ਸਰਦੂਲਗੜ੍ਹ/ਝੁਨੀਰ 3 ਅਕਤੂਬਰ (ਬਲਜੀਤ ਪਾਲ): ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੀ ਬ੍ਰਾਂਚ ਮਾਨਸਾ ਵਲੋਂ ਜਨਰਲ ਸਕੱਤਰ ਦਰਬਾਰਾ ਸਿੰਘ ਉੱਡਤ ਦੀ ਸੇਵਾ ਮੁੱਕਤੀ ਮੌਕੇ ਵਿਸ਼ੇਸ਼ ਸਨਮਾਨ ਸਮਾਰੋਹ ਗਿਆ। ਇਸ ਵਿਦਾਇਗੀ ਸਮਾਰੋਹ ਦੇ ਸਟੇਜ ਦੀ ਕਾਰਵਾਈ ਨੂੰ ਸ਼ੁਰੂ ਕਰਦਿਆਂ ਸੀਤਲ ਸਿੰਘ ਉੱਡਤ ਦੱਸਿਆ ਕਿ ਦਰਬਾਰਾ ਸਿੰਘ ਉੱਡਤ ਨੇ ਆਪਣੀ ਸੇਵਾ ਸਾਲ 1989 ਮਸਟਰੋਲ ਭਰਤੀ ਬਤੌਰ ਪੰਪ ਅਪਰੇਟਰ ਜਲਾਲਾਬਾਦ ਸਬ ਡਵੀਜ਼ਨ ਪਿੰਡ ਰੋੜਾਂਵਾਲੀ ਤੋਂ ਸ਼ੁਰੂ ਕੀਤੀ।ਸਾਲ 2002 ਵਿੱਚ ਡਿਵੀਜ਼ਨ ਨੰ (1) ਮਾਨਸਾ ਜਲ ਸਪਲਾਈ ਸਕੀਮ ਟਿੱਬੀ ਜਟਾਣਾਂ ਜੁਆਇੰਨ ਕੀਤਾ ਸਾਲ 2007 ਜਲ ਸਪਲਾਈ ਸਕੀਮ ਪਿੰਡ ਰਾਮਾਨੰਦੀ ਆਓਣ ਤੇ ਸਾਲ
2011 ਵਿੱਚ ਰੈਗੂਲਰ ਹੋਏ। ਉਹਨਾਂ ਪਿੰਡ ਰਾਮਾਨੰਦੀ ਨਗਰ ਪੰਚਾਇਤ ਅਤੇ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਰਿਟਾਇਰਡ ਜੇ.ਈ ਸਾਧੂ ਸਿੰਘ ਰਾਮਾਨੰਦੀ ਨਾਲ ਤਾਲਮੇਲ ਕਰ ਪਿੰਡ ਦੀ ਪਾਣੀ ਸਪਲਾਈ ਦੀ ਵਿਉਂਤਬੰਦੀ ਇਸ ਤਰ੍ਹਾਂ ਕੀਤੀ ਕਿ ਪਾਣੀ ਸਪਲਾਈ ਸਾਰੇ ਪਿੰਡ ਨੂੰ ਮਿਹਨਤ ਅਤੇ ਵਫ਼ਾਦਾਰੀ ਨਾਲ ਹਰ ਘਰ ਪਾਣੀ ਨਾਲ ਨਿਰਵਿਘਨ ਸਪਲਾਈ ਚਾਲੂ ਰੱਖੀ। ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਬ੍ਰਾਂਚ ਮਾਨਸਾ ਦੇ ਪ੍ਰਧਾਨ ਜਗਦੇਵ ਸਿੰਘ ਘੁਰਕਣੀ ਨੇ ਆਪਣੇ ਜਨਰਲ ਸਕੱਤਰ ਦੀ ਵਿਦਾਇਗੀ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾਈ ਆਗੂ ਬੋਘ ਸਿੰਘ ਫਫੜੇ, ਰਾਜਪਾਲ ਬੱਪੀਆਣਾ, ਭਰਾਤਰੀ ਜਥੇਬੰਦੀਆਂ ਤੋਂ ਫੀਲਡ ਐਂਡ ਵਰਕਸ਼ਾਪ ਯੂਨੀਅਨ ਵਿਗਿਆਨਕ ਦੇ ਪ੍ਰਧਾਨ ਬਿੱਕਰ ਸਿੰਘ ਮਾਖਾ,ਹਿੰਮਤ ਸਿੰਘ ਦੂਲੋਵਾਲ,ਹਰਬੰਸ ਫਰਵਾਹੀ,ਪੀ ਡਬਲਯੂ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਯੂਨੀਅਨ ਪੰਜਾਬ ਦੇ ਬ੍ਰਾਂਚ ਮਾਨਸਾ ਦੇ ਆਗੂ ਸੁਖਦੇਵ ਸਿੰਘ ਕੋਟਲੀ, ਭੁਪਿੰਦਰ ਸਿੰਘ ਭੀਖੀ ਅਤੇ ਮੇਘਾ ਸਿੰਘ ਨੂੰ ਜੀ ਆਇਆ ਕਿਹਾ। ਉਨਾਂ ਆਗੂ ਸਾਥੀ ਦਰਬਾਰਾ ਸਿੰਘ ਉਨਾਂ ਨਾਲ ਜੀਵਨ ਸਾਥੀ ਭੈਣ ਮਨਜੀਤ ਕੌਰ ਅਤੇ ਸਮੂਹ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਦਿਨੋਂ ਦਿਨ ਘਟ ਰਿਹਾ ਰੈਗੂਲਰ ਅਮਲਾ ਵਿਭਾਗ ਵਲੋਂ ਨਵੀਂ ਭਰਤੀ ਨਾ ਖੋਲ ਰੱਖੇ ਕੰਟਰੈਕਟ ਵਰਕਰਾਂ ਨੂੰ ਪੱਕੇ ਨਾ ਕਰਨ ਜਲ ਸਪਲਾਈਆ ਦੇ ਨਿਜੀਕਰਨ ਉਪਰ ਸਰਕਾਰ ਦੀ ਪੁਰਜ਼ੋਰ ਨਿਖੇਧੀ ਕੀਤੀ। ਪ੍ਰੈਸ ਸਕੱਤਰ ਪੰਜਾਬ ਬਾਬੂ ਸਿੰਘ ਫਤਿਹਪੁਰ ਵਲੋਂ ਸਾਥੀ ਦਰਬਾਰਾ ਸਿੰਘ ਉੱਡਤ ਨੂੰ ਸਮੂਹ ਪੰਜਾਬ ਵਰਕਿੰਗ ਕਮੇਟੀ ਵਲੋਂ ਵਧਾਈ ਦੇ ਸਨਮਾਨ ਲਈ ਆਏ ਨਗਰ ਪੰਚਾਇਤ ਰਾਮਾਨੰਦੀ ਸਰਪੰਚ ਜੱਗਾ ਸਿੰਘ ਰਾਮਾਨੰਦੀ , ਰਿਟਾਇਰਡ ਜੇ ਈ ਸਾਧੂ ਸਿੰਘ ਅਤੇ ਨਗਰ ਉਡਤ ਪੰਚਾਇਤ ਮੈਂਬਰ ਮੱਖਣ ਸਿੰਘ ਅਤੇ ਪੰਚ ਹੰਸਾਂ ਸਿੰਘ ਰਿਸ਼ਤੇਦਾਰ ਦੋਸਤ ਮਿੱਤਰਾਂ ਨੂੰ ਜਥੇਬੰਦੀ ਵਲੋਂ ਜੀ ਆਇਆਂ ਕਿਹਾ ਅਤੇ ਫੀਲਡ ਅਮਲੇ ਦਰਜਾ ਤਿੰਨ ਅਤੇ ਚਾਰ ਦਾ ਬਿਨਾਂ ਕਿਸੇ ਪ੍ਰਮੋਸ਼ਨ ਉਸੇ ਪੋਸਟ ਤੇ ਰਿਟਾਇਰ ਹੋਣ ਵਿਭਾਗ ਦੀ ਮਨੇਜਮੈਂਟ ਵਲੋਂ ਕੀਤੀ ਜਾ ਰਹੀ ਫੀਲਡ ਮੁਲਾਜ਼ਮਾਂ ਪ੍ਰਤੀ ਬੇਇਨਸ਼ਾਫੀ ਉਪਰ ਨਰਾਜ਼ਗੀ ਜ਼ਾਹਿਰ ਕਰਦਿਆਂ ਸਰਕਾਰ ਵਲੋਂ ਸਰਕਾਰੀ ਅਦਾਰਿਆਂ ਵਿੱਚ ਰੈਗੂਲਰ ਭਰਤੀ ਕਰ ਬੇਰੁਜ਼ਗਾਰੀ ਨੂੰ ਰੋਕਣ ਸਮੂਹ ਵਿਭਾਗਾਂ ਵਿੱਚ ਕੱਚੇ ਕਾਮੇ ਪੱਕੇ ਕਰਨ ਦੀ ਮੰਗ ਕੀਤੀ। ਮੁਲਾਜ਼ਮ ਆਗੂ ਹਿੰਮਤ ਸਿੰਘ ਦੂਲੋਵਾਲ ਵਲੋਂ ਸਾਥੀ ਜੀ ਨੂੰ ਵਧਾਈ ਦੇ ਕਿਹਾ ਕਿ ਵਿਭਾਗੀ ਜਾਰੀ ਕੋਟੇ ਮੁਤਾਬਿਕ ਤਜ਼ਰਬੇ ਅਤੇ ਸੀਨੀਆਰਤਾ ਸੂਚੀ ਅਧਾਰਿਤ 6%, ਅਤੇ 15% ਕੋਟੇ ਅਧੀਨ ਫੀਲਡ ਮੁਲਾਜ਼ਮਾਂ ਨੂੰ ਪ੍ਰਮੋਟ ਕੀਤਾ ਜਾਵੇ। ਇਸ ਸਨਮਾਨ ਸਮਾਰੋਹ ਵਿੱਚ ਪਹੁੰਚੇ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੇ ਇੰਦਰਜੀਤ ਸਿੰਘ ਗੋਗੀ ਸਰਦੂਲਗੜ੍ਹ, ਗੁਰਜੰਟ ਸਿੰਘ ਖਾਲਸਾ ਕੋਰਵਾਲਾ, ਗੁਰਜੰਟ ਝੁਨੀਰ ਅਤੇ ਕੰਟਰੈਕਟ ਵਰਕਰ ਆਗੂ ਰਾਜੂ ਸਿੰਘ ਘੁਰਕਣੀ, ਗੁਰਮੇਲ ਉੱਡਤ ਵਲੋਂ ਸਾਥੀ ਜੀ ਨੂੰ ਸਨਮਾਨ ਦੇਣ ਲਈ ਆਪਣੀ ਹਾਜ਼ਰੀ ਦਿੱਤੀ।