ਕਰਨ ਸਿੰਘ ਭੀਖੀ
ਦੋ ਰੋਜ਼ਾ ਟੂਰਨਾਮੈਂਟ ਦਰਸ਼ਕਾਂ ਦੇ ਭਰਵੇਂ ਹੁੰਗਾਰੇ ਨਾਲ ਸੰਪੰਨ
ਭੀਖੀ, 9 ਅਕਤੂਬਰ
ਸਥਾਨਕ ਬਾਬਾ ਬਲਵੰਤ ਮੁਨੀ ਜੀ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਸ਼ਹੀਦ ਲੈਫਟੀਨੈਂਟ ਗੁਰਦੇਵ ਸਿੰਘ ਯਾਦਗਾਰੀ ਸਟੇਡੀਅਮ ਵਿੱਚ ਦੋ ਰੋਜ਼ਾ ਦਿਨ ਤੇ ਰਾਤ ਬਾਸਕਟਬਾਲ ਟੂਰਨਾਮੈਂਟ ਪ੍ਰਧਾਨ ਗੁਰਦੀਪ ਸਿੰਘ ਨੰਬਰਦਾਰ, ਨਰੇਸ਼ ਕੁਮਾਰ (ਕੋਚ), ਵਿਕਰਮਜੀਤ ਬਾਵਾ, ਅੰਕਿਤ ਸਿੰਗਲਾ (ਖਜਾਨਚੀ) ਗੁਰਪ੍ਰੀਤ ਸ਼ਰਮਾ ਫੌਜੀ, ਨਿਰਮਲ ਚਹਿਲ ਫੌਜੀ ਦੀ ਅਗਵਾਈ ਵਿੱਚ ਸਮੂਹ ਨਗਰ ਦੇ ਸਹਿਯੋਗ ਨਾਲ ਬੜੇ ਹੀ ਸੁਚੱਜੇ ਢੰਗ ਨਾਲ ਕਰਵਾਇਆ ਗਿਆ। ਟੂਰਨਾਮੈਂਟ ਵਿੱਚ ਵਿੱਚ 32 ਟੀਮਾਂ ਸ਼ਿਰਕਤ ਕੀਤੀ। ਮਹਾਂ ਮੁਕਾਬਲੇ ਤੋਂ ਬਾਅਦ ਫਾਈਨਲ ਸ਼ਹਿਰੀ ਪੂਲ ਵਿੱਚ ਪੰਚਕੂਲਾ ਟੀਮ ਨੇ 76—68 ਅੰਕਾਂ ਨਾਲ ਟੈਨ ਮਾਹਰ ਆਰਮੀ ਤੋਂ ਜੇਤੂ ਰਹੀ ਅਤੇ ਪੇਂਡੂ ਪੂਲ ਵਿੱਚ ਭੀਖੀ ਦੀ ਟੀਮ ਨੇ 82—69 ਅੰਕਾਂ ਨਾਲ ਭੈਣੀ ਬਾਘਾ ਤੋਂ ਜੇਤੂ ਰਹੀ। ਟੂਰਨਾਮੈਂਟ ਦੌਰਾਨ ਵੱਡੀ ਗਿਣਤੀ ਦਰਸ਼ਕਾਂ ਨੇ ਹਾਜ਼ਰੀ ਭਰੀ। ਵੱਖ-ਵੱਖ ਰਾਜਨੀਤਕ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ, ਏਸ਼ੀਆ ਵਿੱਚੋਂ ਆਪਣੀ ਟੀਮ ਨਾਲ ਕਾਂਸੀ ਦਾ ਤਮਗਾ ਲਿਆਉਣ ਵਾਲੇ ਉਲੰਪੀਅਨ ਸੁਖਮੀਤ ਸਮਾਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਟੂਰਨਾਮੈਂਟ ਦੌਰਾਨ ਮਾਰਕੀਟ ਕਮੇਟੀ ਚੇਅਰਮੈਨ ਮਨਮੋਹਨ ਸਿੰਘ ਫਫੜੇ ਭਾਈ ਵੱਲੋਂ ਤੌਰ ਤੇ ਸ਼ਿਰਕਤ ਕੀਤੀ ਗਈ।
ਭੀਖੀ ਦੇ ਉਭਰਦੇ ਬਾਸਕਟਬਾਲ ਖਿਡਾਰੀ ਕੈਪਟਨ ਵਿਕਰਮਜੀਤ ਬਾਵਾ, ਹਰਜਿੰਦਰ ਚਹਿਲ, ਜਸਪ੍ਰੀਤ ਸਿੰਘ, ਲਕਸ਼ਦੀਪ ਕਲੇਰ, ਗੁਰਦੀਪ ਚਹਿਲ, ਹੁਸ਼ਨਪ੍ਰੀਤ ਸਿੰਘ, ਦਪਿੰਦਰ ਸਿੰਘ, ਤਰਨਪ੍ਰੀਤ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ, ਬਲਰਾਮ ਸਿੰਘ ਨੂੰ ਸਮੂਹ ਟੀਮ ਨੂੰ ਅਵੱਲ ਲਿਆਉਣ ਲਈ ਭੀਖੀ ਵਾਸੀਆਂ ਨੇ ਵਧਾਈ ਦਿੱਤੀ। ਲੜਕੀਆਂ ਨੇ ਬਾਸਕਟਬਾਲ ਸੋਅ ਮੈਚ ਦੌਰਾਨ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਮੰਚ ਸੰਚਾਲਨ ਜਗਦੀਪ ਜੋਗਾ ਬਲਵੰਤ ਭੀਖੀ ਤੇ ਅਮਰੀਕ ਭੀਖੀ ਨਿਭਾਇਆ। ਇਸ ਮੌਕੇ ਖਿਡਾਰੀ ਅਤੇ ਵੱਡੀ ਗਿਣਤੀ ਵਿਚ ਦਰਸ਼ਕ ਹਾਜ਼ਰ ਸਨ।
ਭੀਖੀ ਦੀ ਅਵੱਲ ਟੀਮ ਦਾ ਸਨਮਾਨ ਕਰਦੇ ਸਮੂਹ ਕਲੱਬ ਆਹੁਦੇਦਾਰ।