ਮਾਨਸਾ, 22 ਅਕਤੂਬਰ
ਪ੍ਰੈਸ ਨਾਲ ਗੱਲ ਕਰਦਿਆਂ ਕੰਪਿਊਟਰ ਅਧਿਆਪਕ ਯੂਨੀਅਨ ਮਾਨਸਾ ਦੇ ਜਿਲ੍ਹਾ ਪ੍ਰਧਾਨ ਸੱਤ ਪ੍ਰਤਾਪ ਸਿੰਘ ਭੀਖੀ ਨੇ ਦੱਸਿਆ ਕਿ ਪਿਛਲੇ 18 ਸਾਲਾਂ ਤੋ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸੇਵਾ ਨਿਭਾਅ ਰਹੇ ਕੰਪਿਊਟਰ ਅਧਿਆਪਕਾ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ, ਸਾਲ 2011 ਵਿੱਚ ਉਸ ਸਮੇਂ ਦੀ ਸਰਕਾਰ ਦੁਆਰਾ ਰੈਗੂਲਰ ਕਰਨ ਦੇ ਬਾਵਜੂਦ ਵੀ ਹੁਣ ਤੱਕ ਰੈਗੂਲਰ ਮੁਲਾਜ਼ਮਾਂ ਵਾਲੇ ਲਾਭ ਨਹੀਂ ਮਿਲੇ.
ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਮੀਤ ਪ੍ਰਧਾਨ ਜਗਰਾਜ ਸਿੰਘ ਤੇ ਲਖਵੀਰ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਇਲੈਕਸ਼ਨ ਵੇਲੇ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਵੀ ਕੰਪਿਊਟਰ ਅਧਿਆਪਕਾ ਨੂੰ ਬਣਦੇ ਲਾਭ ਦੇਣ ਬਾਰੇ ਲਿਖਿਆ ਸੀ ਤੇ ਪਿਛਲੀ ਦਿਵਾਲੀ ਤੇ ਸਿੱਖਿਆ ਮੰਤਰੀ ਨੇਂ ਜਨਤਕ ਤੇ ਸ਼ੋਸਲ ਮੀਡੀਆ ਤੇ ਐਲਾਨ ਕੀਤਾ ਸੀ ਕਿ ਕੰਪਿਊਟਰ ਅਧਿਆਪਕਾ ਨੂੰ ਛੇਵੇਂ ਪੇਅ ਕਮੀਸ਼ਨ ਅਤੇ CSR ਰੂਲਜ਼ ਦੇ ਰੂਪ ਵਿੱਚ ਦਿਵਾਲੀ ਗਿਫਟ ਦਿੱਤਾ ਜਾਵੇਗਾ ਪਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਵਾਅਦਾ ਵਫਾ ਨਹੀਂ ਹੋਇਆ. ਉਸੇ ਵਾਅਦੇ ਨੂੰ ਪੂਰਾ ਕਰਵਾਉਣ ਲਈ ਲਗਾਤਾਰ ਸੰਘਰਸ਼ ਜਾਰੀ ਹੈ ਤੇ ਉਸੇ ਕੜੀ ਤਹਿਤ ਅੱਜ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ.
ਅੱਜ ਦੇ ਇਸ ਐਕਸ਼ਨ ਵਿੱਚ ਜਗਤਾਰ ਸਿੰਘ ਭੀਖੀ, ਨਿਤੇਸ਼ ਕੁਮਾਰ, ਮਲਕੀਤ ਸਿੰਘ, ਰਣਜੀਤ ਕੁਮਾਰ, ਅਮ੍ਰਿੰਤਪਾਲ ਗਰਗ, ਕੁਲਵਿੰਦਰ ਸਿੰਘ, ਨਿਰਮਲ ਸਿੰਘ, ਅਮਰੀਕ ਸਿੰਘ, ਪਰਵੀਨ ਕੁਮਾਰ, ਪਲਵਿੰਦਰ ਸਿੰਘ, ਰਾਜਦੀਪ ਮੌਦਗਿਲ, ਤਨਵੀਰ, ਰਾਜਦੀਪ ਸਿੰਘ, ਯੋਗਰਾਜ, ਕੁਲਦੀਪ ਸਿੰਘ, ਮੈਡਮ ਮੰਜੂ ਬੱਤਰਾ, ਰਕਸ਼ਾ, ਸੋਨੀਆ, ਨੀਤੂ ਸ਼ਰਮਾਂ, ਸਵਨੀਤ ਵਾਲੀਆ ਤੇ ਭਰਾਤਰੀ ਜਥੇਬੰਦੀਆਂ ਵੱਲੋਂ ਡੀ.ਟੀ. ਐਫ ਤੋਂ ਅਮੋਲਕ ਡੇਲੂਆਣਾ ਜੀ, 7654 ਯੁਨੀਅਨ ਤੋ ਸੁਖਵਿੰਦਰ ਸਿੰਘ ਆਹਲੂਪੁਰ ਤੇ ਬੀ. ਐਡ ਫਰੰਟ ਤੋਂ ਗੁਰਜੀਤ ਸਿੰਘ ਆਦਿ ਹਾਜ਼ਿਰ ਸਨ.
ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਦਿੱਤੇ ਪ੍ਰੋਗਰਾਮ ਤਹਿਤ ਅੱਜ ਜਿਲ੍ਹਾ ਪ੍ਰਧਾਨ ਸੱਤ ਪ੍ਰਤਾਪ ਸਿੰਘ ਭੀਖੀ ਦੀ ਅਗਵਾਈ ਵਿੱਚ ਕੰਪਿਊਟਰ ਅਧਿਆਪਕਾਂ ਨੇ ਅੱਜ ਪੰਜਾਬ ਸਰਕਾਰ ਦੀ ਅਰਥੀ ਫੂਕੀ
Leave a comment