ਆਂਗਣਵਾੜੀ ਸੈਂਟਰ ਵਾਲੀ ਜਗਾ ਢਹਾਉਣ ਤੋਂ ਬਾਅਦ ਸੈਂਟਰ ਲਈ ਨਵੀਂ ਜਗ੍ਹਾ ਦਾ ਪ੍ਰਬੰਧ ਕਰਨ ਦੀ ਮੰਗ
ਸੈਂਟਰ ਲਗਾਉਣ ਲਈ ਨਹੀਂ ਦਿੱਤੀ ਜਾ ਰਹੀ ਕੋਈ ਜਗ੍ਹਾ ਵਰਕਰ ਪ੍ਰੇਸ਼ਾਨ
ਸਰਦੂਲਗੜ੍ਹ/ਝੁਨੀਰ 21 ਸਤੰਬਰ (ਬਲਜੀਤ ਪਾਲ/ਵਿਨੋਦ ਜੈਨ): ਆਂਗਣਵਾੜੀ ਸੈਂਟਰ ਲਾਲਿਆਂਵਾਲੀ ਨੂੰ ਸੈਂਟਰ ਦਾ ਸਮਾਨ ਰੱਖਣ ਲਈ ਜਗਾ ਨਹੀਂ ਮਿਲ ਰਹੀ। ਜਿਸ ਕਰਕੇ ਆਂਗਣਵਾੜੀ ਵਰਕਰ ਪ੍ਰਸ਼ਾਨ ਹੈ ਅਤੇ ਸਬੰਧਤ ਅਧਿਕਾਰੀ ਸੈਂਟਰ ਨੂੰ ਜਗਾ ਮੁਹਾਈਆ ਕਰਵਾਉਣ ਦੀ ਥਾਂ ਇਸ ਜਿੰਮੇਵਾਰੀ ਇਕ-ਦੂਜੇ ਤੇ ਸੁੱਟਦੇ ਨਜ਼ਰ ਆ ਰਹੇ ਹਨ। ਆਂਗਣਵਾੜੀ ਵਰਕਰ ਸ਼ਰਨਜੀਤ ਕੌਰ ਨੇ ਦੱਸਿਆ ਕਿ ਸਾਲ 2017 ਚ ਆਂਗਣਵਾੜੀ ਸੈੰਟਰ ਪ੍ਰਾਇਮਰੀ ਸਕੂਲਾਂ ਨਾਲ ਜੋੜ ਦਿੱਤੇ ਗਏ ਸਨ। ਪਿੰਡ ਲਾਲਿਆਂਵਾਲੀ ਦੇ ਹੀ ਪ੍ਰਾਇਮਰੀ ਸਕੂਲ ਚ ਪਿੰਡ ਦ ਦੋ ਆਂਗਣਵਾੜੀ ਸੈਂਟਰ ਨਿਯਮਾਂ ਅਨੁਸਾਰ ਚੱਲ ਰਹੇ ਸਨ। 2017 ਚ ਪਿੰਡ ਦ ਸਾਬਕਾ ਸਰਪੰਚ ਨੇ ਆਪਣੇ ਪਿਤਾ ਦੀ ਯਾਦ ਚ ਇਕ ਵੱਡਾ ਕਮਰਾ ਬਣਾਕੇ ਦਿੱਤਾ ਸੀ। ਜਿਸ ਵਿਚ ਇਹ ਦੋਵੇਂ ਸੈੰਟਰ ਚਲਾਏ ਜਾ ਰਹੇ ਸਨ। ਪਰ 2020 ਚ ਪ੍ਰਾਇਮਰੀ ਸਕੂਲ ਸਟਾਫ ਨੇ ਆਂਗਣਵਾੜੀ ਵਰਕਰਾਂ ਤੋਂ ਉਹ ਕਮਰਾ ਸਕੂਲ ਲਈ ਲੈ ਲਿਆ ਤੇ ਆਂਗਣਵਾੜੀ ਸੈੰਟਰ ਚਲਾਉਣ ਲਈ ਉਨ੍ਹਾਂ ਨੂੰ ਪ੍ਰਾਇਮਰੀ ਸਕੂਲ ਦੀ ਪੁਰਾਣੀ ਇਮਾਰਤ ਦੇ ਦਿੱਤੀ ਗਈ। ਹੁਣ ਤੱਕ ਇਹ ਸੈਂਟਰ ਇਸ ਇਮਾਰਤ ਚ ਹੀ ਚੱਲ ਰਹੇ ਸਨ ਪਰ ਪਿਛਲੇ ਸਮੇਂ ਇਸ ਪੁਰਾਣੀ ਇਮਾਰਤ ਨੂੰ ਢਹਾਉਣ ਲਈ ਟੈੰਡਰ ਹੋ ਗਏ ਤੇ ਹਣ ਇਹ ਇਮਾਰਤ ਨੂੰ ਢਾਹਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਸੈਂਟਰਾਂ ਦੇ 3 ਤੋਂ 6 ਸਾਲ ਦ ਕਰੀਬ 25 ਬੱਚੇ ਹਨ ਜੋ ਪ੍ਰਾਇਮਰੀ ਸਕੂਲ ਚ ਪ੍ਰੀ-ਨਰਸਰੀ ਕਲਾਸਾਂ ਚ ਪੜਾਏ ਜਾ ਰਹੇ ਹਨ ਅਤੇ ਦੋਵਾਂ ਸੈਂਟਰਾਂ 6 ਮਹੀਨਿਆਂ ਤੋਂ 3 ਸਾਲ ਦੇ ਤਕਰੀਬਨਬ 73 ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂਹ ਹਨ। ਇਸ ਪੁਰਾਣੀ ਇਮਾਰਤ ਦੇ ਢਹਿਣ ਕਰਕੇ ਹੁਣ ਆਂਗਣਵਾੜੀ ਸੈੰਟਰ ਦਾ ਸਮਾਨ ਰੱਖਣ ਲਈ ਜਦ ਅਸੀਂ ਪ੍ਰਾਇਮਰੀ ਸਕੂਲ ਮੁੱਖ ਅਧਿਆਪਕ ਨੂੰ ਬੇਨਤੀ ਕੀਤੀ ਤਾਂ ਉਨ ਕੋਈ ਵੀ ਕਮਰਾ ਦੇਣ ਤੋਂ ਇਨਕਾਰ ਕਰ ਦਿੱਤਾ। ਕਮਰੇ ਦਾ ਪ੍ਰਬੰਧ ਕਰਨ ਲਈ ਪਿੰਡ ਦੇ ਸਰਪੰਚ ਅਤੇ ਸੀ.ਡੀ.ਪੀ.ਓ. ਝੁਨੀਰ ਨੂੰ ਲਿਖਤੀ ਤੌਰ ਤੇ ਦੇ ਚੁੱਕੇ ਹਾਂ। ਉਨ੍ਹਾਂ ਸਬੰਧਤ ਮਹਿਕਮੇ ਅਤੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਸੈਂਟਰ ਲਗਾਉਣ ਲਈ ਤੇ ਸਮਾਨ ਆਦਿ ਰੱਖਣ ਲਈ ਕਮਰੇ ਦਾ ਪ੍ਰਬੰਧ ਕੀਤਾ ਜਾਵੇ।
ਇਸ ਸਬੰਧੀ ਸੀ.ਡੀ.ਪੀ.ਓ. ਝੁਨੀਰ ਉਸ਼ਾ ਦੇਵੀ ਦਾ ਕਹਿਣਾ ਹੈ ਕਿ ਆਂਗਣਵਾੜੀ ਸੈਂਟਰ ਪ੍ਰਾਇਮਰੀ ਸਕੂਲਾਂ ਚ ਜੋੜਨ ਤੋਂ ਬਾਅਦ ਸਾਰੇ ਸੈਂਟਰ ਪ੍ਰਾਇਮਰੀ ਸਕੂਲਾਂ ਚ ਹੀ ਲੱਗ ਰਹੇ ਹਨ। ਇਸ ਸਬੰਧੀ ਪ੍ਰਾਇਮਰੀ ਸਿੱਖਅਫਸਰ ਨੂੰ ਲਿਖਤੀ ਤੌਰ ਤੇ ਇੰਨਾਂ ਸੈਂਟਰ ਨੂੰ ਜਗ੍ਹਾ ਮੁਹਾਈਆਂ ਕਰਾਉਣ ਲਈ ਵੀ ਲਿਖਕੇ ਭੇਜ ਚੁੱਕੇ ਹਾਂ।
ਇਸ ਸਬੰਧ ਚ ਜ਼ਿਲਾ ਸਿੱਖਿਆ ਅਫਸਰ (ਅੇੈਲੀ/ਪ੍ਰਾਇ.) ਰੂਬੀ ਬਾਂਸਲ ਦਾ ਕਹਿਣਾ ਹੈ ਕਿ ਸਾਡੇ ਕੋਲ ਕੋਈ ਵੀ ਅਜਿਹਾ ਨੋਟੀਫਕੇਸ਼ਨ ਆਦਿ ਨਹੀਂ ਆਇਆ ਜਿਸ ਚ ਇਹ ਕਿਹਾ ਹੋਵੇ ਕ ਇੰਨਾਂ ਸੈਂਟਰ ਨੂੰ ਅਸੀਂ ਕਮਰੇ ਆਦਿ ਦ ਪ੍ਰਬੰਧ ਕਰਕੇ ਦੇਣਾ ਹੈ।
ਕੈਪਸ਼ਨ: ਪਿੰਡ ਲਾਲਿਆਂਵਾਲੀ ਵਿਖੇ ਆਂਗਣਵਾੜੀ ਵਰਕਰ ਜਾਣਕਾਰੀ ਦੇਣ ਗੱਲਬਾਤ ਕਰਦੇ ਹੋਏ।