11 ਦਸੰਬਰ (ਗਗਨਦੀਪ ਸਿੰਘ) ਤਲਵੰਡੀ ਸਾਬੋ: ਬੀਤੇ ਦਿਨੀਂ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ: ਪੰਜਾਬ ਦੀ ਚੋਣ ਮੀਟਿੰਗ ਮਿਤੀ 10 ਦਸੰਬਰ 2023 ਨੂੰ ਸਰਪ੍ਰਸਤ ਗਿਆਨੀ ਕੌਰ ਸਿੰਘ ਜੀ ਕੋਠਾ ਗੁਰੂ ਜੀ ਦੀ ਰਹਿਨੁਮਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਲਾਇਬ੍ਰੇਰੀ, ਨੇੜੇ ਗਿੱਲਾਂ ਵਾਲਾ ਖੂਹ, ਤਲਵੰਡੀ ਸਾਬੋ ਵਿਖੇ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਅਕਾਦਮੀ ਦੀ 2023-25 ਦੀ ਦੋ ਸਾਲਾ ਚੋਣ ਕੀਤੀ ਗਈ। ਸਰਬਸੰਮਤ ਫ਼ੈਸਲੇ ਨਾਲ ਗਿਆਨੀ ਕੌਰ ਸਿੰਘ ਜੀ ਕੋਠਾ ਗੁਰੂ (ਮੁੱਖ ਸਰਪ੍ਰਸਤ), ਪ੍ਰਿੰ. ਬਲਵੀਰ ਸਿੰਘ ਸਨੇਹੀ (ਚੇਅਰਮੈਨ), ਡਾ. ਹਰਗੋਬਿੰਦ ਸਿੰਘ ਸ਼ੇਖਪੁਰੀਆ (ਪ੍ਰਧਾਨ), ਪ੍ਰੋ. ਡਾ. ਗੁਰਜੀਤ ਸਿੰਘ ਖਾਲਸਾ (ਕਾਰਜਕਾਰੀ ਪ੍ਰਧਾਨ), ਦਰਸ਼ਨ ਸਿੰਘ ਪ੍ਰੀਤੀਮਾਨ (ਸੀਨੀਅਰ ਮੀਤ ਪ੍ਰਧਾਨ), ਜਸ ਬਠਿੰਡਾ ਜਸ (ਮੀਤ ਪ੍ਰਧਾਨ ਪੰਜਾਬ), ਮਾ. ਸੁਰਿੰਦਰਪਾਲ ਸਿੰਘ ਸਾਥੀ (ਮੀਤ ਪ੍ਰਧਾਨ ਹਰਿਆਣਾ), ਕੰਵਰਜੀਤ ਸਿੰਘ (ਜਨਰਲ ਸਕੱਤਰ), ਗੁਰੀ ਆਦੀਵਾਲ (ਦਫ਼ਤਰ ਸਕੱਤਰ), ਪ੍ਰੀਤ ਕੈਂਥ (ਵਿੱਤ ਸਕੱਤਰ), ਪ੍ਰਿੰ. ਜਗਦੇਵ ਸਿੰਘ ਸਿੱਧੂ (ਮੁੱਖ ਸਲਾਹਕਾਰ), ਸੁਖਰਾਜ ਸਿੰਘ ਮੰਡੀ ਕਲਾਂ ਕੈਫੇ ਵਰਲਡ (ਸਲਾਹਕਾਰ), ਹਰਦੀਪ ਸਿੰਘ ਸ਼ੇਰਗਿੱਲ (ਕਾਨੂੰਨੀ ਸਲਾਹਕਾਰ) ਗਗਨ ਫੂਲ (ਪ੍ਰੈੱਸ ਸਕੱਤਰ) ਅਤੇ ਭੁਪਿੰਦਰ ਸਿੰਘ ਪੰਨੀਵਾਲੀਆ (ਆਡੀਟਰ) ਅਹੁਦੇ ਨਿਯੁਕਤ ਕੀਤੇ ਗਏ। ਇਸ ਤੋਂ ਇਲਾਵਾ ਸਿਕੰਦਰ ਸਿੰਘ ਚੰਦਭਾਨ, ਜਸਵੀਰ ਫੀਰਾ, ਪਰਮਜੀਤ ਕੌਰ, ਰਾਜੂ ਜਾਲਪ, ਹਰਿੰਦਰ ਕੌਰ ਸ਼ੇਖਪੁਰਾ, ਨਿਰਮਲ ਸਿੰਘ ਵਿਗਿਆਨੀ ਜੋਧਪੁਰੀਆ ਇਨ੍ਹਾਂ ਮੈਂਬਰਾਂ ਨੂੰ ਕਾਰਜਕਾਰਨੀ ਮੈਂਬਰਾਂ ਵਜੋਂ ਸਥਾਪਿਤ ਕੀਤਾ ਗਿਆ। ਆਖਿਰ ਵਿੱਚ ਸਰਪ੍ਰਸਤ ਨੇ ਅਸ਼ੀਰਵਾਦ ਦਿੰਦਿਆਂ ਸਭਨੂੰ ਵਧਾਈ ਦਿੱਤੀ ਅਤੇ ਆਪਣੀ-ਆਪਣੀ ਜਿੰਮੇਵਾਰੀ ਨਿਭਾਉਣ ਲਈ ਪ੍ਰੇਰਿਆ ਤੇ ਨਾਲ ਹੀ ਦੋਨਾਂ ਪ੍ਰਧਾਨਾਂ ਵੱਲੋਂ ਨਵ ਨਿਯੁਕਤ ਅਹੁਦੇਦਾਰਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਤਹਿ ਦਿਲੋਂ ਧੰਨਵਾਦ ਕੀਤਾ।