ਭੀਖੀ, 1 ਅਕਤੂਬਰ(ਸੰਦੀਪ ਤਾਇਲ)
ਚੀਨ ਵਿਖੇ ਹੋਈਆਂ 19 ਵੀਆਂ ਏਸ਼ੀਆਈ ਖੇਡਾਂ ਦੇ ਰੋਇੰਗ (ਕਿਸਤੀ ਚਾਲਕ) ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਵਾਪਸ ਪਿੰਡ ਪਰਤਣ ਤੇ ਸੁਖਜੀਤ ਸਿੰਘ ਸਮਾਘ ਦਾ ਪਿੰਡ ਵਾਸੀਆਂ ਨੇ ਸਥਾਨਕ ਬੀਐਮਜੀ ਪੈਲੇਸ ਕੋਲ ਭਰਵਾ ਸਵਾਗਤ ਕੀਤਾ।ਇਸ ਮੌਕੇ ਸੁਖਜੀਤ ਸਮਾਘ ਦਾ ਸਵਾਗਤ ਕਰਦਿਆਂ ਐਸਐਚਉ ਭੀਖੀ ਕੇਵਲ ਸਿੰਘ ਸਰਾ ਨੇ ਕਿਹਾ ਕਿ ਅਜਿਹੇ ਨੌਜਵਾਨ ਜਿੱਥੇ ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ ਉੱਥੇ ਉਹ ਮਾਨਸਾ ਜਿਲੇ ਦਾ ਨਾਮ ਵੀ ਰੁਸ਼ਨਾਉਂਦੇ ਹਨ।ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨਾਂ ਵੱਲੋਂ ਏਸ਼ੀਆਈ ਖੇਡਾਂ ਵਿੱਚ ਤਗਮਾ ਜਿੱਤਣਾ ਮਾਣ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਅਜਿਹੇ ਨੌਜਵਾਨ ਹੋਰਨਾਂ ਲਈ ਰਾਹ ਦਸੇਰਾ ਬਣਦੇ ਹਨ।ਇਸ ਤੋਂ ਇਲਾਵਾ ਸਥਾਨਕ ਬਰਨਾਲਾ ਚੋਂਕ ਵਿਖੇ ਵਿਰੇਨ ਕੁਮਾਰ ਤੰਵਰ, ਗੁਰਜੀਤ ਸਿੰਘ ਢਿੱਲੋਂ, ਟਿੰਕੂ ਵਰਮਾ ਅਤੇ ਜਸ਼ਨ ਸਮਾਘ ਦਾ ਕਹਿਣਾ ਹੈ ਕਿ ਜਿਲੇ ਦੇ ਨੌਜਵਾਨ ਸੁਖਜੀਤ ਸਮਾਘ ਵਰਗੇ ਨੌਜਵਾਨਾਂ ਤੋਂ ਸਿੱਖਿਆ ਲੈ ਕੇ ਖੇਡਾਂ ਵਿੱਚ ਅੱਗੇ ਆਉਣ ਤਾਂ ਕਿ ਜਿਲੇ ਦੇ ਨਾਮ ਨੂੰ ਦੇਸ਼ ਪੱਧਰ ਤੇ ਰੁਸ਼ਨਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਪੜਾਈ ਦੇ ਨਾਲ ਨਾਲ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।ਇਸ ਮੌਕੇ ਕਾਂਗਰਸੀ ਆਗੂ ਚੁਸਪਿੰਦਰਵੀਰ ਸਿੰਘ ਚਹਿਲ ਨੇ ਕਿਹਾ ਕਿ ਨੌਜਵਾਨ ਸੁਖਮੀਤ ਸਮਾਘ ਨੇ ਏਸੀਆਈ ਖੇਡਾ ਵਿੱਚ ਕਾਂਸੀ ਦਾ ਤਗਮਾ ਜਿੱਤਣਾ ਜਿਲੇ ਅਤੇ ਪਿੰਡ ਕਿਸ਼ਨਗੜ੍ਹ ਫਰਮਾਹੀ ਲਈ ਮਾਣ ਵਾਲੀ ਗੱਲ ਹੈ ਅਤੇ ਅਜਿਹੇ ਨੌਜਵਾਨਾਂ ਤੋਂ ਸੇਧ ਲੈ ਕੇ ਹੋਰ ਨੌਜਵਾਨ ਵੀ ਖੇਡਾਂ ਵਿੱਚ ਨਾਮਣਾ ਖੱਟਣ।ਇਸ ਮੌਕੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਛੀਨਾ, ਰਜਨੀਸ਼ ਸ਼ਰਮਾ ਕਾਲਾ, ਬਲਰਾਜ ਬਾਂਸਲ, ਸੁਖਦੀਪ ਸਿੰਘ ਮਾਨ, ਅਰਸ਼ਦੀਪ ਸਿੰਘ, ਮਨਦੀਪ ਸਿੰਘ ਮਾਨ, ਸੌਰਵ, ਗੁਰਪਿਆਰ ਧਲੇਵਾਂ, ਸੁਰਿੰਦਰ ਸਿੰਘ ਹੀਰੋਂ, ਆਰਕੀਟੈਕਟ ਮਨੋਜ ਗੋਇਲ ਅਤੇ ਗਗਨ ਭੀਖੀ ਵੀ ਹਾਜਰ ਸਨ।