ਵੱਖ-ਵੱਖ ਜੱਥੇਬੰਦੀਆਂ ਤੇ ਅਫਸਰ ਸਹਿਬਾਨਾਂ ਵੱਲੋਂ ਦੁੱਖ ਸਾਂਝਾ ਕੀਤਾ
ਸਰਦੂਲਗੜ੍ਹ/ਮਾਨਸਾ 4 ਅਕਤੂਬਰ (ਬਲਜੀਤ ਪਾਲ): ਸਹਾਇਕ ਥਾਣੇਦਾਰ ਗੁਰਦੀਪ ਸਿੰਘ ਭੱਠਲ ਨੂੰ ਉਸ ਸਮੇ ਗਹਿਰਾ ਸਦਮਾ ਲੱਗਿਆ ਜਦੋ ਉਨ੍ਹਾਂ ਦੀ ਮਾਤਾ ਗੁਰਮੇਲ ਕੌਰ ਪਤਨੀ ਕਰਨੈਲ ਸਿੰਘ ਭੱਠਲ ਵਾਸੀ ਦਲੇਲ ਸਿੰਘ ਵਾਲਾ ਦੀ ਅਚਾਨਕ ਮੌਤ ਹ ਗਈ । ਇਸ ਦੁੱਖ ਦੀ ਘੜੀ ਚ ਭੱਠਲ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵੱਖ-ਵੱਖ ਸਮਾਜਿਕ, ਧਾਰਮਿਕ, ਰਾਜਨੀਤਕ, ਸੰਘਰਸ਼ਸ਼ੀਲ ਜੱਥੇਬੰਦੀਆਂ ਤੋਂ ਇਲਾਵਾਂ ਪੁਲਸ ਵਿਭਾਗ ਦੇ ਅਫਸਰ ਸਹਿਬਾਨਾਂ ਤੇ ਮਲਾਜਮਾਂ ਨੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਪੀਲ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਮਾਤਾ ਜੀ ਦੀ ਰੁੂਹ ਨੂੰ ਸਾਂਤੀ ਬਖਸ਼ ਕਰਨ ਤੇ ਚਰਨਾਂ ਚ ਨਿਵਾਸ ਬਖਸ਼ਿਸ਼ ਕਰਨ। ਸਵ: ਮਾਤਾ ਗੁਰਮੇਲ ਕੌਰ ਦੀ ਅੰਤਮ ਅਰਦਾਸ ਅਤੇ ਪਾਠ ਦ ਭੋਗ 5 ਅਕਤੂਬਰ ਨੂੰ ਗੁਰਦੁਆਰਾ ਸਹਿਬ ਪਿੰਡ ਦਲੇਲ ਸਿੰਘ ਵਾਲਾ (ਮਾਨਸਾ) ਵਿਖੇ ਬਾਅਦ ਦੁਪਹਿਰ 12:30 ਪੈਣਗੇ। ਜਿੱਥੇ ਵੱਖ-ਵੱਖ ਸਖਸ਼ੀਅਤਾਂ ਮਾਤਾ ਜੀ ਨੂੰ ਸਰਧਾਜਲੀ ਭੇਟ ਕਰਨਗੀਆਂ।
ਕੈਪਸ਼ਨ: ਸਵ:ਮਾਤਾ ਗੁਰਮੇਲ ਕੌਰ ਦੀ ਫਾਇਲ ਫੋਟੋ ।
ਥਾਣੇਦਾਰ ਭੱਠਲ ਨੂੰ ਸਦਮਾ ਮਾਤਾ ਦੀ ਮੌਤ
Leave a comment