ਵਿਧਾਇਕ ਗੁਰਪ੍ਰੀਤ ਬਣਾਂਵਾਲੀ ਨੇ ਸਮਾਜਿਕ ਸੁਰੱਖਿਆ ਵਿਭਾਗ ਵਿੱਚ 41 ਕਰਮਚਾਰੀਆ ਨੂੰ ਦਿੱਤੇ ਨਿਯੁੱਕਤੀ ਪੱਤਰ
ਮਾਨਸਾ/ਝੁਨੀਰ , 18 ਸਤੰਬਰ (ਬਲਜੀਤ ਪਾਲ):ਕਸਬਾ ਝੁਨੀਰ ਵਿਖੇ ਸੂਬਾ ਸਰਕਾਰ ਵੱਲੋਂ ਕੀਤੀਆਂ ਗਈਆਂ ਨਿਯੁੱਕਤੀਆਂ ਤਹਿਤ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਸਮਾਜਿਕ ਸੁਰੱਖਿਆ ਵਿਭਾਗ ਵਿੱਚ 41 ਕਰਮਚਾਰੀਆਂ ਨੂੰ ਨਿਯੁੱਕਤੀਆਂ ਪੱਤਰ ਦਿੱਤੇ।ਇਸ ਮੋਕੇ ਉਨ੍ਹਾ ਨਾਲ ਸੀ.ਡੀ.ਪੀ.ਓ ਝੁਨੀਰ ਊਸਾ ਰਾਣੀ ਵੀ ਮੋਜੂਦ ਸਨ।ਵਿਧਾਇਕ ਵੱਲੋਂ 38 ਆਗੜਵਾੜੀ ਹੈਲਪਰਾਂ ਅਤੇ 3 ਆਗੜਵਾੜੀ ਵਰਕਰਾਂ ਨੂੰ ਨਿਯੁੱਕਤੀ ਪੱਤਰ ਸੋਪੇ।ਇਸ ਮੋਕੇ ਬੋਲਦਿਆ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਅੱਜ ਤੱਕ ਦੇ ਸਰਕਾਰਾਂ ਦੇ ਇਤਿਹਾਸ ਵਿੱਚ ਭਗਵੰਤ ਮਾਨ ਸਰਕਾਰ ਨੇ ਆਪਣੇ ਮੁੱਢਲੇ ਪੜਾਅ ਦੌਰਾਨ ਸਰਕਾਰੀ ਨੌਕਰੀਆਂ ਦੇ ਗੱਫ਼ੇ ਵੰਡੇ ਹਨ ਇਹ ਪਹਿਲੀ ਸਰਕਾਰ ਹੈ ਜਿਸ ਨੇ ਆਪਣੀ ਸ਼ੁਰੂਆਤ ਵਿੱਚ ਲੋਕਾ ਨਾਲ ਕੀਤੇ ਵਾਅਦੇ ਮੁਤਾਬਕ ਸਰਕਾਰੀ ਨੌਕਰੀਆਂ ਮੁਹੱਇਆ ਕਰਵਾਈਆ ਹਨ, ਜਦੋਂ ਕਿ ਪਹਿਲਾ ਦੀਆ ਸਰਕਾਰਾਂ ਆਪਣੇ ਆਖਰੀ ਸਾਲ ਵਿੱਚ ਜਾ ਕੇ ਨਿਗੂਣੀਆਂ ਨੌਕਰੀਆਂ ਦੇ ਕੇ ਡੰਗ ਸਾਰ ਰਹੀਆਂ ਸਨ।ਉਨ੍ਹਾ ਕਿਹਾ ਕਿ ਔਰਤਾ ਨੂੰ ਸਵੈ-ਨਿਰਭਰ ਬਣਾਉਣ ਅਤੇ ਰੁਜ਼ਗਾਰ ਵਿੱਚ ਸੰਪੰਨ ਬਣਾਉਣ ਲਈ ਵੱਡੇ ਪੱਧਰ ਤੇ ਸਮਾਜਿਕ ਸੁਰੱਖਿਆਂ ਵਿਭਾਗ, ਸਿਹਤ ਅਤੇ ਸਿੱਖਿਆ ਖੇਤਰ ਵਿੱਚ ਨੌਕਰੀਆਂ ਦਿੱਤੀਆ ਜਾ ਰਹੀਆ ਹਨ।ਵਿਧਾਇਕ ਬਣਾਂਵਾਲੀ ਨੇ ਵਾਅਦਾ ਕੀਤਾ ਕਿ ਸਰਕਾਰ ਆਪਣੇ ਕਾਰਜ਼ਕਾਲ ਦੌਰਾਨ ਸਾਰੇ ਕੀਤੇ ਵਾਅਦੇ ਪੂਰੇ ਕਰੇਗੀ ਅਤੇ ਵਿਰੋਧੀ ਪਾਰਟੀਆਂ ਅਤੇ ਸਰਕਾਰ ਹੰਢਾਂ ਚੁੱਕੀਆਂ ਪਾਰਟੀਆਂ ਕੋਲੋ ਇਸ ਦਾ ਕੋਈ ਜਵਾਬ ਨਹੀ ਹੋਵੇਗਾ।ਭਗਵੰਤ ਮਾਨ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਕੇ ਹੀ ਸਾਹ ਲਵੇਗੀ ਉਨ੍ਹਾ ਕਿਹਾ ਕਿ ਸਰਕਾਰ ਅਗਲੇ ਪੜਾਅ ਤਹਿਤ ਪੁਲਿਸ ਸਿੱਖਿਆ ਵਿਭਾਗ ਅਤੇ ਮਾਲ ਵਿਭਾਗ ਵਿੱਚ ਰੁਜ਼ਗਾਰ ਦੇਵੇਗੀ।ਇਸ ਮੋਕੇ ਆਗੜਵਾਵੀ ਵਰਕਰਾਂ ਤੋਂ ਇਲਾਵਾ ਕਿਸਾਨ ਆਗੂ ਹਰਦੇਵ ਸਿੰਘ ਉੱਲਕ, ਬਲਾਕ ਪ੍ਰਧਾਨ ਨਾਜ਼ਰ ਸਿੰਘ ਘੁੱਦੂਵਾਲਾ, ਸ਼ੋਸਲ ਮੀਡੀਆਂ ਇੰਚਾਰਜ ਗੁਰਪ੍ਰੀਤ ਗੁਰੀ ਕੋਟੜਾ ਅਤੇ ਵਰਕਰ ਹਰਦੇਵ ਕੋਰਵਾਲਾ ਹਾਜ਼ਰ ਸਨ।
ਵਿਧਾਇਕ ਗੁਰਪ੍ਰੀਤ ਬਣਾਂਵਾਲੀ ਨੇ ਸਮਾਜਿਕ ਸੁਰੱਖਿਆ ਵਿਭਾਗ ਵਿੱਚ 41 ਕਰਮਚਾਰੀਆ ਨੂੰ ਦਿੱਤੇ ਨਿਯੁੱਕਤੀ ਪੱਤਰ
Leave a comment