27 ਨਵੰਬਰ
(ਗਗਨਦੀਪ ਸਿੰਘ): ਬੀਤੇ ਦਿਨੀਂ ਮਿਤੀ 26 ਨਵੰਬਰ 2023 ਦਿਨ ਐਤਵਾਰ ਨੂੰ ਸ਼ਹੀਦ ਭਗਤ ਸਿੰਘ ਸਾਹਿਤ ਸਭਾ ਦੋਰਾਹਾ ਵੱਲੋਂ ਦੂਜਾ ਸਾਹਿਤਕ ਸਮਾਗਮ ਤੇ ਸਨਮਾਨ ਸਮਾਰੋਹ ਗੁਰੂ ਨਾਨਕ ਇੰਟਰਨੈਸ਼ਨਲ ਕਾਲਜ ਦੋਰਾਹਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਉਹਨਾਂ ਲੇਖਕਾਂ ਦੀਆਂ ਕਿਤਾਬਾਂ ਦਾ ਸਨਮਾਨ ਕੀਤਾ ਗਿਆ, ਜਿੰਨਾ ਦੀਆਂ ਪਹਿਲੀਆਂ ਕਿਤਾਬਾਂ ਛਪੀਆਂ ਹਨ। ਸਮਾਗਮ ਦੀ ਪ੍ਰਧਾਨਗੀ ਸ਼੍ਰੀ ਸੁਰਿੰਦਰ ਰਾਮਪੁਰੀ ਜੀ ਨੇ ਕੀਤੀ ਅਤੇ ਮੁੱਖ ਮਹਿਮਾਨ ਚਿੱਟਾ ਸਿੱਧੂ ਸਨ। ਸਮਾਗਮ ਦੌਰਾਨ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ: ਪੰਜਾਬ ਦੇ ਚਾਰ ਮਾਣਯੋਗ ਮੋਢੀ ਮੈਂਬਰਾਂ ਦਾ ਸਨਮਾਨ ਹੋਇਆ। ਜਿੰਨਾ ਵਿੱਚ ਗਗਨ ਫੂਲ (ਪੁਸਤਕ ਡਾ. ਅੰਬੇਡਕਰ ਦੀ ਸੰਘਰਸ਼ ਗਾਥਾ ਇਤਿਹਾਸਿਕ), ਸ਼ਿਵਨਾਥ ਦਰਦੀ (ਪੁਸਤਕ ਦੁਖਿਆਰੇ ਲੋਕ ਕਾਵਿ ਸੰਗ੍ਰਹਿ), ਜਸਵੀਰ ਫੀਰਾ (ਪੁਸਤਕ ਤੇਰੇ ਕਰਕੇ ਗ਼ਜ਼ਲ ਸੰਗ੍ਰਹਿ) ਅਤੇ ਸੁਖਰਾਜ ਸਿੰਘ ਜਿੱਥੇ ਅਕਾਦਮੀ ਦੇ ਪ੍ਰਦਰਸ਼ਨੀ ਸਕੱਤਰ ਅਤੇ ਮੋਢੀ ਮੈਂਬਰ ਹਨ ਉੱਥੇ ਹੀ ਸ਼ਹੀਦ ਭਗਤ ਸਿੰਘ ਸਾਹਿਤ ਸਭਾ ਦੋਰਾਹਾ ਦੇ ਵੀ ਟੀਮ ਮੈਂਬਰ ਹਨ, ਜਿੰਨਾ ਨੇ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ। ਸਮਾਗਮ ਦੌਰਾਨ ਇਲਾਕੇ ਅਤੇ ਆਸ ਪਾਸ ਦੇ ਖੇਤਰ ਦੀਆਂ ਵੱਡੀਆਂ ਤੇ ਨਾਮਵਰ ਸਾਹਿਤਕ ਹਸਤੀਆਂ ਵੀ ਸ਼ਾਮਿਲ ਹੋਈਆਂ ਅਤੇ ਹਾਜ਼ਰ ਕਵੀ ਕਵਿੱਤਰੀਆਂ ਦਾ ਵਿਸ਼ਾਲ ਕਵੀ ਦਰਬਾਰ ਹੋਇਆ, ਜਿਸ ਵਿੱਚ ਸਭ ਕਵੀ ਕਵਿੱਤਰੀਆਂ ਨੇ ਆਪਣੇ-ਆਪਣੇ ਕਲਾਮ ਪੇਸ਼ ਕੀਤੇ ਅਤੇ ਸਮਾਗਮ ਦੇ ਆਖਿਰ ਤੱਕ ਸਰੋਤਿਆਂ ਨੂੰ ਆਪਣੇ ਨਾਲ ਬੰਨ੍ਹੀ ਰੱਖਿਆ।