ਜੀ ਇਮੀਗ੍ਰੇਸ਼ਨ ਸਰਵਿਸਿਜ਼ ਨੇ ਫਰੀ ਪੌਦੇ ਵੰਡ ਕੇ ਦਿੱਤਾ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ
ਵੱਧਦੇ ਪ੍ਰਦੂਸਣ ਦੇ ਕਾਰਨ ਗੰਦਲੇ ਹੋ ਰਹੇ ਵਾਤਾਵਰਣ ਨੂੰ ਸੰਭਾਲਣ ਲਈ ਜੀ ਇਮੀਗ੍ਰੇਸ਼ਨ ਸਰਵਿਸਿਜ਼ ਨੇ “ਗਰੀਨ ਦੀਵਾਲੀ” ਦਾ ਸੁਨੇਹਾ ਦੇਣ ਲਈ ਇੱਕ ਨਵੇਕਲੀ ਮੁਹਿੰਮ ਸੁਰੂ ਕੀਤੀ । ਇਸ ਮੁਹਿੰਮ ਦੇ ਤਹਿਤ “ਜੀ ਇਮੀਗ੍ਰੇਸ਼ਨ ਸਰਵਿਸਿਜ਼” ਨੇ ਆਪਣੇ ਬਠਿੰਡਾ ਦਫਤਰ, ਸਾਹਮਣੇ ਗਲੀ ਨੰ. 5, ਅਜੀਤ ਰੋਡ ਬਠਿੰਡਾ ਵਿਖੇ ਫਰੀ ਪੌਦੇ ਵੰਡੇ ਗਏ। ਗਰੀਨ ਦੀਵਾਲੀ ਮੁਹਿੰਮ ਦੇ ਤਹਿਤ 1000 ਤੋਂ ਵੀ ਜਿਆਦਾ ਫੁੱਲਦਾਰ, ਫਲਦਾਰ ਅਤੇ ਛਾਂਦਾਰ ਬੂਟੇ ਸਭ ਨੂੰ ਮੁਫ਼ਤ ਵੰਡੇ ਗਏ। ਪ੍ਰੈਸ ਨਾਲ ਗੱਲਬਾਤ ਕਰਦੇ ਹੋਏ “ਜੀ ਇਮੀਗ੍ਰੇਸ਼ਨ ਸਰਵਿਸਿਜ਼” ਦੇ ਮੈਨੇਜਿੰਗ ਡਾਇਰੈਕਟਰ ਗੁਰਪ੍ਰੀਤ ਵਾਂਦਰ ਨੇ ਇਸ ਤਿਉਹਾਰਾਂ ਦੇ ਸੁਭ ਮੌਕੇ ਤੇ ਸਭ ਨੂੰ ਬੰਦੀ ਛੋੜ ਦਿਵਸ, ਦੀਵਾਲੀ ਅਤੇ ਵਿਸ਼ਵਕਰਮਾਂ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਸਭ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਗੁਰਪ੍ਰੀਤ ਵਾਂਦਰ ਨੇ ਸਭ ਨੂੰ ਬੇਨਤੀ ਕੀਤੀ ਕਿ ਇਸ ਵਾਰ ਦੀਵਾਲੀ ਬਿਨਾਂ ਪਟਾਕੇ ਚਲਾਏ ਅਤੇ ਪੌਦੇ ਲਗਾ ਕੇ ਮਨਾਈ ਜਾਵੇ ਤਾਂ ਜਾ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਸਾਫ ਸੁੱਥਰਾ ਵਾਤਾਵਰਣ ਦੇ ਸਕੀਏ।