– ਵੱਡੀ ਗਿਣਤੀ ਵਿੱਚ ਔਰਤਾਂ ਅਕਾਲੀ ਦਲ ਦੇ ਹੱਕ ਵਿੱਚ ਨਿੱਤਰ ਰਹੀਆਂ ਹਨ – ਹਰਗੋਬਿੰਦ ਕੌਰ
ਮਾਨਸਾ, 21 ਅਕਤੂਬਰ (ਜੀਵਨ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਹਲਕਾ ਮਾਨਸਾ ਵਿੱਚ ਔਰਤਾਂ ਨਾਲ ਦੋ ਥਾਵਾਂ ਤੇ ਮੀਟਿੰਗਾਂ ਕੀਤੀਆਂ ਗਈਆਂ । ਪਹਿਲੀ ਮੀਟਿੰਗ ਸਮਾਉਂ ਵਿਖੇ ਕਰਮਜੀਤ ਕੌਰ ਸਮਾਉਂ ਦੇ ਘਰ ਹੋਈ । ਜਿਸ ਦੌਰਾਨ 12 ਪਿੰਡਾਂ ਦੀਆਂ ਔਰਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਜਦੋਂ ਕਿ ਦੂਜੀ ਮੀਟਿੰਗ ਜੋਗਾ ਵਿਖੇ ਪਰਮਜੀਤ ਕੌਰ ਜੋਗਾ ਦੇ ਘਰ ਕੀਤੀ ਗਈ । ਜਿਸ ਦੌਰਾਨ 11 ਵਾਰਡਾਂ ਵਿਚੋਂ ਔਰਤਾਂ ਪੁੱਜੀਆਂ ।
ਇਹਨਾਂ ਦੋਵਾਂ ਮੀਟਿੰਗਾਂ ਵਿੱਚ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ । ਵੱਖ ਵੱਖ ਥਾਵਾਂ ਤੇ ਸਬੋਧਨ ਕਰਦਿਆਂ ਉਹਨਾਂ ਕਿਹਾ ਕਿ ਹਰੇਕ ਪਿੰਡ ਅਤੇ ਸ਼ਹਿਰ ਵਿੱਚ ਇਸਤਰੀ ਵਿੰਗ ਦੀਆਂ ਇਕਾਈਆਂ ਬਣਾਈਆਂ ਜਾ ਰਹੀਆਂ ਹਨ ਤੇ ਵੱਡੀ ਗਿਣਤੀ ਵਿੱਚ ਔਰਤਾਂ ਅਕਾਲੀ ਦਲ ਦੇ ਹੱਕ ਵਿੱਚ ਨਿੱਤਰ ਰਹੀਆਂ ਹਨ ।
ਉਹਨਾਂ ਕਿਹਾ ਕਿ ਜਿਸ ਤਰ੍ਹਾਂ ਹਰ ਪਿੰਡ ਵਿਚੋਂ ਵੱਡੀ ਗਿਣਤੀ ਵਿੱਚ ਔਰਤਾਂ ਅਕਾਲੀ ਦਲ ਨਾਲ ਜੁੜ ਰਹੀਆਂ ਹਨ ਉਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੈ । ਉਹਨਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਝੂਠੇ ਲਾਰਿਆਂ ਤੋਂ ਅੱਕ ਚੁੱਕੀਆਂ ਹਨ ਤੇ ਉਹਨਾਂ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਸੂਬੇ ਦੇ ਲੋਕਾਂ ਦਾ ਭਲਾ ਕਰ ਸਕਦਾ ਹੈ ।
ਇਸ ਮੌਕੇ ਬਿੰਦਰ ਕੌਰ ਜੋਗਾ , ਚਰਨਜੀਤ ਕੌਰ , ਜਸਵੀਰ ਕੌਰ , ਵੀਰਪਾਲ ਕੌਰ , ਗੁਰਵਿੰਦਰ ਕੌਰ , ਜਸਪਾਲ ਕੌਰ ਸਮਾਉਂ , ਪਰਮਜੀਤ ਕੌਰ , ਹਰਵਿੰਦਰ ਕੌਰ ਅਤੇ ਬਲਵੀਰ ਕੌਰ ਆਦਿ ਆਗੂ ਮੌਜੂਦ ਸਨ ।
ਕੈਪਸ਼ਨ- ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਮਾਨਸਾ ਹਲਕੇ ਵਿੱਚ ਸਮਾਉ ਅਤੇ ਜੋਗਾ ਵਿਖੇ ਔਰਤਾਂ ਨਾਲ ਮੀਟਿੰਗਾਂ ਕਰਨ ਸਮੇਂ ਸਬੋਧਨ ਕਰਦੇ ਹੋਏ ।