ਸਰਦੂਲਗੜ੍ਹ/ਝੁਨੀਰ 25 ਅਕਤੂਬਰ (ਬਲਜੀਤ ਪਾਲ):
ਜ਼ਿਲਾ ਪ੍ਰੀਸ਼ਦ ਮਾਨਸਾ ਦ ਚੇਅਰਮੈਨ ਬਿਕਰਮ ਮੋਫਰ ਵੱਲੋਂ ਝੋਨਾ ਖਰੀਦ ਮੰਡੀ ਭੰਮੇ ਕਲਾਂ ਦਾ ਦੌਰਾ ਕੀਤਾ। ਉਨ੍ਹਾਂ ਮੰਡੀ ਚ ਆਪਣਾ ਝੋਨਾ ਰੱਖੀ ਬੈਠੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਦੱਸਿਆ ਕਿ ਕੁਝ ਕਿਸਾਨ ਮੰਡੀਆਂ ਚ ਬੈਠੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਝੋਨੇ ਦੀ ਲਿਫਟਿੰਗ ਘੱਟ ਹੋਣ ਕਰਕੇ ਕਿਸਾਨਾਂ ਨੂੰ ਰਾਤਾਂ ਮੰਡੀ ਚ ਕੱਟਣੀਆਂ ਪੈ ਰਹੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿਸਾਨਾਂ ਦੇ ਝੋਨੇ ਦੀ ਖਰੀਦ ਅਤੇ ਤਲਾਈ ਚ ਤੇਜੀ ਲਿਆਂਦੀ ਜਾਵੇ। ਮੰਡੀਆਂ ਚੋ ਲਿਫਟਿੰਗ ਜਲਦੀ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਕੇੰਦਰ ਸਰਕਾਰ ਕਿਸਾਨੀ ਅੰਦੋਲਨ ਦੀ ਕਿੜ ਕੱਢਣ ਲਈ ਜਾਣ-ਬੁਝਕੇ ਪੰਜਾਬ ਨੂੰ ਟਾਰਗਟ ਕਰ ਰਹੀ ਹੈ। ਇਸ ਲਈ ਅੇੈਫ.ਆਰ.ਕੇ. ਬਹਾਨਾ ਬਣਾਕੇ ਪੰਜਾਬ ਦ ਚੌਲਾਂ ਦ ਸੈੰਪਲ ਫੇਲ ਕਿਤੇ ਜਾ ਰਹੇ ਹਨ। ਜਿਸ ਕਾਰਨ ਪੰਜਾਬ ਦੇ ਸੈਲਰ ਮਾਲਕ ਹੜਤਾਲ ਕਕ੍ਤਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਲੋਕ ਹਿਤੈਸੀ ਕਹਾਉਣ ਵਾਲੀ ਆਪ ਸਰਕਾਰ ਤੇ ਨਿਸ਼ਾਨਾ ਕੱਸਦਿਆ ਕਿਹਾ ਕਿ ਆਪ ਦੀ ਮਾਨ ਸਰਕਾਰ ਨੇ ਅੱਜ ਤੱਕ ਇਸ ਮੁੱਦੇ ਤੇ ਕੇੰਦਰ ਸਰਕਾਰ ਕੋਲ ਕੋਈ ਪਹੁੰਚ ਕਿਉਂ ਨਹੀ ਕੀਤੀ ? ਉਨ੍ਹਾਂ ਸਰਕਾਰ ਅਤੇ ਸਬੰਧਤ ਮਹਿਕਮੇ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਮੰਡੀਆਂ ਚ ਆ ਰਹੀ ਮੁਸ਼ਕਲਾਂ ਹੱਲ ਕੀਤੀਆਂ ਜਾਣ। ਇਸ ਮੌਕੇ ਮੋਹਨ ਸਿੰਘ ਝੱਬਰ, ਬਿੰਦਰ ਸਿੰਘ ਕੋਰਵਾਲਾ, ਸੁਰਜੀਤ ਸਿੰਘ ਅਤੇ ਕਾਬਲ ਸਿੰਘ ਆਦਿ ਹਾਜਰ ਸਨ।
ਮੋਫਰ ਨੇ ਮੰਡੀ ਦਾ ਜਾਇਜਾ ਲੈਦਿਆਂ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ
Leave a comment