ਕੈਨੇਡਾ ਸਟੱਡੀ ਵੀਜ਼ਾ ਸੈਮੀਨਾਰ ਤੇ 54 ਬੱਚਿਆਂ ਨੂੰ ਮਿਲੀ ਆਫਰ ਲੈਟਰ ਤੇ 50% ਛੂਟ
ਇਮੀਗੇ੍ਰਸ਼ਨ ਦੇ ਖੇਤਰ ਵਿੱਚ ਪੂਰੇ ਭਾਰਤ ਵਿੱਚ ਆਪਣਾ ਵੱਖਰਾ ਮੁਕਾਮ ਹਾਸਿਲ ਕਰਨ ਵਾਲੀ ਪੰਜਾਬ ਦੀ ਮਸ਼ਹੂਰ ਵੀਜ਼ਾ ਕੰਪਨੀ ਜ਼ੀ ਇਮੀਗ੍ਰੇਸ਼ਨ ਸਰਵਿਸਿਜ਼ ਨੇ 16 ਅਤੇ 17 ਅਕਤੂਬਰ 2023 ਨੂੰ ਜ਼ੀ ਇਮੀਗ੍ਰੇਸ਼ਨ ਸਰਵਿਸਿਜ਼ ਦੀ ਬਠਿੰਡਾ ਬ੍ਰਾਂਚ ਵਿੱਖੇ “ਕੈਨੇਡਾ ਸਟੱਡੀ ਵੀਜ਼ਾ ਸੈਮੀਨਾਰ” ਕਰਵਾਇਆ। ਇਸ ਸੈਮੀਨਾਰ ਵਿੱਚ 83 ਤੋਂ ਵੱਧ ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਦੌਰਾਨ 54 ਬੱਚਿਆਂ ਨੇ ਮੌਕੇ ਤੇ ਆਫਰ ਲੈਟਰ ਅਪਲਾਈ ਕਰਕੇ, ਆਫਰ ਲੈਟਰ ਤੇ 50% ਛੂਟ ਹਾਸਿਲ ਕੀਤੀ। ਇਸ ਸੈਮੀਨਾਰ ਦੌਰਾਨ ਜ਼ੀ ਇਮੀਗ੍ਰੇਸ਼ਨ ਸਰਵਿਸਿਜ਼ ਦੇ ਮੈਨੇਜਿੰਗ ਡਾਇਰੈਕਟਰ ਗੁਰਪ੍ਰੀਤ ਵਾਂਦਰ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਮਨ ਵਿੱਚ ਜੋ ਵੀ ਸਵਾਲ ਸਨ ਉਹਨਾਂ ਦਾ ਹੱਲ ਦੱਸਿਆ। ਗੁਰਪ੍ਰੀਤ ਵਾਂਦਰ ਨੇ ਪ੍ਰੈੱਸ ਗੱਲਬਾਤ ਕਰਦੇ ਹੋਏ ਦੱਸਿਆ ਕਿ ਬੱਚਿਆਂ ਨੂੰ ਕੈਨੇਡਾ ਜਾਣ ਤੋਂ ਪਹਿਲਾਂ ਆਪਣੇ ਕਾਲਜ਼ ਅਤੇ ਕੋਰਸ ਬਾਰੇ ਪੂਰੀ ਜਾਣਕਾਰੀ ਹਾਸਿਲ ਕਰਨੀ ਚਾਹੀਦੀ ਹੈ ਤਾਂ ਜੋ ਕੈਨੇਡਾ ਵਿੱਚ ਸਟੱਡੀ ਪੂਰੀ ਹੋਣ ਤੋਂ ਬਾਅਦ ਉਹਨਾਂ ਦਾ ਭਵਿੱਖ ਸੁਨਹਿਰੀ ਹੋਵੇ। ਗੁਰਪ੍ਰੀਤ ਵਾਂਦਰ ਨੇ ਅੱਗੇ ਦੱਸਿਆ ਕਿ ਹੁਣ ਕੈਨੇਡਾ ਸਟੱਡੀ ਵੀਜ਼ਾ ਦਾ ਪ੍ਰੋਸੈਸਿੰਗ ਸਮਾਂ ਹੁਣ ਬਹੁਤ ਘੱਟ ਗਿਆ ਹੈ ਅਤੇ ਥੌੜੇ ਸਮੇ ਵਿੱਚ ਹੀ ਵੀਜ਼ੇ ਹਾਸਿਲ ਹੋ ਰਹੇ ਹਨ। ਭਾਰਤ-ਕੈਨੇਡਾ ਦੇ ਆਪਸੀ ਮਤਭੇਦ ਦਾ ਕੈਨੇਡਾ ਸਟੱਡੀ ਵੀਜ਼ੇ ਉੱਪਰ ਕੋਈ ਵੀ ਨਾਕਾਰਤਾਮਿਕ ਪ੍ਰਭਾਵ ਨਹੀ ਪਿਆ ਹੈ। ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਕਿਸੇ ਵੀ ਪ੍ਰਕਾਰ ਦੀ ਉਲਝਣ ਦੇ ਜਵਾਬ ਲਈ ਸਾਡੇ ਵੀਜ਼ਾ ਮਾਹਿਰਾਂ ਨਾਲ ਸਾਡੇ ਹੈਲਪਲਾਈਨ ਨੰ. ਤੇ ਸੰਪਰਕ ਕਰ ਕੇ ਆਨਲਾਈਨ ਕੌਂਸਲਿੰਗ ਲੈ ਸਕਦੇ ਹਨ ਜਾਂ ਫਿਰ ਸਾਡੇ ਕਿਸੇ ਵੀ ਨੇੜੇ ਦੀ ਬ੍ਰਾਂਚ – ਬਠਿੰਡਾ, ਸੰਗਰੂਰ, ਕੋਟਕਪੁਰਾ, ਪਟਿਆਲਾ ਅਤੇ ਮੋਗਾ ਵਿੱਚ ਜਾ ਕੇ ਫ੍ਰੀ ਕੌਂਸਲਿੰਗ ਲੈ ਸਕਦੇ ਹਨ।