ਬਲਜੀਤ ਸਿੰਘ
ਸਰਦੂਲਗੜ੍ਹ 17 ਅਕਤੂਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਾਨਸਾ ਜੋਨ ਦਾ ਖੇਤਰੀ ਯੁਵਕ ਤੇ ਲੋਕ ਮੇਲਾ ਸਵ: ਬਲਰਾਜ ਸਿੰਘ ਭੂੰਦੜ ਯਾਦਗਾਰੀ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਕਾਲਜ ਦੇ ਪ੍ਰਿੰਸੀਪਲ ਕਮ ਇੰਚਾਰਜ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਖੇਤਰੀ ਯੁਵਕ ਅਤੇ ਲੋਕ ਮੇਲੇ ਦਾ ਆਗਾਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਇਸ–ਚਾਂਸਲਰ ਪ੍ਰੋ਼ ਅਰਵਿੰਦ ਦੀ ਪ੍ਰਧਾਨਗੀ ਹੇਠ ਅੱਜ ਸ਼ਾਨੋ ਸ਼ੌਕਤ ਨਾਲ ਹੋਇਆ। ਇਸ ਮੌਕੇ ਪ੍ਰੋ ਬਲਜਿੰਦਰ ਕੌਰ ਕੈਬਿਨਿਟ ਮੰਤਰੀ ਨੇ ਮੁੱਖ–ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਮੇਲੇ ਦੇ ਪਹਿਲੇ ਦਿਨ 45 ਕਾਲਜਾਂ ਦੇ ਲਗਭਗ 250 ਤੋਂ ਜਿਆਦਾ ਵਿਦਿਆਰਥੀਆਂ ਨੇ 22 ਆਇਟਮਾ ਵਿੱਚ ਭਾਗ ਲਿਆ। ਪਹਿਲੇ ਦਿਨ ਦੀ ਸ਼ੁਰੂਆਤ ਪੰਜਾਬ ਦੇ ਲੋਕ–ਨਾਚ ਭੰਗੜੇ ਨਾਲ ਹੋਈ। ਅੱਜ ਭੰਗੜਾ, ਮਾਇਮ, ਸਕਿੱਟ, ਸਮੂਹ ਸ਼ਬਦ/ ਭਜਨ ਗਾਇਨ, ਸ਼ਾਸ਼ਤਰੀ ਸੰਗੀਤ ਗਾਇਨ/ ਕਲਾਸੀਕਲ ਵੋਕਲ, ਸੁਗਮ ਸੰਗੀਤ (ਗੀਤ/ ਗਜ਼ਲ), ਸਮੂਹ ਗਾਇਨ (ਭਾਰਤੀ), ਕੁਇਜ, ਪੰਜਾਬੀ ਲੋਕਧਾਰਾ ਅਤੇ ਸਭਿਆਚਾਰ, ਕਰੋਸ਼ੀਏ ਦੀ ਬੁਣਤੀ, ਨਾਲਾ ਬੁਨਣਾ, ਕਢਾਈ, ਪੱਖੀ ਬਣਾਉਣਾ, ਗੁੱਡੀਆਂ ਪਟੋਲ੍ਹੇ,ਬਣਾਉਣਾ, ਰੱਸੀ ਵੱਟਣਾ, ਟੋਕਰੀ ਬਣਾਉਣਾ, ਆਦਿ ਮੁਕਾਬਲੇ ਕਰਵਾਏ ਗਏ। ਭੰਗੜੇ ਦੇ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਗੁਰੂ ਨਾਨਕ ਕਾਲਜ, ਬੁਢਲਾਡਾ, ਦੂਸਰਾ ਸਥਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸਾਊਥ ਕੈਂਪਸ, ਤਲਵੰਡੀ ਸਾਬੋ ਅਤੇ ਤੀਸਰਾ ਸਥਾਨ ਦਾ ਰਾਇਲ ਗਰੁੱਪ ਆਫ ਕਾਲਜ਼ਿਜ, ਬੋੜਾਵਾਲ ਨੇ ਹਾਸਿਲ ਕੀਤਾ। ਗੀਤ–ਗਜ਼ਲ ਵਿੱਚ ਗੁਰੂ ਨਾਨਕ ਕਾਲਜ, ਬੁਢਲਾਡਾ, ਮੋਹਰੀ ਰਿਹਾ ਜਦਕਿ ਦਾ ਰਾਇਲ ਗਰੁੱਪ ਆਫ ਕਾਲਜ਼ਿਜ, ਬੋੜਾਵਾਲ ਦੀ ਟੀਮ ਦੂਜੇ ਸਥਾਨ ਉੱਪਰ ਰਹੀ ਅਤੇ ਮੇਜ਼ਬਾਨ ਕਾਲਜ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇੰਡੀਅਨ ਗਰੁੱਪ ਸਾਂਗ ਵਿੱਚ ਗੁਰੂ ਨਾਨਕ ਕਾਲਜ, ਬੁਢਲਾਡਾ ਨੇ ਪਹਿਲੇ ਸਥਾਨ ਤੇ ਮੱਲ ਮਾਰੀ ਜਦਕਿ ਐੱਸ ਡੀ ਕੰਨਿਆ ਮਹਾਂ ਵਿਦਿਆਲਿਆ, ਮਾਨਸਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗਰੁੱਪ ਸ਼ਬਦ ਵਿੱਚ ਗੁਰੂ ਨਾਨਕ ਕਾਲਜ, ਬੁਢਲਾਡਾ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਦਮਦਮਾ ਸਾਹਿਬ ਅਤੇ ਐੱਸ ਡੀ ਕੰਨਿਆ ਮਹਾਂ ਵਿਦਿਆਲਿਆ, ਮਾਨਸਾ ਦੀਆਾਂ ਟੀਮਾਂ ਨੇ ਕ੍ਰ੍ਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸੱਕਿਟ ਵਿੱਚ ਮੈਜਬਾਨ ਕਾਲਜ ਦੀ ਟੀਮ ਪਹਿਲਾ ਸਥਾਨ ਤੇ ਕਾਬਜ ਰਹੀ। ਉਨ੍ਹਾਂ ਦੱਸਿਆ ਕਿ ਕਾਲਜ ਵਿਦਿਆਰਥੀਆਂ ਤੋਂ ਇਲਾਵਾਂ ਆਮ ਲੋਕ ਵੀ ਫੈਸਟੀਵਲ ਵੇਖਣ ਲਈ ਪਹੁੰਚ ਰਹੇ ਹਨ। ਇਸ ਮੌਕੇ ਡਾ ਮੁਕੇਸ਼ ਠੱਕਰ, ਡਾਇਰੈਕਟਰ, ਕੰਸਟੀਚੂਐਂਟ ਕਾਲਜਾ, ਡਾ ਗਗਨਦੀਪ ਸਿੰਘ , ਡਾਇਰੈਕਟਰ ਯੁਵਕ ਭਲਾਈ ਵਿਭਾਗ ਸਮੂਹ ਵਿਦਿਆਰਥੀ ਅਤੇ ਸਟਾਫ ਆਦਿ ਹਾਜਰ ਸੀ।
ਕੇੈਪਸ਼ਨ: ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਵਿਖੇ ਸ਼ਮਾ ਰੋਸ਼ਨਾਕੇ ਯੂਥ ਫੈਸਟੀਵਲ ਦਾ ਅਗਾਜ ਕਰਦੇ ਹੋਏ ਕੈਬਨਿਟ ਮੰਤਰੀ ਬਲਜਿੰਦਰ ਕੌਰ।