ਪੀ ਐਸ ਟੈੱਟ ਦਾ ਨੋਟੀਫਿਕੇਸ਼ਨ ਜਲਦੀ ਜਾਰੀ ਕਰੇ ਪੰਜਾਬ ਸਰਕਾਰ:- ਪ੍ਰਦੀਪ ਗੁਰੂ
ਫਾਜ਼ਿਲਕਾ:-13 ਅਕਤੂਬਰ ( ) ਪੀ ਐਸ ਟੈੱਟ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ ਈ ਟੀ ਟੀ ਅਤੇ ਬੀ.ਐੱਡ ਪਾਸ ਉਮੀਦਵਾਰਾਂ ਦੀ ਮੀਟਿੰਗ ਪ੍ਰਤਾਪ ਬਾਗ਼ ਫਾਜ਼ਿਲਕਾ ਵਿਖੇ ਕੀਤੀ ਗਈ।ਇਸ ਵਿੱਚ ਮੀਟਿੰਗ ਈ ਟੀ ਟੀ ਅਤੇ ਬੀ ਐੱਡ ਪਾਸ ਸਾਥੀਆਂ ਨੇ ਹਿੱਸਾ ਲਿਆ।ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਪੀ ਐਸ ਟੈੱਟ ਪਾਸ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਵਾਰ ਈਟੀਟੀ ਅਤੇ ਬੀ.ਐੱਡ ਪਾਸ ਸਾਥੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਕਿਉਂਕਿ ਸਰਕਾਰ ਵੱਲੋਂ ਕੋਈ ਸਮਾਂ ਤਹਿ ਨਹੀਂ ਕੀਤਾ ਜਾ ਰਿਹਾ ਕਿ ਈ ਟੀ ਟੀ ਅਤੇ ਬੀ.ਐੱਡ ਪਾਸ ਕਰ ਚੁੱਕੇ ਨੌਜਵਾਨ ਮੁੰਡੇ-ਕੁੜੀਆਂ ਦਾ ਅਧਿਆਪਕ ਯੋਗਤਾ ਟੈਸਟ ਕਦੋਂ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਨਾਲ ਲੱਗਦੇ ਸੂਬੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੱਲੋਂ ਹਰ ਸਾਲ ਤਹਿ ਸਮੇਂ ਤੇ ਅਧਿਆਪਕ ਯੋਗਤਾ ਟੈਸਟ ਲਿਆ ਜਾਂਦਾ ਹੈ ਅਤੇ ਪਿਛਲੇ ਦਿਨਾਂ ਵਿੱਚ ਵੀ ਦੋਵੇਂ ਰਾਜਾਂ ਵੱਲੋਂ ਟੈੱਟ ਦੇ ਪੇਪਰ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।ਪਰ ਪੰਜਾਬ ਵਿੱਚ ਪੀ ਐਸ ਟੈੱਟ ਦੇ ਪੇਪਰ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਲਈ ਉਮੀਦਵਾਰਾਂ ਨੂੰ ਸੜਕਾਂ ਉੱਪਰ ਧਰਨੇ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ 27 ਸਤੰਬਰ ਨੂੰ ਯੂਨੀਅਨ ਦੇ ਆਗੂਆਂ ਨੂੰ ਸਿੱਖਿਆ ਮੰਤਰੀ ਨੇ ਮੀਟਿੰਗ ਦਿੱਤੀ ਸੀ, ਜਿਸ ਦੌਰਾਨ ਸਿੱਖਿਆ ਮੰਤਰੀ ਨੇ ਯੂਨੀਅਨ ਆਗੂਆਂ ਦੀ ਕੋਈ ਗੱਲਬਾਤ ਨਹੀਂ ਸੁਣੀ ਜਿਸ ਕਰਕੇ ਉਸ ਮੀਟਿੰਗ ਦਾ ਕੋਈ ਸਿੱਟਾ ਨਹੀਂ ਨਿਕਲਿਆ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਮਨਮਾਨੀਆਂ ਦੇ ਖਿਲਾਫ਼ ਸੰਘਰਸ਼ ਤੇਜ਼ ਕਰਨ ਲਈ ਪੀ ਐਸ ਟੈੱਟ ਯੂਨੀਅਨ ਪੰਜਾਬ ਵੱਲੋਂ ਪੰਜਾਬ ਭਰ ਵਿੱਚ ਮੀਟਿੰਗਾਂ ਰੱਖੀਆਂ ਜਾਣਗੀਆਂ ਅਤੇ ਜ਼ਿਲ੍ਹਾ ਕਮੇਟੀਆਂ ਚੁਣੀਆਂ ਜਾਣਗੀਆਂ।