ਬਠਿੰਡਾ 12 ਅਕਤੂਬਰ
ਸਿੱਖਿਆ ਵਿਭਾਗ ਪੰਜਾਬ ਖੇਡਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਅਗਵਾਈ ਵਿੱਚ 67 ਵੀਆ ਮੋੜ ਜੋਨ ਦੀਆਂ ਸਰਦ ਰੁੱਤ ਐਥਲੈਟਿਕਸ ਦੇ ਦੂਸਰੇ ਦਿਨ ਦਿਲਚਸਪ ਮੁਕਾਬਲੇ ਹੋਏ।
ਜ਼ੋਨਲ ਪ੍ਰਧਾਨ ਜਸਵੀਰ ਕੌਰ ਪ੍ਰਿੰਸੀਪਲ ਅਤੇ ਲੈਕਚਰਾਰ ਹਰਜਿੰਦਰ ਸਿੰਘ ਜ਼ੋਨਲ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ 17 ਲੰਬੀ ਛਾਲ ਕੁੜੀਆਂ ਵਿੱਚ ਲਵਦੀਪ ਕੌਰ ਮਾਡਲ ਸਕੂਲ ਰਾਮਨਗਰ ਨੇ ਪਹਿਲਾਂ, ਸੁਖਦੀਪ ਕੌਰ ਰਾਜਗੜ੍ਹ ਕੁੱਬੇ ਨੇ ਦੂਜਾ,ਗੋਲਾ ਵਿੱਚ ਖੁਸ਼ਪ੍ਰੀਤ ਕੌਰ ਕੋਟਫੱਤਾ ਨੇ ਪਹਿਲਾਂ,ਨਿਰਮਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਮੌੜ ਨੇ ਦੂਜਾ,3000 ਮੀਟਰ ਵਾਕ ਵਿੱਚ ਅਰਸ਼ਦੀਪ ਕੌਰ ਕੋਟਭਾਰਾ ਨੇ ਪਹਿਲਾਂ, ਹਰਮੀਤ ਕੌਰ ਕੋਟਭਾਰਾ ਨੇ ਦੂਜਾ,3000 ਮੀਟਰ ਵਿੱਚ ਅਰਸ ਨੂਰ ਬੁਰਜ ਮਾਨਸਾ ਨੇ ਪਹਿਲਾ, ਸੁਖਨਪ੍ਰੀਤ ਕੌਰ ਮਾਡਲ ਸਕੂਲ ਰਾਮਨਗਰ ਨੇ ਦੂਜਾ,400 ਮੀਟਰ ਵਿੱਚ ਜਸਪ੍ਰੀਤ ਕੌਰ ਰਾਮਨਗਰ ਨੇ ਪਹਿਲਾਂ, ਮਨਜੀਤ ਕੌਰ ਘੁੰਮਣ ਖੁਰਦ ਨੇ ਦੂਜਾ,800 ਮੀਟਰ ਵਿੱਚ ਅਮਨਦੀਪ ਕੌਰ ਕੋਟਭਾਰਾ ਨੇ ਪਹਿਲਾਂ, ਮਨਪ੍ਰੀਤ ਕੌਰ ਰਾਮਨਗਰ ਨੇ ਦੂਜਾ,ਡਿਸਕਸ ਵਿੱਚ ਕਮਲਪ੍ਰੀਤ ਕੌਰ ਕੋਟਭਾਰਾ ਨੇ ਪਹਿਲਾਂ, ਰੁਪਿੰਦਰ ਕੌਰ ਬੂਰਜ ਮਾਨਸਾ ਨੇ ਦੂਜਾ,ਜੈਵਲਿਨ ਵਿੱਚ ਗੁਰਲੀਨ ਕੌਰ ਜੋਧਪੁਰ ਪਾਖਰ ਨੇ ਪਹਿਲਾਂ, ਸੁਖਪ੍ਰੀਤ ਕੌਰ ਕੋਟਭਾਰਾ ਨੇ ਦੂਜਾ,ਲੰਬੀ ਛਾਲ ਵਿੱਚ ਜਸ਼ਨਦੀਪ ਕੌਰ ਨੇ ਪਹਿਲਾਂ, ਕੁਸਮਜੀਤ ਕੌਰ ਕੋਟਭਾਰਾ ਨੇ ਦੂਜਾ, ਮਹਿਕਪ੍ਰੀਤ ਕੌਰ ਭੈਣੀ ਚੂਹੜ ਨੇ ਤੀਜਾ, ਅੰਡਰ 19 ਕੁੜੀਆਂ ਗੋਲਾ ਵਿੱਚ ਹਰਪ੍ਰੀਤ ਕੌਰ ਕੋਟਭਾਰਾ ਨੇ ਪਹਿਲਾਂ, ਰਮਨਦੀਪ ਕੌਰ ਘੁੰਮਣ ਕਲਾਂ ਨੇ ਦੂਜਾ,ਲੰਬੀ ਛਾਲ ਵਿੱਚ ਪੁਨੀਤ ਕੌਰ ਮੌੜ ਮੰਡੀ ਨੇ ਪਹਿਲਾਂ, ਕੋਮਲਪ੍ਰੀਤ ਕੌਰ ਖਾਲਸਾ ਮੋੜ ਨੇ ਦੂਜਾ,3000 ਮੀਟਰ ਵਾਕ ਵਿੱਚ ਸੰਦੀਪ ਕੌਰ ਕੋਟਭਾਰਾ ਨੇ ਪਹਿਲਾਂ,ਖੁਸਵੀਰ ਕੌਰ ਕੋਟਭਾਰਾ ਨੇ ਦੂਜਾ,400 ਮੀਟਰ ਵਿੱਚ ਮਨਪ੍ਰੀਤ ਕੌਰ ਘੁੰਮਣ ਕਲਾਂ ਨੇ ਪਹਿਲਾਂ, ਰਮਨਦੀਪ ਕੌਰ ਘੁੰਮਣ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਗੁਰਪਾਲ ਸਿੰਘ, ਲੈਕਚਰਾਰ ਭਲਿੰਦਰ ਸਿੰਘ, ਲੈਕਚਰਾਰ ਨਰੇਸ਼ ਕੁਮਾਰ, ਜਗਜੀਤ ਸਿੰਘ,ਗੁਰਮੀਤ ਸਿੰਘ ਰਾਮਗੜ੍ਹ ਭੂੰਦੜ, ਭੁਪਿੰਦਰ ਸਿੰਘ ਤੱਗੜ,ਰਾਜਿੰਦਰ ਸਿੰਘ ਢਿੱਲੋਂ, ਵਰਿੰਦਰ ਸਿੰਘ ਵਿਰਕ, ਅਵਤਾਰ ਸਿੰਘ ਮਾਨ,ਹਰਜੀਤ ਪਾਲ ਸਿੰਘ, ਹਰਪਾਲ ਸਿੰਘ ਨੱਤ, ਕੁਲਦੀਪ ਸਿੰਘ ਮੂਸਾ, ਰੁਪਿੰਦਰ ਕੌਰ, ਰਣਜੀਤ ਸਿੰਘ ਚਰਨਾਥਲ, ਰਣਜੀਤ ਸਿੰਘ ਚਹਿਲ, ਲਖਵੀਰ ਸਿੰਘ, ਗੁਰਸ਼ਰਨ ਸਿੰਘ, ਅਮਨਦੀਪ ਸਿੰਘ, ਇੰਦਰਜੀਤ ਸਿੰਘ, ਹਰਵਿੰਦਰ ਕੌਰ,ਨਵਦੀਪ ਕੌਰ, ਸੋਮਾਵਤੀ, ਗੁਰਸ਼ਰਨ ਸਿੰਘ, ਅਮਨਦੀਪ ਸਿੰਘ, ਰਾਜਵੀਰ ਕੌਰ, ਗੁਰਪਿੰਦਰ ਸਿੰਘ ਜਸਵਿੰਦਰ ਸਿੰਘ, ਬਲਰਾਜ ਸਿੰਘ, ਹਰਪ੍ਰੀਤ ਸਿੰਘ, ਕਸ਼ਮੀਰ ਸਿੰਘ, ਕੁਲਵਿੰਦਰ ਸਿੰਘ, ਰਾਜਿੰਦਰ ਸ਼ਰਮਾ, ਕੁਲਦੀਪ ਸ਼ਰਮਾ ਹਾਜ਼ਰ ਸਨ।
67 ਵੀਆਂ ਸਰਦ ਰੁੱਤ ਖੇਡਾਂ ਅਥਲੈਟਿਕਸ ਮੋੜ ਜੋਨ ਦੇ ਦੂਜੇ ਦਿਨ ਹੋਏ ਦਿਲਚਸਪ ਮੁਕਾਬਲੇ
Leave a comment