ਅੰਡਰ 17 ਤੇ 31 ਤੋਂ 40 ਸਾਲ ‘ਚ ਗੋਲਡ ਅਤੇ ਅੰਡਰ 14, ਅੰਡਰ 21 ਤੇ 41 ਤੋਂ 55 ਸਾਲ ‘ਚ ਸਿਲਵਰ ਮੈਡਲ ਜਿੱਤਿਆ
ਮਾਨਸਾ, 4 ਅਕਤੂਬਰ () : ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ–2 ਦੇ ਕਰਵਾਏ ਗਏ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਪਿੰਡ ਬੁਰਜਹਰੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਖੇਡ ਦਾ ਲੋਹਾ ਮੰਨਵਾਇਆ ਹੈ। ਡੀ.ਪੀ.ਈ. ਗੁਰਦੀਪ ਸਿੰਘ ਬੁਰਜਹਰੀ ਨੇ ਦੱਸਿਆ ਕਿ ਮਾਨਸਾ ਵਿਖੇ ਹੋਈਆਂ ਜਿਲ੍ਹਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਪਿੰਡ ਦੇ ਖਿਡਾਰੀਆਂ ਨੇ ਵਾਲੀਬਾਲ ਦੇ ਸਾਰੇ ਉਮਰ ਗਰੁੱਪਾਂ ਵਿੱਚ ਭਾਗ ਲੈਂਦਿਆਂ ਅੰਡਰ 14 ਸਾਲ ਉਮਰ ਵਰਗ ਵਿੱਚੋਂ ਦੂਜਾ, ਅੰਡਰ 17 ਸਾਲ ਉਮਰ ਵਰਗ ਵਿੱਚੋਂ ਪਹਿਲਾ, ਅੰਡਰ 21 ਸਾਲ ਉਮਰ ਵਰਗ ਵਿੱਚੋਂ ਦੂਜਾ, 31 ਤੋਂ 40 ਸਾਲ ਉਮਰ ਵਰਗ ਵਿੱਚੋਂ ਪਹਿਲਾ ਅਤੇ 41 ਤੋ਼ 55 ਸਾਲ ਉਮਰ ਵਰਗ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਟੀਟੂ ਯਾਦਗਾਰੀ ਕਲੱਬ ਬੁਰਜਹਰੀ ਦੇ ਸਮੂਹ ਅਹੁੱਦੇਦਾਰਾਂ ਸਮੇਤ ਹਰਦੀਪ ਸਿੰਘ, ਰੇਸ਼ਮ ਸਿੰਘ ਅਤੇ ਸੁਖਪਾਲ ਸਿੰਘ ਨੇ ਪਿੰਡ ਬੁਰਜਹਰੀ ਦੇ ਗਰਾਂਊਂਡ ਵਿੱਚ ਵਾਲੀਬਾਲ ਖੇਡਣ ਵਾਲੇ 50 ਬੱਚਿਆਂ ਨੂੰ ਖੇਡ ਕਿੱਟਾਂ ਦੇ ਕੇ ਸਨਮਾਨਿਤ ਕੀਤਾ ਹੈ। ਕਲੱਬ ਮੈਂਬਰ ਜਸਪ੍ਰੀਤ ਸਿੰਘ, ਡਾ. ਗੁਰਤੇਜ ਸਿੰਘ, ਜਰਨੈਲ ਸਿੰਘ, ਬਲਦੀਪ ਸਿੰਘ ਅਤੇ ਹਰਜਿੰਦਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਮੀਦ ਕੀਤੀ ਕਿ ਰਾਜ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੀ ਪਿੰਡ ਬੁਰਜਹਰੀ ਦੇ ਖਿਡਾਰੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਪਿੰਡ ਦਾ ਨਾਮ ਰੌਸ਼ਨ ਕਰਨਗੇ।
ਫੋਟੋ ਕੈਪਸ਼ਨ : ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ–2 ਵਿੱਚ ਜੇਤੂ ਰਹੀਆਂ ਪਿੰਡ ਬੁਰਜਹਰੀ ਦੀਆਂ ਵਾਲੀਬਾਲ ਟੀਮਾਂ।
ਖੇਡਾਂ ਵਤਨ ਪੰਜਾਬ ਦੀਆਂ ਦੇ ਵਾਲੀਬਾਲ ਮੁਕਾਬਲਿਆਂ ‘ਚ ਪਿੰਡ ਬੁਰਜਹਰੀ ਦੀ ਚੜ੍ਹਤ
Leave a comment