ਇਸ ਸਿਲਸਿਲੇ ਤਹਿਤ ਫਾਜ਼ਿਲਕਾ ਜ਼ਿਲ੍ਹੇ ਦੀ ਮੀਟਿੰਗ ਰੱਖੀ ਗਈ।ਇਸ ਮੀਟਿੰਗ ਦੌਰਾਨ ਜ਼ਿਲ੍ਹਾ ਫ਼ਾਜ਼ਿਲਕਾ ਦੀ 11 ਮੈਂਬਰੀ ਕਮੇਟੀ ਚੋਣ ਕੀਤੀ ਗਈ। ਮੀਟਿੰਗ ਵਿੱਚ ਰਾਹੁਲ ਕੰਬੋਜ਼ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਅਮਨਦੀਪ ਕੰਬੋਜ਼ ਨੂੰ ਜ਼ਿਲ੍ਹਾ ਸਕੱਤਰ ਚੁਣਿਆ ਗਿਆ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਵਿੱਚ ਮੀਟਿੰਗਾਂ ਕਰਕੇ ਪੀ ਐਸ ਟੈੱਟ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਲਈ ਸੰਗਰੂਰ ਵਿਖੇ ਵੱਡਾ ਇੱਕਠ ਕੀਤਾ ਜਾਵੇਗਾ। ਮੀਟਿੰਗ ਤੋਂ ਬਾਅਦ ਪੀ ਐਸ ਟੈੱਟ ਯੂਨੀਅਨ ਪੰਜਾਬ ਵੱਲੋਂ ਪ੍ਰਤਾਪ ਬਾਗ਼ ਤੋਂ ਲੈ ਕੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਦਫ਼ਤਰ ਤੱਕ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕਰਕੇ ਸ਼ਹਿਰ ਅੰਦਰ ਮਾਰਚ ਕੀਤਾ।ਜਿਸ ਤੋਂ ਬਾਅਦ ਯੂਨੀਅਨ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪਿਆ ਗਿਆ।ਜਿਸ ਵਿੱਚ ਪੀ ਐਸ ਟੈੱਟ ਪੇਪਰ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ,55 ਪ੍ਰਤੀਸ਼ਤ ਦੀ ਸ਼ਰਤ ਰੱਦ ਕੀਤੀ ਜਾਵੇ,ਪੇਪਰ ਦਿੱਤੇ ਹੋਏ ਸਿਲੇਬਸ ਵਿੱਚੋ ਪਾਇਆ ਜਾਵੇ,ਪੇਪਰ ਦਾ ਪ੍ਰਿੰਟ ਸਹੀ ਹੋਵੇ,ਪੇਪਰ ਸੈਂਟਰਾਂ ਦੀ ਦੂਰੀ ਜ਼ਿਆਦਾ ਨਾ ਹੋਵੇ। ਉਹਨਾਂ ਕਿਹਾ ਕਿ
ਜੇਕਰ ਪੰਜਾਬ ਸਰਕਾਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਇਸ ਦੇ ਨਤੀਜੇ ਮਾਨ ਸਰਕਾਰ ਨੂੰ ਲੋਕਾਂ ਸਭਾ ਦੀਆਂ ਚੋਣਾਂ ਵਿੱਚ ਭੁਗਤਨੇ ਪੈਣਗੇ। ਉਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਦੇ ਉਮੀਦਵਾਰਾਂ ਦੇ ਪਿੰਡ ਸ਼ਹਿਰਾਂ ਅੰਦਰ ਬਾਈਕਾਟ ਕੀਤਾ ਜਾਵੇਗਾ।ਇਸ ਸਮੇਂ ਸਟੂਡੈਂਟ ਪਾਵਰ ਆਫ਼ ਪੰਜਾਬ ਦੇ ਸੂਬਾ ਸਕੱਤਰ ਸੋਨੂੰ ਝੱਬਰ,ਪੀ ਐਸ ਟੈੱਟ ਯੂਨੀਅਨ ਪੰਜਾਬ ਦੇ ਸੂਬਾ ਖਜ਼ਾਨਚੀ ਲਵਿਸ਼ ਕੁਮਾਰ ਅਤੇ ਮੈਂਬਰ ਆਂਚਲ ਫਾਜ਼ਿਲਕਾ, ਕਿਰਨਦੀਪ ਕੌਰ,ਹਰਜੀਤ ਜਲਾਲਾਬਾਦ, ਅਮਰਦੀਪ ਜਲਾਲਾਬਾਦ,ਅਭਿਨਵ ਅਬੋਹਰ ਆਦਿ ਸ਼ਾਮਿਲ ਸਨ।