ਮਾਨਸਾ-29 ਸਤੰਬਰ
ਪਿੰਡ ਖ਼ਾਰਾਂ ਅਤੇ ਬਰਨਾਲਾ ਵਿਖੇ ਝੋਨੇ ਦੀ ਫ਼ਸਲ ਸਬੰਧੀ ਆਰ ਜੀ ਆਰ ਸੈੱਲ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਰਾਨਾ ਪ੍ਰਾਜੈਕਟ ਦੇ ਤਹਿਤ ਪੰਜਾਬ ਕੋਆਰਡੀਨੇਟਰ ਡਾਕਟਰ ਗੁਰਪ੍ਰੀਤ ਵਾਲੀਆ ਦੀ ਅਗਵਾਈ ਹੇਠ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਝੋਨੇ ਦੀਆਂ ਬਿਮਾਰੀਆਂ ਅਤੇ ਪਰਾਲੀ ਦੀ ਸੰਭਾਲ ਸਬੰਧੀ ਕੈਂਪ ਲਗਾਇਆ ਗਿਆ।ਜਿਸ ਵਿੱਚ ਬੁਲਾਰੇ ਟੀਮ ਲੀਡਰ ਮੈਡਮ ਆਸ਼ੂ ਗਰਗ, ਜਸਵੀਰ ਸਿੰਘ ਨੇ ਝੋਨੇ ਦੀ ਫ਼ਸਲ ਨੂੰ ਹੋਣ ਵਾਲੇ ਰੋਗਾਂ ਅਤੇ ਕੀਟਨਾਸ਼ਕਾਂ ਦੇ ਬਚਾਅ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਝੋਨੇ ਦੀ ਪਰਾਲੀ ਦੇ ਨਿਪਟਾਰੇ ਲਈ ਸਭ ਤੋਂ ਫਾਇਦੇਮੰਦ ਤਰੀਕਾ ਪਰਾਲੀ ਨੂੰ ਖੇਤ ਵਿਚ ਵਾਹੁਣ ਬਾਰੇ ਦੱਸਿਆ ਗਿਆ। ਕਿਸਾਨ ਕੈਂਪ ਖ਼ਤਮ ਹੁੰਦਿਆਂ ਹੀ ਪਿੰਡ ਦੇ ਕਿਸਾਨਾਂ ਨੂੰ ਸਿੱਧੀ ਬਿਜਾਈ ਦਾ ਡੈਮੋ ਪਲਾਟ ਦਿਖਾਇਆ ਗਿਆ ਵੱਲੋਂ ਰਾਜਦੀਪ ਸਿੰਘ ਦਾ ਸਿੱਧੀ ਬਿਜਾਈ ਦਾ ਡੈਮੋ ਪਲਾਟ ਦਿਖਾਇਆ ਗਿਆ ਅਤੇ ਸਬਜ਼ੀਆਂ ਦੇ ਬੀਜਾਂ ਦੀ ਵੰਡ ਕੀਤੀ ਗਈ।ਇਸ ਮੌਕੇ ਟੀਮ ਲੀਡਰ ਆਸ਼ੂ ਗਰਗ, ਖੇਤੀ ਦੂਤ ਜਸਵੀਰ ਖਾਰਾ,ਗਿਆਨ ਕੁਲਹਿਰੀ, ਗੁਰਦਿੱਤ ਸਿੰਘ ਸੇਖੋਂ ਆਦਿ ਹਾਜ਼ਰ ਸਨ।