਪਾਦਕ ਸ੍ਰੀਮਤੀ ਸ਼ਰਨਜੀਤ ਕੌਰ ਸੰਪਾਦਕ ਜੀ ਦੀ ਯੋਗ ਅਗਵਾਈ ਵਿੱਚ ਬੱਚਿਆਂ ਨੇ ਆਪਣੀਆਂ ਰਚਨਾਵਾਂ ਇਸ ਮੈਗਜ਼ੀਨ ਵਿੱਚ ਸੰਪਾਦਿਤ ਕੀਤੀਆਂ। ਇਸ ਮੈਗਜੀਨ ਅੰਦਰ ਵਿਿਦਆਰਥੀਆਂ ਨਾਲ ਜੁੜੇ ਹਰ ਪੱਖ ਨੂੰ ਛੂਹਿਆ ਗਿਆ।ਸਕੂਲ ਦੀਆਂ ਪ੍ਰਾਪਤੀਆਂ ਨੂੰ ਤਸਵੀਰਾਂ ਰਾਹੀਂ ਇਸ ਮੈਗਜ਼ੀਨ ਅੰਦਰ ਪ੍ਰਕਾਸ਼ਿਤ ਕੀਤਾ ਗਿਆ। ਇਸ ਮੌਕੇ ਸਮੂਹ ਸਕੂਲ ਸਟਾਫ ਗੁਰਪਿਆਰ ਸਿੰਘ, ਰਾਮ ਭਜਨ ਸਿੰਘ, ਮੈਡਮ ਹਰਕੇਸ਼ ਕੌਰ, ਮੈਡਮ ਅਮਰਜੀਤ ਕੌਰ, ਮੈਡਮ ਰਣਜੀਤ ਕੌਰ ,ਰਿਟਾਇਰਡ ਅਧਿਆਪਕਾ ਮੈਡਮ ਹਰਵਿੰਦਰ ਕੌਰ, ਮਿਡ ਡੇ ਮੀਲ ਵਰਕਰ ਅਤੇ ਸਮੁੱਚੀ ਮੈਨੇਜਮੈਂਟ ਕਮੇਟੀ ਹਾਜ਼ਰ ਸੀ।