6 ਅਕਤੂਬਰ
ਸਰਕਾਰੀ ਪ੍ਰਾਇਮਰੀ ਸਕੂਲ ਅਤਲਾ ਕਲਾਂ ਵਿਖੇ ਬਾਲ ਸਾਹਿਤਕਾਰ ਬਲਜੀਤ ਸਿੰਘ ਅਕਲੀਆ ਵਿਦਿਆਰਥੀਆਂ ਦੇ ਰੂ -ਬ-ਰੂ ਹੋਏ । ਸਕੂਲ ਮੁਖੀ ਬਲਜਿੰਦਰ ਸਿੰਘ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਅਤੇ ਵਿਦਿਆਰਥੀਆਂ ਨਾਲ ਉਨ੍ਹਾਂ ਦੀ ਜਾਣ ਪਹਿਚਾਣ ਕਰਵਾਉਂਦੇ ਹੋਏ ਦੱਸਿਆ ਕਿ ਬਲਜੀਤ ਸਿੰਘ ਅਕਲੀਆ ਜਿੱਥੇ ਬਾਲ ਸਾਹਿਤ ਦੀ ਰਚਨਾ ਕਰ ਰਹੇ ਹਨ ਉਥੇ ਹੀ ਇਕ ਰੰਗਕਰਮੀ ਅਤੇ ਭੰਗੜਾ ਕਲਾਕਾਰ ਵੀ ਹਨ । ਬਲਜੀਤ ਸਿੰਘ ਅਕਲੀਆ ਨੇ ਵਿਦਿਆਰਥੀਆਂ ਦੇ ਰੂ ਬਰੂ ਹੁੰਦੇ ਹੋਏ ਉਨ੍ਹਾਂ ਨੂੰ ਬਾਲ ਸਾਹਿਤ ਸਿਰਜਣ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ । ਉਨ੍ਹਾਂ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ । ਉਨ੍ਹਾ ਕਿਹਾ ਕਿ ਲਗਾਤਾਰ ਪੜ੍ਹਨ ਅਤੇ ਲਿਖਣ ਨਾਲ ਸਾਡੀ ਲਿਖਣ ਸ਼ੈਲੀ ਵਿਚ ਸੁਧਾਰ ਆਉਂਦਾ ਰਹਿੰਦਾ ਹੈ । ਉਨ੍ਹਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਾਡੇ ਅੰਦਰ ਛੁਪੀ ਪ੍ਰਤਿਭਾ ਨੂੰ ਪਹਿਚਾਣ ਲਈ ਸਕੂਲ ਅਜਿਹਾ ਮੰਚ ਹੈ ਜਿਥੋਂ ਹਰ ਪਾਸੇ ਰਾਹ ਨਿਕਲਦੇ ਹਨ ਵਿਦਿਆਰਥੀਆਂ ਨੂੰ ਆਪਣੀ ਕਲਾ ਮੁਤਾਬਿਕ ਮੌਕਿਆਂ ਦਾ ਲਾਭ ਉਠਾਉਣਾ ਚਾਹੀਂਦਾ ਹੈ । ਉਨ੍ਹਾਂ ਨੇ ਸਕੂਲ ਲਾਇਬ੍ਰੇਰੀ ਵਾਸਤੇ ਵੱਖ ਵੱਖ ਸਾਹਿਤਕਾਰਾਂ ਦੀਆਂ ਪੁਸਤਕਾਂ ਦਾ ਸੈੱਟ ਵੀ ਭੇਟ ਕੀਤਾ । ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਮਨਪਸੰਦ ਦੀਆਂ ਕਵਿਤਾਵਾਂ ਪੇਸ਼ ਕੀਤੀਆਂ ਅਕਲੀਆ ਨੂੰ ਸਾਹਿਤ ਸਿਰਜਣ ਬਾਰੇ ਸਵਾਲ ਪੁੱਛੇ । ਅਖੀਰ ਵਿੱਚ ਮੁੱਖ ਅਧਿਆਪਕ, ਸਕੂਲ ਅਧਿਆਪਕਾਂ ਆਏ ਵਿਦਿਆਰਥੀਆਂ ਨੇ ਅਕਲੀਆ ਦਾ ਸਨਮਾਨ ਕੀਤਾ । ਇਸ ਮੌਕੇ ਸਟਾਫ਼ ਮੈਂਬਰ ਸੁਰਜੀਤ ਸਿੰਘ, ਗੁਰਦੀਪ ਸਿੰਘ, ਅਸ਼ਵਿੰਦਰ ਸਿੰਘ ਹਾਜ਼ਰ ਸੀ ।
ਤਸਵੀਰ – ਸਰਕਾਰੀ ਪ੍ਰਾਇਮਰੀ ਸਕੂਲ ਅਤਲਾ ਕਲਾਂ ਵਿਖੇ ਸਕੂਲ ਮੁਖੀ, ਸਟਾਫ਼ ਅਤੇ ਵਿਦਿਆਰਥੀ ਬਲਜੀਤ ਸਿੰਘ ਅਕਲੀਆ ਦਾ ਸਨਮਾਨ ਕਰਦੇ ਹੋਏ ।